Wednesday, December 17, 2025

Malwa

ਐੱਨ. ਐੱਸ. ਐੱਸ. ਵਿਭਾਗ ਦੀ ਯੂਥ ਕਨਵੈਨਸ਼ਨ ਮੌਕੇ ਵੋਟਰਾਂ ਦੀ 100 ਪ੍ਰਤੀਸ਼ਤ ਭਾਗੀਦਾਰੀ ਲਈ ਪ੍ਰੇਰਿਤ ਕੀਤਾ

February 24, 2024 09:52 PM
SehajTimes
ਪਟਿਆਲਾ : ਪਿਛਲੇ ਦਿਨੀਂ ਹੋਈ ਪੰਜਾਬੀ ਯੂਨੀਵਰਸਿਟੀ (Punjabi University) ਦੇ ਐੱਨ. ਐੱਸ. ਐੱਸ. ਵਿਭਾਗ (Department of N.S.S.) ਦੀ 'ਅੱਠਵੀਂ ਐੱਨ. ਐੱਸ. ਐੱਸ. ਯੂਥ ਕਨਵੈਨਸ਼ਨ' (8th N.S.S. Youth Convention) ਮੌਕੇ ਨੌਜਵਾਨਾਂ ਨੂੰ 2024 ਵਿਚ ਵੋਟਾਂ ਪਾਉਣ ਅਤੇ ਵੋਟਰਾਂ ਦੀ 100 ਪ੍ਰਤੀਸ਼ਤ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ।  ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ ਨੇ ਦੱਸਿਆ ਕਿ ਸਵੀਪ ਟੀਮ ਮੁੱਖ ਚੋਣ ਦਫਤਰ ਪਟਿਆਲਾ ਅਤੇ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਸਹਿਯੋਗ ਨਾਲ਼ ਇਹ ਗਤੀਵਿਧੀ ਕਰਵਾਈ ਗਈ। ਸਤਵੀਰ ਸਿੰਘ ਗਿੱਲ,ਸਵੀਪ ਨੋਡਲ ਅਫਸਰ 110 ਨੇ ਵਲੰਟੀਅਰਾਂ ਨੂੰ ਲੋਕ ਸਭਾ ਚੋਣਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲਾ ਸਵੀਪ ਨੋਡਲ ਅਫਸਰ ਡਾ. ਸਵਿੰਦਰ ਸਿੰਘ ਰੇਖੀ ਵੱਲੋਂ ਵਲੰਟੀਅਰਾਂ ਨੂੰ ਪ੍ਰਣ ਦਵਾਇਆ ਗਿਆ। ਜ਼ਿਕਰਯੋਗ ਹੈ ਕਿ ਯੁਵਾ ਕਨਵੈਨਸ਼ਨ ਸ੍ਰੀ ਗੁਰੂ ਤੇਗ ਬਹਾਦੁਰ ਹਾਲ ਵਿਖੇ ਕਰਵਾਈ ਗਈ ਜਿਸ ਵਿੱਚ 45 ਕਾਲਜਾਂ ਦੇ ਲਗਭਗ 1000 ਵਲੰਟੀਅਰਾਂ ਨੇ ਭਾਗ ਲਿਆ।  ਇਸ ਮੌਕੇ ਚੰਡੀਗੜ ਤੋਂ ਐੱਨ. ਐੱਸ. ਐੱਸ. ਖੇਤਰੀ ਡਾਇਰੈਕਟਰ ਹਰਿੰਦਰ ਕੌਰ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੁਪਿੰਦਰ ਕੌਰ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਡਾ. ਰਜਨੀਸ਼ ਕੁਮਾਰ, ਰਾਊਂਡ ਗਲਾਸ ਫਾਊਂਡੇਸ਼ਨ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਵਲੰਟੀਅਰਾਂ ਨੂੰ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ। ਯੂਥ ਕਨਵੈਨਸ਼ਨ ਵਿੱਚ ਵਾਈਸ ਚਾਂਸਲਰ ਪ੍ਰੋ ਅਰਵਿੰਦ ਵੱਲੋਂ ਐੱਨ. ਐੱਸ. ਐੱਸ. ਵਿੱਚ ਵਧੀਆ ਕੰਮ ਕਰਨ ਵਾਲੇ ਕਾਲਜਾਂ, ਪ੍ਰੋਗਰਾਮ ਅਫਸਰਾਂ ਅਤੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੁੱਚੇ ਪ੍ਰੋਗਰਾਮ ਦੇ ਆਯੋਜਨ ਵਿੱਚ  ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ, ਡਾ. ਅਭਿਨਵ ਭੰਡਾਰੀ ਅਤੇ ਇੰਜ. ਚਰਨਜੀਵ ਸਰੋਆ ਵੱਲੋਂ ਅਹਿਮ ਯੋਗਦਾਨ ਪਾਇਆ ਗਿਆ।

Have something to say? Post your comment