Saturday, May 04, 2024

Malwa

ਵਿਦਿਆਰਥਣ ਗਗਨਦੀਪ ਕੌਰ ਨੇ ਵਧਾਇਆ ਬਰਨਾਲਾ ਜ਼ਿਲ੍ਹੇ ਦਾ ਮਾਣ

February 26, 2024 05:31 PM
SehajTimes
ਬਰਨਾਲਾ : ਪੜ੍ਹਾਈ ਦੇ ਖੇਤਰ ਵਿੱਚ ਵੱਖ-ਵੱਖ ਕੋਰਸਾਂ ਵਿੱਚ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਵੱਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਟੋਪਰ ਵਿਦਿਆਰਥੀਆਂ ਦੇ ਨਾਲ-ਨਾਲ ਬਾਕੀ ਵਿਦਿਆਰਥੀਆਂ ਨੂੰ ਵੀ ਡਿਗਰੀਆਂ ਪ੍ਰਦਾਨ ਕੀਤੀਆ ਗਈਆਂ। ਬਰਨਾਲਾ ਜ਼ਿਲ੍ਹੇ ਦੀ ਹੋਣਹਾਰ ਵਿਦਿਆਰਥਣ ਗਗਨਦੀਪ ਕੌਰ ਜਿਸਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (Lovely Professional University) ਡਿਸਟੈਸ਼ ਐਜੂਕੇਸ਼ਨ ਲਾਇਬ੍ਰੇਰੀ (ਬੀ.ਲਿਸ) ਕੋਰਸ ਵਿੱਚੋਂ ਚੰਗੇ ਨੰਬਰ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਹ ਮਾਲਵੇ ਖਿੱਤੇ ਲਈ ਬਹੁਤ ਮਾਣ ਵਾਲੀ ਗੱਲ ਹੈ। ਗਗਨਦੀਪ ਕੌਰ ਸਪੁੱਤਰੀ ਸ੍ਰੀ ਅਜਮੇਰ ਸਿੰਘ ਤੇ ਮਾਤਾ ਸਿੰਦਰਪਾਲ ਕੌਰ ਜੀ ਦੇ ਸਹਿਯੋਗ ਸਦਕਾ ਅੱਜ ਗਗਨਦੀਪ ਕੌਰ ਨਿੱਕੀ ਉਮਰੇ ਹੀ ਵੱਡੀਆਂ ਬੁਲੰਦੀਆਂ ਨੂੰ ਛੂੰਹਦੀ ਹੋਈ ਉਹਨਾਂ ਦਾ ‘ਤੇ ਪਿੰਡ ਝਲੂਰ ਦਾ ਅਤੇ ਆਪਣੇ ਸਹੁਰੇ ਪਰਿਵਾਰ ਦਾ ਨਾਮ ਰੌਸ਼ਨ ਕਰ ਰਹੀ ਹੈ। ਗਗਨਦੀਪ ਕੌਰ ਨੇ ਦਸਵੀਂ ਤੇ ਬਾਰ੍ਹਵੀਂ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਝਲੂਰ ਤੋਂ ਪ੍ਰਾਪਤ ਕੀਤੀ ,ਉਚੇਰੀ ਸਿੱਖਿਆ ਬੀ.ਏ,ਐੱਮ.ਏ ਇਤਿਹਾਸ (ਟੋਪਰ),ਐਮ ਪੰਜਾਬੀ ਸ੍ਰੀ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਤੇ ਬੀ.ਐਡ,ਐਸ.ਡੀ ਕਾਲਜ ਬਰਨਾਲਾ ਤੋਂ ਪ੍ਰਾਪਤ ਕੀਤੀ ਹੈ।
ਐਮ .ਏ ਐਜੁਕੇਸ਼ਨ ਲਵਲੀ ਯੂਨੀਵਰਸਿਟੀ ਦੀ ਡਿਸਟੈਸ ਐਜੁਕੇਸ਼ਨ ਤੋਂ ਹਾਸਿਲ ਕੀਤੀ ।ਗਗਨਦੀਪ ਪੰਜ ਸਾਲ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕ ਵਜੋਂ ਭੂਮਿਕਾ ਨਿਭਾ ਚੁੱਕੀ ਹੈ।ਵਰਤਮਾਨ  ਬਤੌਰ ਅਸਿਸਟੈਂਟ ਪ੍ਰੋਫੈਸਰ (ਸੋਸਲ ਸਾਇੰਸ)ਦੀ ਭੂਮਿਕਾ ਨਿਭਾ ਰਹੀ ਹੈ।ਗਗਨਦੀਪ ਕੌਰ ਪੜ੍ਹਾਈ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਆਪਣਾ ਨਾਮ ਚਮਕਾ ਰਹੀ ਹੈ। ਪਿਛਲੇ ਸਾਲ ਹੀ ਗਗਨਦੀਪ ਕੌਰ ਨੂੰ ਪਰਿਵਰਤਨ ਸੰਸਥਾ ਧੂਰੀ ਵੱਲੋਂ ‘ਧੀ ਪੰਜਾਬ ਦਾ ਐਵਾਰਡ’ (2023)ਐਵਾਰਡ ਦੇ ਨਾਲ ਸਨਮਾਨਿਆ ਗਿਆ।ਇਸ ਤੋਂ ਇਲਾਵਾ ਗਗਨਦੀਪ ਕੌਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਮਾਣ ਸਨਮਾਨ ਹਾਸਿਲ ਕਰ ਚੁੱਕੀ ਹੈ।ਗਗਨਦੀਪ ਕੌਰ ਮੁਕਾਬਲੇ ਦੀਆਂ ਪ੍ਰੀਖੀਆਵਾਂ ਲਈ ਅਤੇ ਸਾਹਿਤ ਨਾਲ ਸੰਬੰਧਿਤ ਕਈ ਪੁਸਤਕਾਂ ਦੀ ਸੰਪਾਦਨਾਂ ਕਰਕੇ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੀ ਹੈ।

Have something to say? Post your comment

 

More in Malwa

ਜ਼ਿਲ੍ਹਾ ਚੋਣ ਅਫਸਰ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ

ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ  

ਪੁਲਿਸ ਨੇ 02 ਵਿਅਕਤੀਆ ਨੂੰ ਅਫੀਮ ਅਤੇ ਭੁੱਕੀ ਸਮੇਤ ਟਰੱਕ ਬਰਾਮਦ

ਆਲ ਇੰਡੀਆ ਬ੍ਰਹਮਨ ਫਰੰਟ ਵੱਲੋਂ 12 ਮਈ ਨੂੰ ਭਗਵਾਨ ਪਰਸ਼ੂਰਾਮ‌ ਜੀ ਦਾ ਜਨਮ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ

ਭਾਕਿਯੂ ਏਕਤਾ ਉਗਰਾਹਾਂ ਮੀਤ ਹੇਅਰ ਦੀ ਕੋਠੀ ਦਾ ਕਰੇਗੀ ਘਿਰਾਓ

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵੋਟਰ ਜਾਗਰੂਕਤਾ ਸਬੰਧੀ ਵਿਸ਼ੇਸ਼ ਕੈਪ ਲਗਾਇਆ

ਝੋਨੇ ਦੇ ਬੀਜਾਂ ਦੀ ਵਿਕਰੀ ਸਬੰਧੀ ਵਿਸ਼ੇਸ਼ ਟੀਮਾਂ ਦਾ ਗਠਨ: ਮੁੱਖ ਖੇਤੀਬਾੜੀ ਅਫ਼ਸਰ

ਜ਼ਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ