Saturday, May 18, 2024

International

ਕੋਲੰਬੀਆ ਯੂਨੀਵਰਸਿਟੀ ਨੂੰ ਪ੍ਰਦਸ਼ਨਕਾਰੀਆਂ ਤੋਂ ਆਜ਼ਾਦ ਕਰਵਾਇਆ ਗਿਆ

May 01, 2024 01:00 PM
SehajTimes

ਨਿਊੁਯਾਰਕ  : ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਰੀਆਂ ਨੇ ਸੋਮਵਾਰ ਦੇਰ ਰਾਤ ਯੂਨੀਵਰਸਿਟੀ ਦੀ ਇਮਾਰਤ ਹੈਮਿਲਟਨ ਹਾਲ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਫਰਨੀਚਰ ਅਤੇ ਵੈਂਡਿੰਗ ਮਸ਼ੀਨਾਂ ਨਾਲ ਇਮਾਰਤ ਦੇ ਗੇਟ ਨੂੰ ਰੋਕ ਦਿੱਤਾ। ਉਨ੍ਹਾਂ ਨੇ ਖਿੜਕੀਆਂ ’ਤੇ ਅਖ਼ਬਾਰ ਚਿਪਕਾਏ ਹੋਏ ਸਨ, ਤਾਂ ਜੋ ਅੰਦਰ ਕੁਝ ਦਿਖਾਈ ਨਾ ਦੇ ਸਕੇੇ। ਇਸ ਤੋਂ ਬਾਅਦ ਉਸਨੇ ਖਿੜਕੀ ਤੋਂ ਫਲਸਤੀਨ ਦਾ ਝੰਡਾ ਲਹਿਰਾਇਆ। ਪ੍ਰਦਰਸ਼ਨਕਾਰੀਆਂ ਨੇ ਫਲਸਤੀਨ ਦੀ ਆਜ਼ਾਦੀ ਲਈ ਨਾਅਰੇਬਾਜ਼ੀ ਵੀ ਕੀਤੀ। ਅਮਰੀਕਾ ਯੂਨੀਵਰਸਿਟੀ ਵਿੱਚ ਫਲਸਤੀਨੀ ਪੱਖੀ ਪ੍ਰਦਰਸ਼ਨਾਂ ਦੇ ਵਿੱਚਕਾਰ ਮੰਗਲਵਾਰ ਰਾਤ ਨੂੰ 100 ਤੋਂ ਵੱਧ ਪੁਲੀਸ ਕਰਮਚਾਰੀ ਕੋਲੰਬੀਆ ਯੂਨੀਵਰਸਿਟੀ ਵਿੱਚ ਦਾਖਲ ਹੋਏ । ਉਹ ਰੈਂਪ ਰਾਹੀਂ ਖਿੜਕੀ ਰਾਹੀਂ ਯੂਨੀਵਰਸਿਟੀ ਵਿੱਚ ਦਾਖਲ ਹੋਏ। ਉਹ ਰੈਂਪ ਰਾਹੀਂ ਖਿੜਕੀ ਰਾਹੀਂ ਯੂਨੀਵਰਸਿਟੀ ਦੀ ਹੈਮਿਲਟਨ ਇਮਾਰਤ ਵਿੱਚ ਦਾਖਲ ਹੋਏ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਇਮਾਰਤ ਨੂੰ ਆਜ਼ਾਦ ਕਰਵਾਇਆ। ਸੂਤਰਾਂ ਮੁਤਾਬਕ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਦੇ 2 ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਹੈਮਿਲਟਨ ਬਿਲਡਿੰਗ ਨੂੰ ਪ੍ਰਦਰਸ਼ਨਕਾਰੀਆਂ ਤੋਂ ਆਜ਼ਾਦ ਕਰ ਲਿਆ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨ ਲਈ ਸ਼ਹਿਰ ਦੇ ਹੋਰ ਖੇਤਰਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੀ ਇਮਾਰਤ ਦਾ ਨਾਂ ਹੈਮਿਲਟਨ ਤੋਂ ਬਦਲ ਕੇ ‘ਹਿੰਦ ਹਾਲ ’ ਰੱਖਣ ਦਾ ਐਲਾਨ ਕੀਤਾ ਸੀ। ਅਸਲ ’ਚ ਹਿੰਦ ਰਜਬ ਗਾਜ਼ਾ ’ਚ ਰਹਿਣ ਵਾਲੀ 6 ਸਾਲ ਦੀ ਬੱਚੀ ਸੀ, ਜਿਸ ਦੀ ਇਜ਼ਰਾਈਲ ਹਮਲੇ ’ਚ ਮੌਤ ਹੋ ਗਈ ਸੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਵਿੱਚ ਕਈ ਥਾਵਾਂ ’ਤੇ ਭੰਨ ਤੋੜ ਵੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲੀਸ ਬੁਲਾਉਣ ਲਈ ਮਜਬੂਰ ਹੋਣਾ ਪਿਆ। ਦੇਸ਼ ਭਰ ਦੀਆਂ 50 ਯੂਨੀਵਰਸਿਟੀਆਂ ਵਿੱਚ ਇਹ ਪ੍ਰਦਰਸ਼ਨ ਚੱਲ ਰਹੇ ਹਨ। ਇਸ ਦੌਰਾਨ ਫਲਸਤੀਨੀ ਪੱਖੀ ਵਿਦਿਆਰਥੀ ਕੈਂਪਸ ਵਿੱਚ ਟੈਂਟ ਲਗਾ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਾਣਕਾਰੀ ਮੁਤਾਬਕ 18 ਅਪ੍ਰੈਲ ਨੂੰ ਕੋਲੰਬੀਆ ਯੂਨੀਵਰਸਿਟੀ ’ਚ ਸ਼ੁਰੂ ਹੋਏ ਵਿਰੋਧੀ ਪ੍ਰਦਰਸ਼ਨ ਦੌਰਾਨ ਪੁਲਿਸ ਨੇ 100 ਦੇ ਕਰੀਬ ਪ੍ਰਦਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਗੁੱਸੇ ’ਚ ਆਏ ਪ੍ਰਦਸ਼ਨਕਾਰੀਆਂ ਨੇ ਹੈਮਿਲਟਨ ਬਿਲਡਿੰਗ ’ਤੇ ਕਬਜ਼ਾ ਕਰ ਲਿਆ। ਸੂਤਰਾਂ ਮੁਤਾਬਕ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ ਦੇਸ਼ ਭਰ ਦੀਆਂ ਯੂਨੀਵਰਸਿਟੀ ਤੋੋਂ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Have something to say? Post your comment