Sunday, May 19, 2024

Education

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਬਾਅਦ ਪਿੰਡ ਵਾਸੀਆਂ ਨੇ ਕੀਤਾ ਮਾਸਟਰ ਸੁਰਜੀਤ ਸਿੰਘ ਨੂੰ ਸਨਮਾਨਿਤ

January 31, 2024 03:51 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਮਾਸਟਰ ਸੁਰਜੀਤ ਸਿੰਘ ਦੁਆਰਾ ਪਿਛਲੇ ਦਹਾਕਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦਾ ਮੁੱਲ ਮੋੜਦਿਆਂ 26 ਜਨਵਰੀ 2024 ਨੂੰ ਗਣਤੰਤਰ ਦਿਵਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮੌਕੇ 'ਤੇ ਮੌਜੂਦ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਮਾਸਟਰ ਸੁਰਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਉਹਨਾਂ ਦੇ ਨਾਲ ਮੌਜੂਦ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀਮਤੀ ਆਸ਼ਿਕਾ ਜੈਨ (ਆਈ.ਏ.ਐਸ.), ਹਰਜੋਤ ਕੌਰ (ਪੀ.ਸੀ.ਐਸ.) ਸਰਦਾਰ ਕੁਲਵੰਤ ਸਿੰਘ ਐਮ.ਐਲ.ਏ. ਮੋਹਾਲੀ, ਸ਼੍ਰੀਮਤੀ ਜਯੋਤੀ ਯਾਦਵ (ਆਈ.ਪੀ.ਐਸ.) ਕੋਲ ਮਾਸਟਰ ਸੁਰਜੀਤ ਸਿੰਘ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਯੋਗਦਾਨ ਦੇ ਪ੍ਰਸ਼ੰਸਾ ਕੀਤੀ। ਅੱਜ ਪਿੰਡ ਨਾਨੋਵਾਲ ਦੇ ਸਮੂਹ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਗ੍ਰਾਮ ਪੰਚਾਇਤ ਨਾਨੋਵਾਲ ਦੁਆਰਾ ਵੀ ਮਾਸਟਰ ਸੁਰਜੀਤ ਸਿੰਘ ਨੂੰ ਸਰੋਪਾ ਪਾ ਕੇ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਗੁਰਮੇਲ ਕੌਰ ਦੁਆਰਾ ਮਾਸਟਰ ਸੁਰਜੀਤ ਸਿੰਘ ਦੀ ਪਤਨੀ ਰਣਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਮੌਕੇ 'ਤੇ ਮੌਜੂਦ ਸਮਾਜ ਸੇਵੀ ਬੁੱਧ ਸਿੰਘ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸਰਦਾਰ ਕੇਸਰ ਸਿੰਘ ਨੇ ਮਾਸਟਰ ਸੁਰਜੀਤ ਸਿੰਘ ਨੂੰ ਹੋਰ ਅਧਿਆਪਕਾਂ ਲਈ ਇੱਕ ਪ੍ਰੇਰਣਾ ਸਰੋਤ ਦੱਸਿਆ। ਇਸ ਮੌਕੇ 'ਤੇ ਸ਼੍ਰੀ ਬਲਦੇਵ ਸਿੰਘ ਅਤੇ ਸ਼੍ਰੀ ਹਰੀ ਕਿਸ਼ਨ (ਐਕਸ ਸਰਵਿਸਮੈਨ) ਨੇ ਵੀ ਸੰਬੋਧਨ ਕੀਤਾ। ਇਸ ਮੌਕੇ 'ਤੇ ਮਾਸਟਰ ਪਵਨ ਕੁਮਾਰ ਦਬੂੜ, ਆਂਗਣਵਾੜੀ ਵਰਕਰ ਸਪਨਾ ਕੁਮਾਰੀ, ਰਤਨ ਲਾਲ ਪੰਚ, ਕਰਮ ਸਿੰਘ, ਰਾਮਨਾਥ ਸਿੰਘ (ਰਿਟਾਇਰਡ ਲੈਫਟੀਨੈਂਟ) ਰਤਨ ਚੰਦ ਸ਼ਰਮਾ, ਬਾਬੂ ਰਾਮ, ਧਨੀ ਰਾਮ (ਸਾਬਕਾ ਪੰਚ), ਪੰਡਿਤ ਅਵਤਾਰ ਕ੍ਰਿਸ਼ਨ, ਕਮਲੇਸ਼ ਕੁਮਾਰੀ, ਸ਼ਾਂਤੀ ਦੇਵੀ, ਰਾਜ ਕੌਰ, ਗੁਰਪ੍ਰੀਤ ਕੌਰ, ਹਰਦੀਪ ਸਿੰਘ, ਪ੍ਰੇਮ ਚੰਦ, ਬਾਲ ਕ੍ਰਿਸ਼ਨ (ਸਾਬਕਾ ਪੰਚ) ਰੇਖਾ ਰਾਣੀ, ਜਸਵਿੰਦਰ ਕੌਰ, ਜਰਨੈਲ ਸਿੰਘ, ਅਨੰਤ ਰਾਮ ਆਦਿ ਮੌਕੇ 'ਤੇ ਮੌਜੂਦ ਸਨ।

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ