Friday, May 03, 2024

Chandigarh

‘ਸੀ.ਐਸ.ਆਈ.ਆਰ. ਇੰਨੋਵੇਸ਼ਨ ਐਵਾਰਡ’ ਮੁਕਾਬਲੇ ਲਈ ਐਂਟਰੀਆਂ ਭੇਜਣ ਵਾਸਤੇ ਆਖਰੀ ਤਰੀਕ 30 ਅਪ੍ਰੈਲ

April 29, 2021 06:00 PM
SehajTimes

ਚੰਡੀਗੜ੍ਹ, : ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਪ੍ਰਤੀ ਉਤਸ਼ਾਹਿਤ ਕਰਨ ਲਈ ‘ਸੀ.ਐਸ.ਆਈ.ਆਰ. (ਕੌਂਸਲ ਆਫ ਸਾਇੰਟਿਫਿਕ ਐਂਡ ਇੰਡਰਸਟਰੀਲ ਰਿਸਰਚ) ਇੰਨੋਵੇਸ਼ਨ ਐਵਾਰਡ’ ਵਾਸਤੇ ਕਰਵਾਏ ਜਾ ਰਹੇ ਮੁਕਾਬਲੇ ਲਈ ਐਂਟਰੀਆਂ ਭੇਜਣ ਵਾਸਤੇ ਆਖਰੀ ਤਰੀਕ 30 ਅਪ੍ਰੈਲ 2021 ਨਿਰਧਾਰਤ ਕੀਤੀ ਗਈ ਹੈ।

 

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਸੀ.ਐਸ.ਆਈ.ਆਰ. ਇੰਨੋਵੇਸ਼ਨ ਐਵਾਰਡ’ ਲਈ ਮੁਕਾਬਲਾ ਸਕੂਲ ਸਿੱਖਿਆ ਅਤੇ ਸਾਖਰਤਾ ਮੰਤਰਾਲਾ ਨਵੀਂ ਦਿੱਲੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਵਿੱਚ 12ਵੀਂ ਤੱਕ ਪੜ੍ਹਦਾ ਹਰੇਕ ਵਿਦਿਆਰਥੀ ਹਿੱਸਾ ਲੈ ਸਕਦਾ ਹੈ ਪਰ ਉਸ ਦੀ ਉਮਰ ਪਹਿਲੀ ਜਨਵਰੀ 2021 ਤੱਕ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਮੁਕਾਬਲੇ ਦੇ ਜੇਤੂਆਂ ਨੂੰ 15 ਅਵਾਰਡ ਦਿੱਤੇ ਜਾਣਗੇ। ਪਹਿਲਾ ਇਨਾਮ ਇੱਕ ਲੱਖ ਰੁਪਏ ਦਾ ਹੋਵੇਗਾ ਜਦਕਿ ਦੋ ਇਨਾਮ 50-50 ਹਜ਼ਾਰ ਰੁਪਏ, ਤਿੰਨ ਇਨਾਮ 30-30 ਹਜ਼ਾਰ ਰੁਪਏ, ਚਾਰ ਇਨਾਮ 20-20 ਹਜ਼ਾਰ ਰੁਪਏ ਅਤੇ ਪੰਜ ਇਨਾਮ 10-10 ਹਜ਼ਾਰ ਰੁਪਏ ਦੇ ਦਿੱਤੇ ਜਾਣਗੇ। ਇਹ ਅਵਾਰਡ ਸੀ.ਐਸ.ਆਈ.ਆਰ. ਦੇ ਸਥਾਪਨਾ ਦਿਵਸ ਦੇ ਮੌਕੇ 26 ਸਤੰਬਰ 2021 ਨੂੰ ਦਿੱਤੇ ਜਾਣਗੇ।   

Have something to say? Post your comment

 

More in Chandigarh

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ EVMs ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ SSPs ਨਾਲ ਮੀਟਿੰਗ

ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ

ਮਜ਼ਦੂਰ ਦਿਵਸ ਮੌਕੇ ਮੋਹਾਲੀ ਪ੍ਰਸ਼ਾਸਨ ਨੇ ਰਾਜ ਮਿਸਤਰੀਆਂ ਅਤੇ ਕਾਮਿਆਂ ਨੂੰ ਵੋਟ ਦੀ ਅਪੀਲ ਵਾਲੀਆਂ ਟੋਪੀਆਂ ਵੰਡੀਆਂ

ਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

ਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ

‘ਚੋਣਾਂ ਦਾ ਤਿਉਹਾਰ ਦੇਸ਼ ਦਾ ਮਾਣ’ ਵਿਸ਼ੇ ’ਤੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਚ ਸੈਮੀਨਾਰ ਆਯੋਜਿਤ 

ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਰੈਂਡਮਾਈਜੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਗਿਆ 

ਸੂਬੇ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ : ਅਨੁਰਾਗ ਵਰਮਾ