Saturday, May 18, 2024

International

ਈਰਾਨ ਦੇ ਪ੍ਰਣਾਣੂ ਟਿਕਾਣੇ ’ਤੇ ਹਮਲਾ ਕਰ ਸਕਦਾ ਹੈ ਇਜ਼ਰਾਈਲ

April 16, 2024 05:00 PM
SehajTimes

ਈਰਾਨ : ਈਜ਼ਰਾਈਲ ਅਧਿਕਾਰੀਆਂ ਮੁਤਾਬਕ ਕੈਬਨਿਟ ਮੈਂਬਰ ਬੈਨੀ ਗੈਂਟਜ਼ ਨੇ ਸੁਝਾਅ ਦਿੱਤਾ ਕਿ ਈਰਾਨ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਪਰ ਅਜਿਹਾ ਨਾ ਹੋਵੇ ਕਿ ਲੋਕਾਂ ਦੀ ਜਾਨ ਚਲੀ ਜਾਵੇ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਊਦੀ ਅਤੇ ਜਾਰਡਨ ਨੇ ਇਜ਼ਰਾਈਲ ਨੂੰ ਈਰਾਨ ਦੇੇ ਖਿਲਾਫ਼ ਜਵਾਬੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਕਾਰਨ ਸਾਰਾ ਇਲਾਕਾ ਜੰਗ ਦਾ ਸ਼ਿਕਾਰ ਹੋ ਜਾਵੇਗਾ। ਈਰਾਨ ਨੇ 13 ਅਪ੍ਰੈਲ ਨੂੰ ਦੇਰ ਰਾਤ ਇਜ਼ਰਾਈਲ ’ਤੇ 300 ਮਿਜ਼ਾਈਲਾਂ ਅਤੇ ਹਮਲੇ ਦਾ ਬਦਲਾ ਲਿਆ। ਉਦੋਂ ਤੋਂ ਇਜ਼ਰਾਈਲ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਯੁੱਧ ਮੰਤਰੀ ਮੰਡਲ ਦੀ ਸੋਮਵਾਰ ਨੂੰ ਇਜ਼ਰਾਈਲ ’ਚ ਦੋ ਵਾਰ ਮੀਟਿੰਗ ਹੋਈ। ਮੈਂਬਰਾਂ ’ਚ ਸਹਿਮਤੀ ਹੈ ਕਿ ਇਜ਼ਰਾਈਲ ਨੂੰ ਤੁਰੰਤ ਜਵਾਬੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਰਾਹੀਂ ਈਰਾਨ ਤੋਂ ਬਦਲਾ ਲਿਆ ਜਾ ਸਕਦਾ ਹੈ। ਜੰਗ ਮੰਤਰੀ ਮੰਡਲ ਦੇ ਮੈਂਬਰ ’ਚ ਬਹੁਤ ਬਹਿਸ ਹੋਈ। ਇਹ ਫੈਸਲਾ ਕੀਤਾ ਗਿਆ ਸੀ ਕਿ ਇਜ਼ਰਾਈਲ ਯਕੀਨੀ ਤੌਰ ’ਤੇ ਜਵਾਬੀ ਕਾਰਵਾਈ ਕਰੇਗਾ। ਹਾਲਾਂਕਿ ਅਜੇ ਤੱਕ ਇਹ ਨਹੀਂ ਦੱਸੀਆ ਗਿਆ ਹੈਕਿ ਹਮਲਾ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ। ਸੀਐਨਐਨ ਦੀ ਰਿਪੋਰਟ ਮੁਤਾਬਕ ਈਰਾਨ ਖਿਲਾਫ਼ ਬਣਾਈ ਗਈ ਫੌਜੀ ਯੌਜਨਾ ਨੂੰ ਈਜ਼ਰਾਈਲ ਦੀ ਜੰਗੀ ਕੈਬਨਿਟ ਵਿੱਚ ਦੇਖਿਆ ਅਤੇ ਵਿਚਾਰਿਆ ਗਿਆ। ਹਾਲਾਂਕਿ ਇਸ ’ਤੇ ਅਜੇੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਈਜ਼ਰਾਈਲ ਦੇ ਵਿਦੇਸ਼ ਇਜ਼ਰਾਈਲ ਕੈਟਜ਼ ਨੇ 32 ਦੋਸ਼ਾਂ ਨੂੰ ਪੱਤਰ ਲਿਖਿਆ ਹੈ। ਇਸ ’ਚ ਉਸ ਨੇ ਈਰਾਨ ਦੇ ਮਿਜ਼ਈਲ ਪ੍ਰੋਗਰਾਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਸਨੇ ਈਰਾਨ ਦੀ ਫੌਜ ਦੀ ਇਕ ਸ਼ਾਖਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਆਈ ਆਰ ਜੀ ਸੀ ਨੂੰ ਵੀ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ। ਈਰਾਨ ’ਤੇ ਸਿੱਧਾ ਹਮਲਾ ਮੱਧ ਪੂਰਬ ਵਿਚ ਤਣਾਅ ਨੂੰ ਹੋਰ ਵਧਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਈਜ਼ਰਾਈਲ ਈਰਾਨ ਦੇ ਪ੍ਰੌਕਜੀਸ਼ ਜਿਵੇਂ ਕਿ ਸੀਰੀਆ ਵਿੱਚ ਉਸਦੇ ਸਮਰਥਕ ਸੰਗਠਨਾਂ ਜਾਂ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਈਰਾਨ ਨਾਲ ਗੱਲਬਾਤ ਦੌਰਾਨ ਕਿਹਾ, ‘‘ ਅਸੀਂ ਈਰਾਨ ਦੇ ਦੂਤਘਰ ’ਤੇ ਇਜ਼ਰਾਈਲ ਦੇ ਹਮਲੇ ਦੀ ਨਿੰਦਾ ਕਰਦੇ ਹਾਂ। ਈਰਾਨ ਵੱਲੋਂ ਇਜ਼ਰਾਈਲ ’ਤੇ ਹਮਲਾ ਆਪਣੀ ਸੁਰੱਖਿਆ ਲਈ ਸੀ। ਈਰਾਨ ਨੇ ਦਾਵਆ ਕੀਤਾ ਹੈ ਕਿ ਉਸ ਨੇ ਸ਼ਨੀਵਾਰ ਦੇਰ ਰਾਤ ਹਮਲਾ ਤੋਂ 72 ਘੰਟੇ ਪਹਿਲਾਂ ਇਜ਼ਰਾਈਲ ਅਤੇ ਅਮਰੀਕਾ ਨੂੰ ਨੋਟਿਸ ਦਿੱਤਾ ਸੀ।

 

 

Have something to say? Post your comment