Sunday, May 19, 2024

Entertainment

ਨਿਰਦੇਸ਼ਕ ਮਨਜੀਤ ਸਿੰਘ ਟੋਨੀ ਫ਼ਿਲਮ ਲੈ ਕੇ ਆ ਰਿਹੈ ‘ਵੇਖੀ ਜਾ ਛੇੜੀ ਨਾ’

February 08, 2024 04:20 PM
Harjinder Jawanda

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸਿੱਦਤ ਨਾਲ ਜੁੜਿਆ ਲੇਖਕ ਨਿਰਦੇਸ਼ਕ ਹੈ ਜਿਸਨੇ ਆਪਣੀਆ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿਚ ਬੋਲੂਗਾ ਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’ ਆਦਿ ਨਾਲ ਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕੀਤਾ। ਪੰਜਾਬੀ ਸਿਨਮੇ ਦੇ ਹਰਫਨਮੌਲਾ ਕਲਾਕਾਰ ਗੁਰਮੀਤ ਸਾਜਨ ਉਸਦਾ ਪੱਗਵਟ ਯਾਰ ਹੈ ਜਿਸਦੀ ਬਦੌਲਤ ਟੋਨੀ ਦੀ ਕਲਾ ਚ ਨਿਖਾਰ ਆਇਆ। ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆ ਫ਼ਿਲਮਾਂ ਵੱਲ ਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂ ਫ਼ਿਲਮ “ਵੇਖੀ ਜਾ ਛੇੜੀ ਨਾ” ਲੈ ਕੇ
ਆ ਰਿਹਾ ਹੈ। ਜਿਸ ਬਾਰੇ ਮਨਜੀਤ ਸਿੰਘ ਟੋਨੀ ਨੇ ਦੱਸਿਆ ਕਿ ਇਹ ਫ਼ਿਲਮ ਨਿਰੋਲ ਪਰਿਵਾਰਕ ਕਾਮੇਡੀ ਹੈ ਜਿਸ ਵਿਚ ਰਿਸ਼ਤਿਆਂ ਦੀ ਤਿਲਕਣਬਾਜ਼ੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਪਿੰਡਾਂ ਦੇ ਮਾਹੌਲ ਨਾਲ ਜੁੜੀ ਪਰਿਵਾਰਕ ਰਿਸ਼ਤਿਆ ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ ਤੇ ਗੁਰਮੀਤ ਸਾਜਨ ਦੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾ-ਹਸਾ ਲੋਟ-ਪੋਟ ਕਰਦੀ ਹੈ। ਕਰਮਜੀਤ ਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂ ਦਾ ਦਿਲ ਜਿੱਤਦਾ ਆ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾ ਸਬੂਤ ਦਿੰਦਾ ਹੈ। ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ‘ਚ ਇਕ ਹਾਸਰਸ ਪੈਦਾ ਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ। ‘ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਦੀ ਇਸ ਫ਼ਿਲਮ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰ ਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲ ਨੇ ਅਹਿਮ ਕਿਰਦਾਰ ਨਿਭਾਏ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਿਨਮੇ ਦੇ ਨਾਮੀਂ ਤੇ ਥੀਏਟਰ ਦੇ ਉਭਰਦੇ ਕਲਾਕਾਰਾਂ ਨੂੰ ਪਰਦੇ ‘ਤੇ ਲਿਆਂਦਾ ਹੈ। ਪੰਜਾਬੀ
ਫ਼ਿਲਮਾਂ ਦੇ ਮਾਰਗ ‘ਤੇ ਸਹਿਜੇ ਕਦਮ ਚੱਲਣ ਵਾਲੇ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਭਵਿੱਖ ਵਿਚ ਵੀ ਕਈ ਵੱਡੀਆ ਫ਼ਿਲਮਾਂ ਨਾਲ ਸਰਗਰਮ ਰਹੇਗਾ। 23 ਫਰਵਰੀ ਨੂੰ ਵਾਈਟ ਹਿੱਲ ਵਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ ਕੇ ਵਿਚ ‘ਕੇ-2’ ਵਲੋਂ ਅਤੇ ਕਾਨੇਡਾ ਵਿਚ ‘ਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂ ਰਿਲੀਜ ਕੀਤਾ ਜਾਵੇਗਾ।

ਜਿੰਦ ਜਵੰਦਾ 9463828000

Have something to say? Post your comment

 

More in Entertainment

ਨੂੰਹ ਸੱਸ ਦੇ ਰਿਸਤੇ ਤੇ ਅਧਾਰਿਤ, ਹਾਸੇ ਦਾ ਖਜ਼ਾਨਾ ਹੋਵੇਗੀ ਫ਼ਿਲਮ ‘ਨੀ ਮੈਂ ਸੱਸ ਕੁੱਟਣੀ-2’

ਜ਼ੀ ਪੰਜਾਬੀ ਪੇਸ਼ ਕਰਦਾ ਹੈ ਐਮੀ ਵਿਰਕ ਬਰਥਡੇ ਬੈਸ਼: ਬੈਕ-ਟੂ-ਬੈਕ 'ਨਿੱਕਾ ਜ਼ੈਲਦਾਰ' ਤਿੱਕੜੀ ਸਪੈਸ਼ਲ

ਟੀਵੀ ਸਟਾਰਸ ਸੁਰਭੀ ਮਿੱਤਲ, ਜਸਮੀਤ ਕੌਰ, ਈਸ਼ਾ ਕਲੋਆ, ਅਤੇ ਹਸਨਪ੍ਰੀਤ ਕੌਰ ਨੇ ਗਰਮੀਆਂ ਦੇ ਫੈਸ਼ਨ ਸੁਝਾਅ ਸਾਂਝੇ ਕੀਤੇ

ਸਹਿਜਵੀਰ ਸਟਾਰ ਜਸਮੀਤ ਕੌਰ ਨੇ ਅੰਤਰਰਾਸ਼ਟਰੀ ਨੋ ਡਾਈਟ ਦਿਵਸ 'ਤੇ ਸਰੀਰ ਦੀ ਸਕਾਰਾਤਮਕਤਾ ਦਾ ਜਸ਼ਨ ਮਨਾਇਆ

ਸਹਿਜਵੀਰ ਦੇ ਆਉਣ ਵਾਲੇ ਐਪੀਸੋਡ ਵਿੱਚ ਹੋਣਗੇ ਹੈਰਾਨ ਕਰਨ ਵਾਲੇ ਟਵਿਸਟ

ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ'

ਦਿਲਾਂ ਦੇ ਰਿਸ਼ਤੇ ਦੀ ਹਸਨਪ੍ਰੀਤ ਨੇ ਵਰਲਡ ਲਾਫਟਰ ਡੇਅ 'ਤੇ ਲੋਕਾਂ ਦਾ ਜਿੱਤਿਆਂ ਦਿਲ

ਦਿਲਚਸਪ ਮੋੜ: ਕੀ ਸਹਿਜਵੀਰ ਨੇ ਕਬੀਰ ਦੇ ਨਾਲ ਵਿਆਹ ਕਰਵਾ ਲਿਆ?

ਡਾਂਸ ਮੇਰੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਜਿਸ ਨਾਲ ਮੈਂ ਆਪਣੇ ਆਪ ਨਾਲ ਖੁੱਲ੍ਹਾ ਸਮਾਂ ਬਿਤਾਉਂਦੀ ਹਾਂ: ਈਸ਼ਾ ਕਲੋਆ

ਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾ