Sunday, December 21, 2025

Chandigarh

ਚਿੜੀਆਘਰ ਛੱਤਬੀੜ ਅੰਦਰ ਹਿਰਨ ਸਫਾਰੀ ਅਤੇ ਕੁੱਝ ਹਿਰਨਾ ਦੇ ਵਾੜੇ ਆਰਜ਼ੀ ਤੌਰ ਤੇ ਬੰਦ

February 24, 2024 09:48 PM
SehajTimes
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਚਿੜੀਆਘਰ ਛੱਤਬੀਤ ਵਿਖੇ ਪ੍ਰਸ਼ਾਸਨ ਵੱਲੋ ਹਿਰਨ ਸਫਾਰੀ ਅਤੇ ਚਿੜੀਆਘਰ ਛੱਤਬੀੜ ਅੰਦਰ ਕੁੱਝ ਹਿਰਨਾ ਦੇ ਵਾੜੇ ਦਰਸ਼ਕਾ ਦੇ ਦੇਖਣ ਲਈ ਆਰਜ਼ੀ ਤੌਰ ਤੇ ਬੰਦ ਕੀਤੇ ਗਏ ਹਨ ਕਿਉਂਕਿ ਪਿਛਲੇ ਦਿਨੀ ਚਿੜੀਆਘਰ ਛੱਤਬੀੜ ਦੇ ਨਾਲ ਲਗਦੇ ਪਿੰਡਾ ਵਿੱਚ ਪਾਲਤੂ ਪਸ਼ੂਆ ਵਿਚ ਮੂੰਹ-ਖੁਰ ਦੀ ਬਿਮਾਰੀ ਆਉਣ ਦੀਆ ਖਬਰਾ ਪ੍ਰਾਪਤ ਹੋਇਆ ਸਨ ਅਤੇ ਚਿੜੀਆਘਰ ਛੱਤਬੀੜ ਵਿੱਚ ਇਕ ਸਾਂਬਰ ਹਿਰਨ ਦੇ ਵਿਚੋਂ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣ ਪਾਏ ਗਏ ਸਨ ਜਿਸ ਦਾ ਟੈਸਟ ਪੋਜੀਟਿਵ ਆਇਆ ਸੀ। ਕਿਉਂਕਿ ਮੂੰਹ-ਖੁਰ ਦੀ ਬਿਮਾਰੀ ਇੱਕ ਤੇਜੀ ਨਾਲ ਫੈਲਣ ਵਾਲੀ ਬਿਮਾਰੀ ਹੈ ਜੋ ਕਿ ਪਾਲਤੂ ਪਸੂਆ, ਗਾਵਾਂ, ਮੱਝਾ, ਸ਼ੱਕਰੀਆ ਆਦਿ ਨੂੰ ਹੁੰਦੀ ਹੈ ਅਤੇ ਹਵਾ ਵਿੱਚ ਵੀ ਤੇਜੀ ਨਾਲ ਫੈਲਦੀ ਹੈ ਇਸ ਲਈ ਸਾਵਧਾਨੀ ਵਰਤਦੇ ਹੋਏ ਐਨੀਮਲ ਹਸਪੈਂਡਰੀ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਰਜ਼ੀ ਤੌਰ ਤੇ ਥੋੜੇ ਸਮੇਂ ਲਈ ਹਿਰਨ ਸਫਾਰੀ ਅਤੇ ਕੁੱਝ ਹਿਰਨਾ ਦੇ ਵਾੜੇ ਚਿੜੀਆਘਰ ਛੱਤਬੀੜ ਵਿਖੇ ਬੰਦ ਕੀਤੇ ਗਏ ਹਨ।
 
ਫੀਲਡ ਡਾਇਰੈਕਟਰ ਸ੍ਰੀਮਤੀ ਕਲਪਨਾ ਕੇ ਨੇ ਦੱਸਿਆ ਕੇ ਸਾਲ 2018 ਵਿੱਚ ਵੀ ਚਿੜੀਆਘਰ ਛੱਤਬੀੜ ਵਿੱਚ ਮੂੰਹ-ਖੁਰ ਦੀ ਬਿਮਾਰੀ ਆਈ ਸੀ ਉਸ ਸਮੇਂ ਕੁੱਝ ਜਾਨਵਰਾਂ ਦੀਆਂ ਮੌਤਾਂ ਵੀ ਹੋਈਆ ਸਨ, ਇਸ ਲਈ ਪਿਛਲੇ ਤਜਰਬੇ ਤੋਂ ਸਿੱਖਣ ਤੋਂ ਬਾਅਦ ਅਤੇ ਚਿੜੀਆਘਰ ਛੱਤਬੀੜ ਦੀ ਡੀਅਰ ਸਫਾਰੀ ਵਿੱਚ ਕੁੱਝ ਜਾਨਵਰਾਂ ਵਿੱਚ ਮੂੰਹ-ਖੁਰ ਦੀ ਬਿਮਾਰੀ ਦੇ ਲੱਛਣ ਮਿਲਣ ਤੋਂ ਬਾਅਦ ਚਿੜੀਆਘਰ ਛੱਤਬੀੜ ਦੀ ਵੈਟਰਨਰੀ ਟੀਮ ਅਤੇ ਐਨੀਮਲ ਮੈਨੇਜਮੈਂਟ ਵੱਲੋਂ ਨਿਯਮਾਂ ਅਨੁਸਾਰ ਸ਼ਾਕਾਹਾਰੀ ਜਾਨਵਰਾਂ ਜਿਵੇਂ ਕਿ ਹਿਰਨਾਂ ਆਦਿ ਨੂੰ ਵੱਖਰਾ ਰੱਖ ਕੇ ਚੌਕਸੀ ਨਾਲ ਯੋਗ ਪ੍ਰਬੰਧ, ਇਲਾਜ ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਦੇ ਲਈ ਜੈਵਿਕ ਸੁਰੱਖਿਆ ਉਪਰਾਲੇ ਕਈ ਗੁਣਾ ਵਧਾ ਦਿੱਤੇ ਗਏ ਹਨ ਅਤੇ ਜਿਨ੍ਹਾਂ ਜਾਨਵਰਾਂ ਵਿੱਚ ਮੂੰਹ-ਖੁਰ ਦੇ ਲੱਛਣ ਦਿਖਾਈ ਦੇ ਰਹੇ ਹਨ, ਉਹਨਾ ਦੇ ਇਲਾਜ ਸਬੰਧੀ ਮਾਹਿਰ ਡਾਕਟਰਾਂ ਤੇ ਵਿਗਆਨੀਆ ਨਾਲ ਤਾਲਮੇਲ ਕਰਕੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲ ਦੀ ਘੜੀ ਇਸ ਬਿਮਾਰੀ ਨਾਲ ਕਿਸੇ ਜਾਨਵਰ ਦੀ ਮੌਤ ਨਹੀਂ  ਹੋਈ ਹੈ।
 
ਚਿੜੀਆਘਰ ਛੱਤਬੀੜ ਪ੍ਰਸ਼ਾਸਨ ਵੱਲੋਂ ਪਸ਼ੂ ਪਾਲਣ ਵਿਭਾਗ ਨੂੰ ਵੀ ਚਿੜੀਆਘਰ ਛੱਤਬੀੜ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਗਾਵਾਂ, ਮੱਝਾ ਆਦਿ ਪਾਲਤੂ ਪਸ਼ੂਆਂ ਦੇ ਟੀਕਾਕਰਨ ਅਤੇ ਇਲਾਜ ਅਤੇ ਹੋਰ ਲੋੜੀਦੇ ਪ੍ਰਬੰਧਾਂ ਲਈ ਵੀ ਲਿਖਿਆ ਗਿਆ ਹੈ।

Have something to say? Post your comment

 

More in Chandigarh

ਵੱਡੇ ਤਲਾਸ਼ੀ ਅਭਿਆਨ ਤਹਿਤ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਦੇ 494 ਹੌਟਸਪੌਟਾਂ ’ਤੇ ਕੀਤੀ ਛਾਪੇਮਾਰੀ

ਨਾਰਕੋ-ਅੱਤਵਾਦ ਮਾਡਿਊਲ ਨਾਲ ਜੁੜਿਆ ਫੌਜ ਦਾ ਭਗੌੜਾ ਅਤੇ ਉਸਦਾ ਸਾਥੀ ਹੈਂਡ ਗ੍ਰੇਨੇਡ, ਪਿਸਤੌਲ ਅਤੇ 907 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਆਬਾਦੀ ਦੇਹ (ਰਿਕਾਰਡ ਆਫ਼ ਰਾਈਟਸ) ਐਕਟ, 2021 ਵਿੱਚ ਸੋਧ ਨੂੰ ਪ੍ਰਵਾਨਗੀ

ਪੰਜਾਬ ਸਰਕਾਰ ਬਿਹਤਰ ਸੜਕੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

ਮਾਲ ਵਿਭਾਗ ਦਾ ਇਮਾਰਤੀ ਬੁਨਿਆਦੀ ਢਾਂਚਾ: ਸਾਲ 2025 ਦਾ ਲੇਖਾ ਜੋਖਾ

ਨੇਤਰਹੀਣ ਯੂਨੀਅਨਾਂ ਦੀ ਹਰ ਜਾਇਜ਼ ਮੰਗ ਪੂਰੀ ਕੀਤੀ ਜਾਵੇਗੀ: ਮੰਤਰੀ ਡਾ. ਬਲਜੀਤ ਕੌਰ

ਟਰਾਂਸਪੋਰਟ ਖੇਤਰ ਵਿੱਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਖ਼ਤਮ ਕਰਨ ਲਈ ਮੁੱਖ ਮੰਤਰੀ ਦਾ ਵੱਡਾ ਕਦਮ, ‘ਰੋਜ਼ਗਾਰ ਕ੍ਰਾਂਤੀ ਯੋਜਨਾ’ ਅਧੀਨ ਬੇਰੋਜ਼ਗਾਰ ਨੌਜਵਾਨਾਂ ਨੂੰ 505 ਮਿੰਨੀ ਬੱਸ ਪਰਮਿਟ ਸੌਂਪੇ

‘ਯੁੱਧ ਨਸ਼ਿਆਂ ਵਿਰੁੱਧ’: 293ਵੇਂ ਦਿਨ, ਪੰਜਾਬ ਪੁਲਿਸ ਨੇ 61 ਨਸ਼ਾ ਤਸਕਰਾਂ ਨੂੰ 528 ਗ੍ਰਾਮ ਹੈਰੋਇਨ, 2.4 ਕਿਲੋਗ੍ਰਾਮ ਅਫੀਮ, 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ

ਖੇਤੀ ਰਹਿੰਦ-ਖੂੰਹਦ ਦੇ ਨਿਪਟਾਰੇ ਅਤੇ ਸੌਰ ਊਰਜਾ ਨਾਲ ਰੁਸ਼ਨਾਏਗਾ ਪੰਜਾਬ

ਸਾਲ 2025 ਦਾ ਲੇਖਾ-ਜੋਖਾ - ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ