Sunday, May 19, 2024

Articles

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਦੁਮਾਲਾ ਅਤੇ ਗੁਰਬਾਣੀ ਕੰਠ ਮੁਕਾਬਲਾ

January 23, 2024 11:26 AM
Manpreet Singh khalra

ਜਿਸ ਅਣਖ ਤੇ ਗੈਰਤ ਦੀ ਜ਼ਿੰਦਗੀ ਜਿਊਣ ਦਾ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ, ਉਸਨੂੰ ਸਾਖਸ਼ਾਤ ਕਮਾਉਣ ਦਾ ਨਾਮ ਹੈ ਬਾਬਾ ਦੀਪ ਸਿੰਘ ਜੀ: ਦਸਤੂਰ ਇ ਦਸਤਾਰ ਲਹਿਰ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਦਸਤੂਰੇ ਦਸਤਾਰ ਲਹਿਰ ਦੇ ਵੱਲੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 78ਵਾਂ ਦਸਤਾਰ ਦੁਮਾਲਾ ਅਤੇ ਗੁਰਬਾਣੀ ਕੰਠ ਮੁਕਾਬਲਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਇਆ। ਇਸ ਵਿੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਭਿੱਖੀਵਿੰਡ ਗੁਰੂ ਕੁੱਲ ਸਕੂਲ ਤਚੀ ਪਿੰਡ ਕਲਗੀਧਰ ਅਕੈਡਮੀ ਗਰੀਨ ਫੀਲਡ ਸਕੂਲ ਦਿਆਲਪੁਰਾ ਬਾਬਾ ਦੀਪ ਸਿੰਘ ਸਕੂਲ ਪਊ ਪਿੰਡ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਲੜਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੈਂਡਰੀ ਸਕੂਲ ਆਸਲ ਉਤਾੜ ਅਤੇ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਲਗਭਗ 200 ਤੋਂ ਵੱਧ ਲੜਕੀ ਅਤੇ ਲੜਕੀਆਂ ਨੇ ਭਾਗ ਲਿਆ। ਦਸਤਾਰ ਅਤੇ ਦੁਮਾਲਾ ਮੁਕਾਬਲਾ ਚਾਰ ਭਾਗਾਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦਾ ਕਰਵਾਇਆ ਗਿਆ ਅਤੇ ਗੁਰਬਾਣੀ ਕੰਠ ਮੁਕਾਬਲਾ ਸੀਨੀਅਰ ਤੇ ਜੂਨੀਅਰ ਗਰੁੱਪ ਦੇ ਵਿੱਚ ਕਰਵਾਇਆ ਗਿਆ । ਹਰੇਕ ਗਰੁੱਪ ਵਿੱਚੋਂ ਪਹਿਲੇ ਦੂਜੇ ਤੀਜੇ ਸਥਾਨ ਤੇ ਆਉਣ ਵਾਲੇ ਜੇਤੂ ਬੱਚਿਆਂ ਨੂੰ ਸ਼ੀਲਡਾਂ ਤੇ ਬਾਕੀ ਸਭਨਾਂ ਨੂੰ ਮੈਡਲ ਲਿਟਰੇਚਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਹਰਜੀਤ ਸਿੰਘ ਆਸਟਰੇਲੀਆ ਪ੍ਰਧਾਨ ਭਾਈ ਸੰਤੋਖ ਸਿੰਘ ਭੱਟੀ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਜੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ ਮੀਤ ਸਕੱਤਰ ਹਰਚਰਨ ਸਿੰਘ ਓਬੋਕੇ ਖਜਾਨਚੀ ਭਾਈ ਮਨਦੀਪ ਸਿੰਘ ਕੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸੁਸਾਇਟੀ ਦੇ ਵੱਲੋਂ ਵੱਖ-ਵੱਖ ਧਾਰਮਿਕ ਸਥਾਨਾਂ ਤੇ ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਇੱਕ ਤਾਂ ਪੰਜਾਬ ਦੇ ਹਰੇਕ ਨੌਜਵਾਨ ਲੜਕੇ ਤੇ ਲੜਕੀਆਂ ਦੇ ਸਿਰ ਤੇ ਜਿਸ ਦੇ ਨਾਮ ਪਿੱਛੇ ਸਿੰਘ ਤੇ ਕੌਰ ਲੱਗਦਾ ਹੈ ਉਸ ਦੇ ਸਿਰ ਤੇ ਗੁਰੂ ਜੀ ਦਾ ਬਖਸ਼ਿਆ ਤਾਜ ਦਸਤਾਰ ਤੇ ਦੁਮਾਲਾ ਸਜਾਉਣਾ ਹੈ ਅਤੇ ਦੂਸਰਾ ਉਸ ਇਤਿਹਾਸਕ ਸਥਾਨ ਦੀ ਮਹੱਤਤਾ ਤੋਂ ਜਾਣੂ ਕਰਾਉਣਾ ਹੈ ਜਿੱਥੇ ਸਾਡੇ ਵੱਡੇ ਵਡੇਰਿਆਂ ਨੇ ਇਤਿਹਾਸ ਸਿਰਜ ਕੇ ਸਾਨੂੰ ਅਮੀਰ ਕਰਨ ਦਾ ਯਤਨ ਕੀਤਾ। ਬਾਬਾ ਦੀਪ ਸਿੰਘ ਜਿਨਾਂ ਨੇ ਵੱਡੀ ਉਮਰ ਵਿੱਚ ਅਜੋਕੇ ਨੌਜਵਾਨ ਨੂੰ ਸੰਦੇਸ਼ ਦੇਣ ਦਾ ਯਤਨ ਕੀਤਾ ਕਿ ਜੇਕਰ ਸਹੀ ਸਮੇਂ ਤੇ ਜਵਾਨੀ ਦੀ ਸਾਂਭ ਸੰਭਾਲ ਕੀਤੀ ਹੋਵੇ ਤੇ ਬੁਢੇਪੇ ਵਿੱਚ ਵੀ ਬੰਦਾ ਖੰਡਾ ਖੜਕਾਉਣ ਦੀ ਸਮਰੱਥ ਹੁੰਦਾ ਹੈ ਨਹੀਂ ਤੇ ਸਮਾਜਿਕ ਕੁਰੀਤੀਆਂ ਵਿੱਚ ਧਸ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਖੁਦ ਕਰ ਲੈਦੇ ਹਾਂ। ਅਸੀਂ ਜਵਾਨੀ ਵਿੱਚ ਵੀ ਥੋੜਾ ਜਿਹਾ ਭਾਰ ਚੁੱਕਣ ਦੇ ਸਮਰੱਥ ਨਹੀਂ ਰਹਿੰਦੇ ਤੇ ਨਾ ਅਸੀਂ ਬੁਢੇਪੇ ਤੱਕ ਪਹੁੰਚਦੇ ਹਾਂ ਉਥੋਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਸੀਂ ਨਸ਼ੇ ਵਰਗੀਆਂ ਅਲਾਮਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਮੌਤ ਦੇ ਮੂੰਹ ਚਲੇ ਜਾਂਦੇ ਹਾਂ। ਸੋ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਜੀ ਵੱਲੋਂ ਅਨਖ ਅਤੇ ਗੈਰਤ ਨਾਲ ਜਿੰਦਗੀ ਜਿਉਣ ਦੇ ਦੱਸੇ ਨੁਕਤੇ ਨੂੰ ਅਪਣਾ ਕੇ ਸੰਸਾਰ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਉਸੇ ਤਰ੍ਹਾਂ ਸਾਨੂੰ ਵੀ ਆਪਣੀ ਜਵਾਨੀ ਨੂੰ ਸਾਂਭਣ ਦੀ ਲੋੜ ਹੈ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਉਣ ਦੀ ਲੋੜ ਹੈ। ਵਾਰਸਦੀਪ ਸਿੰਘ ਨੂੰ 30 ਅਤੇ ਵੀਰਪਾਲ ਕੌਰ ਨੂੰ 26 ਬਾਣੀਆਂ ਜਵਾਨੀ ਜਾਤ ਕਰਕੇ ਸੁਣਾ ਕੇ ਵਿਸ਼ੇਸ਼ ਸਨਮਾਨ ਹਾਸਿਲ ਕੀਤਾ। ਭਾਈ ਬਲਰਾਜ ਸਿੰਘ ਕੱਦ ਗਿੱਲ ਵੱਲੋਂ ਦੁਮਾਲੇ ਮੁਕਾਬਲੇ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਅਤੇ ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਅਤੇ ਦੁਮਾਲੇ ਮੁਕਾਬਲੇ ਵਿੱਚ ਜੱਜਮੈਂਟ ਦੀ ਭੂਮਿਕਾ ਦਸਤਾਰ ਇਨਚਾਰਜ ਹਰਪ੍ਰੀਤ ਸਿੰਘ ਪੱਟੀ, ਹਰਜੀਤ ਸਿੰਘ ਲਹਿਰੀ, ਵਾਰਿਸਦੀਪ ਸਿੰਘ ਪੱਟੀ,ਅਕਾਸ਼ਦੀਪ ਸਿੰਘ ਪੱਟੀ , ਬਿਸ਼ਨ ਸਿੰਘ , ਜਗਦੀਸ਼ ਸਿੰਘ, ਬਿਕਰਮਜੀਤ ਸਿੰਘ ਜਸਪ੍ਰੀਤ ਕੌਰ ਕੈਰੋਂ, ਸਾਹਿਲਪਰੀਤ ਸਿੰਘ, ਮਲਿਆਗਰ ਸਿੰਘ ਤੇ ਗੁਰਬਾਣੀ ਕੰਠ ਮੁਕਾਬਲੇ ਵਿੱਚ ਜੱਜਮੈਟ ਦੀ ਭੂਮਿਕਾ ਭਾਈ ਸੁਖਵਿੰਦਰ ਸਿੰਘ ਖਾਲੜਾ , ਭਾਈ ਭਗਵਾਨ ਸਿੰਘ, ਭਾਈ ਭਗਵੰਤ ਸਿੰਘ ਤੇ ਭਾਈ ਦਿਲਬਾਗ ਸਿੰਘ ਡੱਲ ਨੇ ਬਾਖੂਬੀ ਨਿਭਾਈ । ਇਨਾ ਮੁਕਾਬਲਿਆਂ ਵਿੱਚ ਇਨਾਮ ਬਣਾਉਣ ਦੀ ਸੇਵਾ ਅਮੈਰੀਕਨ ਡੇਅਰੀ ਸੁਪਰ ਸਟੋਰ ਦਿਆਲਪੁਰਾ ਵੱਲੋਂ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਦੇਵ ਸਿੰਘ ਪਹੂ ਵਿੰਡ ਅਤੇ ਬਾਬਾ ਹਰਮੋਹਿੰਦਰ ਸਿੰਘ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਪਰਜੋਰ ਸ਼ਬਦਾਂ ਦੇ ਵਿੱਚ ਸ਼ਲਾਂਘਾ ਕੀਤੀ ਅਤੇ ਸਾਰੇ ਵੀਰਾਂ ਨੂੰ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Have something to say? Post your comment