Thursday, May 02, 2024

Malwa

ਸੁਨਾਮ ਚ, ਕਿਸਾਨਾਂ ਨੇ ਰੋਕੀ ਰੇਲਾਂ ਦੀ ਰਫ਼ਤਾਰ

March 11, 2024 11:15 AM
ਦਰਸ਼ਨ ਸਿੰਘ ਚੌਹਾਨ

ਸੁਨਾਮ : ਕਿਸਾਨੀ ਮੰਗਾਂ ਨੂੰ ਲੈਕੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਦੋ ਫੋਰਮਾਂ ਵੱਲੋਂ ਅੱਜ ਦਿੱਤੇ ਦੇਸ਼ ਵਿਆਪੀ ਸੱਦੇ ਤਹਿਤ ਸੁਨਾਮ ਵਿਖੇ 12 ਤੋਂ 4 ਵਜੇ ਤੱਕ ਕੁਲਵਿੰਦਰ ਸਿੰਘ ਸੋਨੀ ਲੌਂਗੋਵਾਲ ਅਤੇ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਹਜਾਰਾਂ ਕਿਸਾਨਾਂ, ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਮਜ਼ਦੂਰਾਂ ਦੇ ਜੁੜੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ, ਗੁਰਬਖਸ਼ੀਸ਼ ਸਿੰਘ ਬਾਲਦਕਲਾਂ ਨੇ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਥਾਂ ਕਿਸਾਨਾਂ ਨੂੰ ਸੜਕਾਂ ਬੰਦ ਕਰਕੇ ਦਿੱਲੀ ਜਾਣ ਤੋਂ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਹਰਿਆਣਾ ਸਰਕਾਰ ਨੇ ਜਮਹੂਰੀਅਤ ਦਾ ਸ਼ਰੇਆਮ ਗਲਾ ਘੁੱਟਦਿਆਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ, ਸਿੱਧੀਆਂ ਗੋਲੀਆਂ ਤੇ ਡਰੋਨਾਂ ਰਾਹੀਂ ਬੰਬ ਸੁੱਟਕੇ ਸੈਂਕੜੇ ਕਿਸਾਨਾਂ ਨੂੰ ਜ਼ਖ਼ਮੀ ਕੀਤਾ ਹੈ ਅਤੇ ਛੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ ਜ਼ਖ਼ਮੀ ਤੇ ਸ਼ਹੀਦ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰੀਆਂ ਫਸਲਾਂ ਦੇ ਭਾਅ ਸੀ2+50 ਫੀਸਦੀ ਫਾਰਮੂਲੇ ਤਹਿਤ ਦਿੱਤੇ ਜਾਣ ਤੇ ਖ੍ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ। ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕੀਤਾ ਜਾਵੇ, ਮਨਰੇਗਾ ਦਾ ਘੇਰਾ ਵਿਸ਼ਾਲ ਕਰਕੇ ਕੰਮ 200 ਦਿਨ ਤੇ ਮਿਹਨਤਾਨਾਂ 700 ਰੁਪਏ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲੀ ਬੀਮਾਂ ਯੋਜਨਾ ਸਰਕਾਰੀ ਪੱਧਰ ਤੇ ਕੀਤੀ ਜਾਵੇ ਤੇ ਏਕੜ ਨੂੰ ਇਕਾਈ ਮੰਨਦਿਆਂ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ। 60 ਸ਼ਾਲ ਦੀ ਉਮਰ ਤੇ ਘੱਟੋ ਘੱਟ 10000 ਰੁਪਏ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਜ਼ਮੀਨ ਅਕਵਾਇਰ ਕਰਨ ਸਬੰਧੀ 2013 ਦੇ ਐਕਟ ਨੂੰ ਉਸ ਰੂਪ ਵਿੱਚ ਹੀ ਲਾਗੂ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਵਲੋਂ ਸੂਬਿਆਂ ਨੂੰ ਜ਼ਮੀਨ ਅਕਵਾਇਰ ਕਰਨ ਸਬੰਧੀ ਦਿੱਤੇ ਨਿਰਦੇਸ਼ ਰੱਦ ਕੀਤੇ ਜਾਣ। ਨਰਮੇ ਸਮੇਤ ਸਾਰੀਆਂ ਫਸਲਾਂ ਦੇ ਬੀਜਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾਵੇ,ਪੈਸਟੀਸਾਈਡ ਸੀਡ ਐਂਡ ਫਰਟੀਲਾਈਜ਼ਰ ਐਕਟ ਵਿੱਚ ਸੋਧ ਕਰਕੇ ਨਕਲੀ ਅਤੇ ਨਿਮਨਸਤਰ ਦੇ ਉਤਪਾਦ ਬਣਾਉਣ ਤੇ ਵੇਚਣ ਵਾਲੀਆਂ ਕੰਪਨੀਆਂ ਨੂੰ ਮਿਸਾਲੀ ਜੁਰਮਾਨੇ ਤੇ ਸਜਾਵਾਂ ਕਰਕੇ ਲਾਇਸੰਸ ਰੱਦ ਕੀਤੇ ਜਾਣ। ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਕੇ ਆਦੀਵਾਸੀਆਂ ਦੇ ਅਧਿਕਾਰਾਂ ਤੇ ਕੀਤੇ ਜਾ ਰਹੇ ਹਮਲੇ ਬੰਦ ਕੀਤੇ ਜਾਣ। ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣਾ ਬੰਦ ਕੀਤਾ ਜਾਵੇ ਤੇ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਚੌਂ ਬਾਹਰ ਆਵੇ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਕੁਲਵਿੰਦਰ ਸੋਨੀ ਲੌਗੋਵਾਲ ਜਸਵੀਰ ਸਿੰਘ ਮੇਦੇਵਾਸ,ਸੰਤਰਾਮ ਛਾਜਲੀ,ਲੀਲਾ ਸਿੰਘ ਚੋਟੀਆਂ, ਰਾਜਪਾਲ ਸਿੰਘ ਮੰਗਵਾਲ ,ਭੂਰਾ ਸਿੰਘ , ਕਰਮਜੀਤ ਸਿੰਘ ,ਹਰੀ ਸਿੰਘ, ਸੁਖਚੈਨ ਸਿੰਘ , ਕੁਲਵਿੰਦਰ ਸਿੰਘ , ਬਲਵਿੰਦਰ ਸਿੰਘ ,ਵਿੰਦਰ ਸਿੰਘ , ਸਤਗੁਰ ਸਿੰਘ ਨਮੋਲ ਬਲਾਕ ਪ੍ਰਧਾਨ ਸੁਨਾਮ, ਅਮਰਜੀਤ ਲੌਂਗੋਵਾਲ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।

Have something to say? Post your comment

 

More in Malwa

ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ

ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਕਿਸਾਨੀ ਸੰਘਰਸ਼ ਵਿੱਚ ਜ਼ਖਮੀ ਹੋਏ ਨੌਜਵਾਨ ਕਿਸਾਨ ਨੂੰ ਇੱਕ ਲੱਖ ਦੀ ਸਹਾਇਤਾ

ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਨੇ ਕੇਂਦਰੀ ਜੇਲ੍ਹ ਦਾ ਕੀਤਾ ਦੌਰਾ

ITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਕਾਂਗਰਸ ਚ, ਮੁੜ ਵਾਪਸੀ ਕਰਕੇ ਮਨ ਨੂੰ ਸਕੂਨ ਮਿਲਿਆ : ਬੀਰ ਕਲਾਂ

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ ਜ਼ੇਲ੍ਹ, ਮਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਲਿਆ ਜਾਇਜਾ

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ