Sunday, May 19, 2024

Social

ਤੀਨ ਬਾਣ ਕੇ ਧਾਰੀ ਕੀ ਜੈ.

February 13, 2024 11:42 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਸ਼ਿਆਮ ਬਾਬਾ ਦੇ ਦਰ 'ਤੇ ,

ਜੋ ਸ਼ਰਧਾ ਨਾਲ਼ ਜਾਂਦੇ ਨੇ ,
ਆਪਣੇ ਸੁੱਤੇ ਭਾਗ ਭਗਤੋ !
ਪਲ ਵਿੱਚ ਜਗਾਉਂਦੇ ਨੇ ,
ਆਪਣੇ ਸੁੱਤੇ ਭਾਗ ਉਹ !
ਪਲ ਵਿੱਚ ਜਗਾਉਂਦੇ ਨੇ।
' ਹਾਰੇ ਕੇ ਸਹਾਰੇ '  ਦੇ ਦਰ 'ਤੇ ,
ਜੋ ਦੁੱਖੜੇ ਸੁਣਾਉਂਦੇ ਨੇ ,
ਮੂੰਹੋਂ ਮੰਗੀਆਂ ਮੁਰਾਦਾਂ ਉਹ ,
ਮੂੰਹੋਂ ਮੰਗੀਆਂ ਮੁਰਾਦਾਂ ਉਹ ,
 ਭਗਤੋ ! ਖੂਬ ਪਾਉਂਦੇ ਨੇ।
ਹੈ  ' ਤੀਨ ਬਾਣ ਕੇ ਧਾਰੀ '  ,
ਹੈ ਇਹਨਾਂ ਦੀ ਕਲਾ ਨਿਆਰੀ ,
ਵਿਗੜੀ ਵੀ ਬਣਾਉਂਦੇ ਉਹ ,
ਵਿਗੜੀ ਵੀ ਬਣਾਉਂਦੇ ਉਹ !
ਜੋ ਸ਼ਿਆਮ ਜੀ ਨਾਲ਼ ਪਿਆਰ ਪਾਉਂਦੇ ਨੇ।
ਸ਼ਿਆਮ ਬਾਬਾ ਦੇ ਦਰ 'ਤੇ ,
ਖਾਟੂ ਨਰੇਸ਼ ਦੇ ਦਰ 'ਤੇ ,
ਜੋ ਸ਼ਰਧਾ ਨਾਲ਼ ਆਉਂਦੇ ਨੇ ,
ਵਿਧੀ ਦੀ ਲਿਖੀ ਵੀ ਮਿਟ ਜਾਂਦੀ ,
ਦਰ 'ਤੇ ਜੋ ਸੀਸ ਝੁਕਾਉਂਦੇ ਨੇ ,
ਵਿਧੀ ਦੀ ਲਿਖੀ ਵੀ ਮਿਟ ਜਾਂਦੀ ,
ਦਰ 'ਤੇ ਜੋ ਸੀਸ ਝੁਕਾਉਂਦੇ ਨੇ।
ਹੈ ਕਲਯੁਗ ਦੇ ਅਵਤਾਰੀ ,
ਜੋ ' ਤੀਨ ਬਾਣ ਕੇ ਧਾਰੀ ' ,
 ਹੈ ਕਲਯੁਗ ਦੇ ਅਵਤਾਰੀ ,
ਜੋ ' ਤੀਨ ਬਾਣ ਕੇ ਧਾਰੀ ' !
ਮੇਰੇ ਖਾਟੂ ਸ਼ਿਆਮ ਬਾਬਾ ,
ਮੇਰੇ ਖਾਟੂ ਸ਼ਿਆਮ ਬਾਬਾ !
ਹੈ ਤੇਰੀ ਕਲਾ ਨਿਆਰੀ ,
ਹੈ ਤੇਰੀ ਕਲਾ ਨਿਆਰੀ।
' ਹਾਰੇ ਦੇ ਸਹਾਰੇ ' ਦੇ ,
' ਹਾਰੇ ਦੇ ਸਹਾਰੇ ' ਦੇ  !
ਦਰ 'ਤੇ ਜੋ ਆ ਜਾਂਦੇ ,
ਹਾਰੀ ਹੋਈ ਬਾਜੀ ਵੀ !
ਹਾਰੀ ਹੋਈ ਬਾਜੀ ਵੀ !
ਉਹ ਮੁੜ ਜਿੱਤ ਜਾਂਦੇ ਨੇ ,
ਉਹ ਮੁੜ ਜਿੱਤ ਜਾਂਦੇ ਨੇ।
ਸ਼ਿਆਮ ਬਾਬਾ ਦੇ ਦਰ 'ਤੇ ,
ਜੋ ਸ਼ਰਧਾ ਨਾਲ਼ ਜਾਂਦੇ ਨੇ ,
ਆਪਣੇ ਸੁੱਤੇ ਭਾਗ ਭਗਤੋ !
ਉਹ ਪਲ ਵਿੱਚ ਜਗਾਉਂਦੇ ਨੇ ,
ਉਹ ਪਲ ਵਿੱਚ ਜਗਾਉਂਦੇ ਨੇ....
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment