Saturday, May 18, 2024

International

ਕੈਨੇਡਾ ਭੇਜੀ ਨੂੰਹ ਉੱਤੇ ਲਾਏ ਸੀ ਧੋਖਾ ਦੇਣ ਦੇ ਇਲਜ਼ਾਮ

March 23, 2024 05:31 PM
SehajTimes

ਗੁਰਦਾਸਪੁਰ  : ਪਿਛਲੇ ਦਿਨੀ ਗੁਰਦਾਸਪੁਰ ਵਿਖੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨਾਂ ਨੇ ਪੈਸੇ ਲਗਾ ਕੇ ਵਿਦੇਸ਼ ਭੇਜਿਆ ਸੀ ਪਰ ਨੂੰਹ ਵਲੋਂ ਸਾਡੇ ਮੁੰਡੇ ਨੂੰ ਬਾਹਰ ਨਹੀਂ ਲੈ ਕੇ ਜਾਇਆ ਗਿਆ ਅਤੇ ਪੁਲਿਸ ਵੱਲੋਂ ਵੀ ਡਿਪਟੀ ਰੈਂਕ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਨੂੰਹ ਅਤੇ ਉਸਦੇ ਮਾਪਿਆਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ
ਹੁਣ ਕਨੇਡੀਅਨ ਲੜਕੀ ਵੀ ਮੀਡੀਆ ਮੂਹਰੇ ਆ ਖਲੋਤੀ ਹੈ ਤੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਹੈ ਕਿ ਵਿਆਹ ਤੋਂ ਬਾਦ ਮੈਨੂੰ ਪਤਾ ਲੱਗਿਆ ਕਿ ਮੇਰਾ ਪਤੀ ਨਸ਼ੇ ਦਾ ਆਦੀ ਹੈ ਜਿਸਨੂੰ‌ ਮੈਰੇ ਵਲੋਂ ਰੋਕਣ ਅਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਹੁਰਾ ਪਰਿਵਾਰ ਵਲੋ ਮੇਰਾ ਸਾਥ ਨਹੀਂ ਦਿੱਤਾ ਗਿਆ। ਉਸ ਨੇ ਕਿਹਾ ਕਿ ਮੈ ਪੜ੍ਹੀ ਲਿਖੀ ਹਾਂ ਤੇ ਮੈਨੂੰ ਵਿਦੇਸ਼ ਜਾਨ ਦਾ ਕੋਈ ਲਾਲਚ ਨਹੀਂ। ਮੈਂ ਇੱਥੇ ਰਹਿ ਕੇ ਵੀ ਚੰਗਾ ਕਮਾ ਸਕਦੀ ਹਾਂ ਪਰ ਮੇਰੇ ਸਹੁਰਾ ਪਰਿਵਾਰ ਵੱਲੋ ਹੀ ਮੈਨੂੰ ਵਿਦੇਸ਼ ਜਾਨ ਲਈ ਮਜਬੂਰ ਕੀਤਾ ਗਿਆ। ਉਸ ਸਮੇਂ covid ਚੱਲ ਰਿਹਾ ਸੀ ਉਸ ਸਮੇਂ ਮੇਰੇ ਸਹੁਰਾ ਪਰਿਵਾਰ ਵਲੋ ਮੈਨੂੰ ਪੈਸੇ ਨਹੀਂ ਭੇਜੇ ਗਏ ਮੈ ਆਪਣੇ ਘਰੋਂ ਪੈਸੇ ਮੰਗਵਾਕੇ ਗੁਜ਼ਾਰਾ ਕੀਤਾ। ਲੜਕੀ ਨੇ ਕਿਹਾ ਕਿ ਐਨਾ ਸੱਭ ਹੋਣ ਤੋਂ ਬਾਦ ਵੀ ਮੈ ਲੜਕੇ ਨੂੰ ਕੈਨੇਡਾ ਬੁਲਾਇਆ ਵੀਜ਼ਾ 2 ਮਹੀਨੇ ਦਾ ਸੀ ਮੈ ਉਸਨੂੰ ਵਧਾਇਆ। ਲੜਕੇ ਦੇ ਪਰਿਵਾਰ ਨੇ ਕਿਹਾ ਕਿ ਲੜਕਾ ਸਿਰਫ ਕਰੀਬ 2 ਮਹੀਨੇ ਕੈਨੇਡਾ ਰਿਹਾ ਪਰ ਉਹ ਝੂਠ ਬੋਲਦੇ ਹਨ। ਲੜਕੀ ਨੇ ਦਾਅਵਾ ਕੀਤਾ ਕਿ ਜੇ ਲੜਕੇ ਦਾ ਵੀਜ਼ਾ ਤੇ ਵਾਪਸੀ ਦੀ ਟਿਕਟ ਦੀ ਤਰੀਕ ਦੇਖੀ ਜਾਵੇ ਤਾਂ ਸਾਫ ਹੋ ਜਾਵੇਗਾ ਕਿ ਲੜਕਾ ਕਰੀਬ ਡੇਢ ਸਾਲ ਤੱਕ ਕੈਨੇਡਾ ਰਿਹਾ। ਉਸ ਨੇ ਦੋਸ਼ ਲਗਾਇਆ ਹੈ ਕਿ ਉੱਥੇ ਵੀ ਉਹ ਮਾੜੀ ਸੰਗਤ ਵਿੱਚ ਸੀ ਅਤੇ ਕੋਈ ਕੰਮ ਨਹੀਂ ਸੀ ਕਰਦਾ।ਮੈਨੂੰ ਵਿਦੇਸ਼ ਵਿੱਚ ਵੀ ਤੰਗ ਪਰੇਸ਼ਾਨ ਕਰਦਾ ਤੇ ਮਾਰਨ ਦੀ ਧਮਕੀ ਦਿੰਦਾ ਰਿਹਾ ਜਿਸਤੋਂ ਬਾਦ ਮੈ ਕੈਨੇਡਾ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਜੌ ਮਾਮਲਾ ਚੱਲ ਰਿਹਾ ਹੈ ਅਤੇ ਮੈ ਇਸ ਲੜਕੇ ਤੋ ਤਲਾਕ ਲਿਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੜਕੇ ਦਾ ਵੀਜ਼ਾ 2025 ਤੱਕ ਹੈ ਪਰ ਉਸਦੇ ਮਾੜੇ ਹਾਲਾਤ ਦੇਖ ਕੇ ਉਸਦੇ ਪਰਿਵਾਰ ਨੇ ਹੀ ਉਸ ਨੂੰ ਵਾਪਸ ਬੁਲਾਇਆ ਹੈ।
ਲੜਕੀ ਦਾ ਦੋਸ਼ ਹੈ ਕਿ ਇੱਥੇ ਵੀ ਮੇਰੇ ਸਹੁਰਾ ਪਰਿਵਾਰ ਵਲੋ ਮੇਰੇ ਪਰਿਵਾਰਕ ਮੈਬਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਪੁਲੀਸ ਨੂੰ ਅਸੀਂ ਸ਼ਿਕਾਇਤ ਵੀ ਦਿੱਤੀ ਪਰ ਪੁਲੀਸ ਵਲੋ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਲੜਕੇ ਵਾਲਿਆਂ ਵਲੋਂ ਮੇਰੇ ਤੇ ਧੋਖਾ ਦੇਣ ਦਾ ਇਲਜ਼ਾਮ ਲਗਾਕੇ 420 ਦਾ ਪਰਚਾ ਦਰਜ ਕਰਵਾਇਆ ਗਿਆ ਬਿਨਾ ਮੇਰਾ ਪੱਖ ਲਏ। ਲੜਕੀ ਵਲੋ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ।

Have something to say? Post your comment