Friday, May 17, 2024

Malwa

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਕਰਵਾਇਆ ਪ੍ਰੋ. ਐੱਮ. ਐੱਲ. ਰੈਨਾ ਨਾਲ ਰੂ-ਬ-ਰੂ

April 29, 2024 07:09 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ 'ਪ੍ਰੋਫੈਸਰ ਐੱਮ ਐੱਲ ਰੈਨਾ ਨਾਲ਼ ਗੱਲਬਾਤ' ਨਾਮਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਇਸ ਵਿਭਾਗ ਵਿੱਚ ਸਥਾਪਿਤ ‘ਇੰਗਲਿਸ਼ ਲਿਟਰੇਰੀ ਸੁਸਾਇਟੀ’ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਜੋਤੀ ਪੁਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਰਸਮੀ ਤੌਰ 'ਤੇ ਸਵਾਗਤ ਕਰਦਿਆਂ ਦੱਸਿਆ ਕਿ ਕਿ ਪ੍ਰੋ. ਰੈਨਾ ਇੱਕ ਉੱਘੇ ਅਕਾਦਮੀਸ਼ਨ, ਸਾਹਿਤਕਾਰ ਅਤੇ ਫਿਲਮ ਆਲੋਚਕ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਅਤੇ ਸੱਭਿਆਚਾਰਕ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਹਨ।
 

ਭਾਸ਼ਾ ਫ਼ੈਕਲਟੀ ਦੇ ਡੀਨ ਡਾ. ਰਾਜੇਸ਼ ਕੁਮਾਰ ਸ਼ਰਮਾ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪ੍ਰੋਫ਼ੈਸਰ ਰੈਨਾ ਨੂੰ ਮਹਾਨ ਸਾਹਿਤ ਅਤੇ ਸਿਨੇਮਾ ਦੇ ਅਧਿਐਨ ਲਈ ਉਨ੍ਹਾਂ ਦੀ ਜੀਵਨ ਭਰ ਦੀ ਵਚਨਬੱਧਤਾ ਬਾਰੇ ਸਵਾਲ ਪੁੱਛ ਕੇ ਸੰਵਾਦ ਰਚਾਇਆ। ਇਸ ਸੰਵਾਦ ਦੌਰਾਨ ਪ੍ਰੋਫ਼ੈਸਰ ਰੈਨਾ ਨੇ 19ਵੀਂ ਸਦੀ ਦੇ ਯੂਰਪੀਅਨ ਯਥਾਰਥਵਾਦ ਅਤੇ ਆਧੁਨਿਕਤਾਵਾਦ ਦੇ ਦਰਮਿਆਨ ਸਬੰਧਾਂ ਉੱਤੇ ਜਿਓਰਗੀ ਲੁਕਾਸ ਦੀਆਂ ਲਿਖਤਾਂ ਦੇ ਹਵਾਲੇ ਨਾਲ ਰੌਸ਼ਨੀ ਪਾਈ।
 

ਯੂਨੀਵਰਸਿਟੀ ਦੇ ਵੱਖ-ਵੱਖ ਫ਼ੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਵੀ ਪ੍ਰੋ ਰੈਨਾ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਅਹਿਮ ਟਿੱਪਣੀਆਂ ਕੀਤੀਆਂ।ਇਨ੍ਹਾਂ ਸਵਾਲਾਂ ਵਿੱਚ ਉਨ੍ਹੀਵੀਂ ਸਦੀ ਦੇ ਯੂਰਪੀ ਯਥਾਰਥਵਾਦ ਤੋਂ ਲੈ ਕੇ ਰੂਸੀ ਸਾਹਿਤ, ਸਾਹਿਤਕ ਸਿਧਾਂਤ ਅਤੇ ਸਿਨੇਮਾ ਤੱਕ ਦੇ ਵਿਸ਼ੇ ਸ਼ਾਮਿਲ ਸਨ।
 
 
ਪ੍ਰੋ. ਰੈਨਾ ਨੇ ਵਿਸ਼ਵ ਦੀਆਂ ਮਹਾਨ ਸਾਹਿਤਕ ਕਲਾਸਿਕ ਲਿਖਤਾਂ ਨੂੰ ਪੜ੍ਹਨ ਦੀ ਮਹੱਤਤਾ ਉੱਥੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਾਹਿਤ ਦੇ ਭਾਵੁਕ ਖੋਜੀ ਬਣਨ ਦੀ ਸਲਾਹ ਦਿੱਤੀ। ਗੱਲਬਾਤ ਦੇ ਅੰਤ ਵਿੱਚ ਸਮਾਗਮ ਦੇ ਕੋਆਰਡੀਨੇਟਰ ਡਾ. ਧਰਮਜੀਤ ਸਿੰਘ ਨੇ ਧੰਨਵਾਦੀ ਸ਼ਬਦ ਪ੍ਰਗਟਾਏ।    
 

Have something to say? Post your comment

 

More in Malwa

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ

ਮੋਦੀ ਦੇ ਰਾਜ ਦੌਰਾਨ ਮੁਲਕ ਸ਼ਕਤੀਸ਼ਾਲੀ ਤਾਕਤ ਬਣਿਆ : ਖੰਨਾ

ਲੋਕ ਸਭਾ ਚੋਣ ਹਲਕਾ ਫਤਿਹਗੜ੍ਹ ਸਾਹਿਬ ਤੋਂ 15 ਊਮੀਦਵਾਰ ਚੋਣ ਮੈਦਾਨ ਵਿੱਚ 

ਪਟਿਆਲਾ 'ਚ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, 27 ਨਾਮਜ਼ਦਗੀਆਂ ਦਰੁਸਤ ਪਾਈਆਂ

ਪੰਜਾਬੀ ਯੂਨੀਵਰਸਿਟੀ ਵਿੱਚ ਮੈਡੀਟੇਸ਼ਨ ਕੈਂਪ ਹੋਇਆ ਸ਼ੁਰੂ

ਅਸੀਂ ਹੋਰਨਾਂ ਪਾਰਟੀਆਂ ਵਾਂਗ ਝੂਠੇ ਵਾਅਦੇ ਕਰਨਾ ਨਹੀਂ ਜਾਣਦੇ : ਸਿਮਰਨਜੀਤ ਸਿੰਘ ਮਾਨ

ਲੋਕ ਸਭਾ ਚੋਣਾਂ ਸਬੰਧੀ ਸਾਧੂਗੜ੍ਹ ਦੀ Coca Cola Factory ਵਿੱਚ ਕੀਤਾ ਗਿਆ ਜਾਗਰੂਕ

ਵਿਧਾਇਕ ਰਹਿਮਾਨ ਦੀਆਂ ਕੋਸ਼ਿਸ਼ਾਂ ਸਦਕਾ ਲੋਕ ਸਭਾ ਹਲਕਾ ਸੰਗਰੂਰ 'ਚ ਆਪ ਹੋਈ ਮਜ਼ਬੂਤ