Friday, May 17, 2024

Malwa

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ

May 01, 2024 06:09 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਮਾਲੇਰਕੋਟਲਾ ਅਧੀਨ ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ )ਅਤੇ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਲਈ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਕਰਨ ਲਈ ਪ੍ਰਸ਼ਾਸਨ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਲੋਕ ਸਭਾ ਚੋਣਾਂ ਨਿਰਪੱਖ, ਅਮਨ ਸ਼ਾਤੀ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਭਾਰਤ ਦੇ ਚੋਣ ਕਮਿਸ਼ਨ ਦੀ 'ਇਸ ਵਾਰ 70 ਪਾਰ' ਮੁਹਿੰਮ ਨੂੰ ਜਮੀਨੀ ਪੱਧਰ 'ਤੇ ਲਿਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਪਹਿਲਕਦਮੀਆਂ ਲਗਾਤਾਰ ਜਾਰੀ ਹਨ ਤਾਂ ਜੋ ਪਿਛਲੀਆਂ ਲੋਕ ਸਭਾ ਚੋਣਾਂ 'ਚ 70.54 ਫੀਸਦੀ  ਹੋਈ ਵੋਟਿੰਗ  ਬਰਕਾਰਰ ਰੱਖਣ ਦੇ ਹਰ ਤਰ੍ਹਾਂ ਦੇ ਸੰਭਵ ਉਪਰਾਲਿਆਂ ਤਹਿਤ ਜ਼ਿਲ੍ਹੇ ਦੇ ਵਪਾਰਕ ਬੈਂਕਾਂ, ਸੰਸਥਾਵਾਂ, ਨਿੱਜੀ ਅਤੇ ਸਰਕਾਰੀ ਵਿਦਿਅਕ ਅਦਾਰਿਆਂ,ਉਦਯੋਗਿਕ ਇਕਾਕੀਆਂ ਆਦਿ ਵਿਖੇ ਜਾਗਰੂਕਤਾ ਮੁਹਿੰਮ ਵਿਡਕੇ 01 ਜੂਨ 2024 ਨੂੰ ਬੇਖੌਫ਼ ਚੋਣਾਂ ਜਮਹੂਰੀਅਤ ਦਾ ਜਸ਼ਨ ਵਿੱਚ ਹਿੱਸਾ ਲੈਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ।  ਸਵੀਪ ਤਹਿਤ ਮੁਹਿੰਮ ਦੇ ਪਹਿਲੇ ਪੜਾਅ ਦੇ ਨਤੀਜਿਆਂ 'ਤੇ ਤਸੱਲੀ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਪੱਲਵੀ ਨੇ ਕਿਹਾ ਕਿ ਲਗਭਗ ਸਾਰੀਆਂ ਜਨਤਕ ਵਪਾਰਕ ਸੰਸਥਾਵਾਂ ਦੇ ਅਧਿਕਾਰੀ ਵੱਧ ਤੋਂ ਵੱਧ ਵੋਟ ਪ੍ਰਤੀਸ਼ਤਤਾ ਨੂੰ ਵਧਾਉਣ ਲਈ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਗਈ ਸੰਗਠਿਤ ਮੁਹਿੰਮ ਨਾਲ ਜੁੜ ਕੇ ਵਪਾਰਕ ਬੈਂਕਾਂ, ਉਦਯੋਗਿਕ  ਅਤੇ ਵਿਦਿਅਕ ਸੰਸਥਾਵਾਂ ਆਦਿ ਤੋਂ ਆਪਣੇ ਗਾਹਕਾਂ ਅਤੇ ਸਟਾਫ ਮੈਂਬਰਾਂ ਨੂੰ ਜਾਗਰੂਕ ਕਰਨ ਦਾ ਸਾਂਝਾ ਉਪਰਾਲਾ ਕਰ ਰਹੇ ਹਨ ਤਾਂ ਜੋ ਪੋਲਿੰਗ ਦੇ ਟੀਚੇ ਪ੍ਰਾਪਤ ਕੀਤੇ ਜਾ ਸਕਣ ।  ਸਟੇਟ ਬੈਂਕ ਆਫ਼ ਇੰਡੀਆ ਦੀ ਅਹਿਮਦਗੜ੍ਹ ਸ਼ਾਖਾ ਦੇ ਚੀਫ਼ ਮੈਨੇਜਰ ਮੁਹੰਮਦ ਸਲਮਾਨ ਨੇ ਕਿਹਾ ਕਿ ਲੋਕ ਸਭਾ ਹਲਕਾ 08 ਫਤਹਿਗੜ੍ਹ ਸਾਹਿਬ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ ) ਸ੍ਰੀ ਗੁਰਮੀਤ ਕੁਮਾਰ ਬਾਂਸਲ ਦੀਆਂ ਹਦਾਇਤਾ ਤੇ ਬੈਂਕ ਸੁਪਰਵਾਈਜ਼ਰੀ ਸਟਾਫ਼ ਅਤੇ ਅਵਾਰਡ ਸਟਾਫ਼ ਦੇ ਮੈਂਬਰਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਰੋਟੇਸ਼ਨ ਵਿੱਚ ਗਾਹਕਾਂ ਦੇ ਸਮੂਹਾਂ ਨੂੰ ਵੋਟ ਦੀ ਮਹੱਤਤਾ ਅਤੇ ਵੋਟ ਪਾਉਣ ਦੀ ਲੋੜ ਪ੍ਰਤੀ ਯੋਗ ਵੋਟਰਾਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਨ ਤਾਂ ਜੋ ਪੋਲਿੰਗ ਪ੍ਰਤੀਸਤ ਵਿੱਚ ਵਾਧਾ ਹੋ ਸਕੇ ।  

 

 

Have something to say? Post your comment

 

More in Malwa

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ

ਮੋਦੀ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਬਣਿਆ : ਖੰਨਾ

ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ 15 ਊਮੀਦਵਾਰ ਚੋਣ ਮੈਦਾਨ ਵਿੱਚ 

ਪਟਿਆਲਾ 'ਚ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, 27 ਨਾਮਜ਼ਦਗੀਆਂ ਦਰੁਸਤ ਪਾਈਆਂ

ਪੰਜਾਬੀ ਯੂਨੀਵਰਸਿਟੀ ਵਿੱਚ ਮੈਡੀਟੇਸ਼ਨ ਕੈਂਪ ਹੋਇਆ ਸ਼ੁਰੂ

ਅਸੀਂ ਹੋਰਨਾਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਨਾ ਨਹੀਂ ਜਾਣਦੇ : ਸਿਮਰਨਜੀਤ ਸਿੰਘ ਮਾਨ

ਲੋਕ ਸਭਾ ਚੋਣਾਂ ਸਬੰਧੀ ਸਾਧੂਗੜ੍ਹ ਦੀ Coca Cola Factory ਵਿੱਚ ਕੀਤਾ ਗਿਆ ਜਾਗਰੂਕ

ਵਿਧਾਇਕ ਰਹਿਮਾਨ ਦੀਆਂ ਕੋਸ਼ਿਸ਼ਾਂ ਸਦਕਾ ਲੋਕ ਸਭਾ ਹਲਕਾ ਸੰਗਰੂਰ 'ਚ ਆਪ ਹੋਈ ਮਜ਼ਬੂਤ