Saturday, May 18, 2024

International

64 ਮੈਚਾਂ ਵਿੱਚ ਲਈਆ 260 ਵਿਕਟਾਂ

February 28, 2024 03:54 PM
SehajTimes

ਆਕਲੈਂਡ : ਨਿਉਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਕੌਂਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੈਗਨਰ ਨੇ ਇਹ ਫੈਸਲਾ ਆਸਟ੍ਰਲੀਆ ਦੇ ਵਿਰੁਧ ਦੋ ਟੈਸਟ ਮੈਂਚਾਂ ਦੀ ਸੀਰੀਜ਼ ’ਚ ਨਾ ਚੁਣਨ ਤੋਂ ਬਾਅਦ ਲਿਆ। ਵੈਨਗਰ ਨੇ ਮੰਗਲਵਾਰ ਨੂੰ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਪੈ੍ਰੱਸ ਕਾਨਫਰੰਸ ’ਚ ਸੰਨਿਆਰ ਦਾ ਐਲਾਨ ਕੀਤਾ। 37 ਸਾਲਾ ਵੈਗਨਰ ਨੇ ਪਿਛਲੇ ਹਫ਼ਤੇ ਨਿਊਜ਼ੀਲੈਂਡ ਟੀਮ ਦੇ ਮੁੱਖ ਕੋਚ ਗੈਰੀ ਸਟੀਡ ਨਾਲ ਮੁਲਾਕਾਤ ਕੀਤੀ ਸੀੇ। ਮੁੱਖ ਕੋਚ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਆਸਟ੍ਰਲੀਆ ਦੇ ਵਿਰੁਧ ਦੇ ਟੈਸਟ ਮੈਂਚਾਂ ਦੀ ਘਰੇਲੂ ਸੀਰੀਜ਼ ਲਈ ਨਹੀਂ ਚੁਣਿਆ ਗਿਆ ਸੀ। ਉਹ ਨਿਊਜ਼ੀਲੈਂਡ ਸ਼ੀਫਟ ਹੋ ਗਿਆ। ਉਸ ਨੇ ਨਿਊਜ਼ੀਲੈਂਡ ਲਈ 64 ਮੈਚ ਖੇਡੇ ਹਨ। ਜਿਸ ’ਚ 3.13 ਦੀ ਇਕਾਨਮੀ ਰੇਟ ’ਤੇ 260 ਵਿਕਟਾਂ ਲਾਈਆਂ ਹਨ। ਉਸਨੇ ਆਪਣਾ ਆਖਰੀ ਟੈਸਟ ਦਖੱਣੀ ਅਫਰੀਕਾ ਵਿਰੁਧ 13 ਤੋਂ 16 ਫਰਵਰੀ ਤੱਕ ਖੇਡੀਆ ਸੀ।

 

Have something to say? Post your comment