Sunday, May 19, 2024

Articles

ਗੁੱਸੇ 'ਤੇ ਕਾਬੂ ...

February 08, 2024 01:35 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

1. ਦੌਲਤਾਂ ਦੇ ਭਾਅ

 ਜਦੋਂ ਬੰਦੇ ਤੋਲੇ ਜਾਣਗੇ 
ਦਿਲਾਂ ਵਾਲ਼ਾ ਪਿਆਰ ਤੇ ਡੂੰਘੀਆਂ ਸਾਂਝਾਂ
 ਲੋਕ ਫਿਰ ਕਿਵੇਂ ਪਾਉਣਗੇ....?
2. ਰੁੱਸੇ ਨੂੰ ਮਨਾਉਣ ਲਈ 
ਰੋਂਦੇ ਨੂੰ ਹਸਾਉਣ ਲਈ 
ਬੜਾ ਜ਼ਿਗਰਾ ਚਾਹੀਦਾ 
ਕਿਸੇ ਡੁੱਬਦੇ ਨੂੰ ਬਚਾਉਣ ਲਈ...
3. ਮੇਰੇ ਨਾਲੋਂ ਵੱਧ ਸੋਚਣ ਦੀ
 ਕਾਬਲੀਅਤ ਰੱਖਣ ਲੱਗ ਪਿਆ ,
ਸ਼ਾਇਦ !
ਜਿਆਦਾ ਪੜ੍ਹ - ਲਿਖ ਗਿਆ...
4. ਕਿਸੇ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰਨਾ
ਅਣਜਾਣੇ ਖੁਹ ਤੋਂ ਕਦੇ ਪਾਣੀ ਨਾ ਭਰਨਾ
ਕਿਸੇ ਦਾ ਕਿਸੇ ਬਿਨਾਂ ਕੁਝ ਨਹੀਂ ਘਟਦਾ
ਕਿਸੇ ਲਈ ਗਲਤ ਕੰਮ ਕਦੇ ਨਾ ਕਰਨਾ...
5. ਅਸੀਂ ਮਤਲਬ ਦੀ ਦੁਨੀਆ ਤੋਂ 
ਬਾਹਰ ਰਹਿੰਦੇ ਆਂ ,
ਸ਼ਾਇਦ ਇਸੇ ਲਈ 
ਬਹੁਤਿਆਂ ਤੋਂ ਅਣਜਾਣ ਰਹਿੰਦੇ ਆਂ...
6. ਅਸੀਂ ਸੋਚਿਆ ਤੁਸੀਂ ਚਾਹ ਪਿਲਾਉਗੇ
ਸਾਨੂੰ ਨਹੀਂ ਸੀ ਪਤਾ 
ਤੁਸੀਂ ਜਲੇਬੀ ਵੀ ਖਿਲਾਉਗੇ...
7. ਅਣਜਾਣ ਸੀ
ਅਣਜਾਣ ਹਾਂ 
ਅਣਜਾਣ ਹੀ ਰਹਿਣਾ ,
ਬਹੁਤਾ ਕੁਝ ਸਮਝ ਕੇ 
ਕਿਸੇ ਤੋਂ ਕੀ ਲੈਣਾ...???
8. ਗੁਰੂਆਂ - ਪੀਰਾਂ ਤੇ ਫੱਕਰ - ਫ਼ਕੀਰਾਂ ਦੀ
ਧਰਤੀ ਇਹ ਪੰਜਾਬ ,
ਵੈਰੀ ਕੋਈ ਇਸ ਵੱਲ ਜੇ ਤੱਕੇ 
ਦਿੰਦੇ ਉਸਨੂੰ ਕਰਾਰਾ ਜੁਆਬ 
ਹੱਸਦਾ - ਵੱਸਦਾ ਰਹੇ
 ਮੇਰਾ ਪਿਆਰਾ ਪੰਜਾਬ...
9.  ਬਦਲਾ ਲੈਣਾ ਤਾਂ ਸਾਨੂੰ ਵੀ ਆਉਂਦਾ 
ਪਰ ਦੁੱਖ ਹੁੰਦਾ 
ਜਦੋਂ ਕੋਈ ਸਾਡੇ ਕਰਕੇ ਹੀ ਦੁੱਖ ਪਾਉਂਦਾ ...
10. ਗੁੱਸੇ 'ਤੇ ਕਾਬੂ ਰੱਖਿਆ ਹੈ 
ਤਾਂ ਹੀ ਕਈ ਸ਼ਾਂਤੀ ਨਾਲ਼ ਸੁੱਤੇ ਰਹਿੰਦੇ ,
ਡੰਗਣ 'ਤੇ ਆ ਜਾਂਦੇ 
ਤਾਂ ਕਈ ਕਿਸੇ ਪਾਸੇ ਦੇ ਵੀ ਨਾ ਰਹਿੰਦੇ ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment