Sunday, May 19, 2024

Articles

ਬਾਜ਼ ਨੂੰ ਚਿੜੀ ਦੀ ਤੋਰ ਨਹੀਂ ਦੱਸੀ ਜਾਂਦੀ ...

January 17, 2024 05:29 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

1. ਅਸੀਂ ਹਾਲ - ਚਾਲ ਪੁੱਛਿਆ ਸੀ

ਉਨ੍ਹਾਂ ਸਿਰ ਵੀ ਨਹੀਂ ਹਿਲਾਇਆ ,
ਅਸੀਂ ਕਿਹੜਾ ਗੁਨਾਹਗਾਰ ਆਂ !
ਜੋ ਸਾਡੇ ਨਾਲ਼ ਐਨਾ ਵੈਰ ਪਾਇਆ !!!
2. ਕਿਸੇ ਆਪਣੇ ਨੂੰ ਪੁੱਛ ਕੇ ਦੇਖਣਾ
ਕਿ ਸੱਧਰਾਂ ਦਾ ਘਾਣ ਕੀ ਹੁੰਦਾ ?
ਪਤਾ ਲੱਗ ਜੂ ਗਾ
ਕਿ ਆਪਣਿਆਂ ਦਾ ਮਾਣ ਕੀ ਹੁੰਦਾ ?
3. ਦਿੰਦੇ ਰਹੇ ਦੁਆਵਾਂ ਅਸੀਂ 
ਹੱਸਦੇ - ਵੱਸਦੇ ਰਹਿਣ ਸਦਾ ,
ਇੱਕ ਦਿਨ ਧੋਖਾ ਦੇ ਜਾਣਗੇ
ਸਾਨੂੰ ਵੀ ਸੀ ਕੀ ਪਤਾ ?
4. ਮਿੱਤਰੋ ! ਝੂਠੇ ਲਾਰੇ ਕਦੇ ਮੈਂ ਲਾਉਂਦਾ ਨੀੰ
ਗੱਲਾਂ - ਗੱਲਾਂ 'ਚ ਦੂਜਿਆਂ ਨੂੰ ਭਰਮਾਉੰਦਾ ਨੀੰ ,
ਸੱਚ ਬੋਲੀਦਾ ਬੰਦੇ ਦੇ ਮੂੰਹ 'ਤੇ ਹੁੰਦਾ  ,
ਬਹੁਤੀਆਂ ਮੋਮੋਠਗਣੀਆਂ ਕਦੇ ਮੈਂ ਬਣਾਉਂਦਾ ਨੀਂ...
5. ਕਿਸੇ ਰੋਂਦੇ ਨੂੰ ਹਸਾਉਣ ਲਈ
ਟੁੱਟੇ ਨੂੰ ਬਣਾਉਣ ਲਈ ,
ਬਹੁਤ ਕੁਝ ਗੁਆਉਣਾ ਪੈਂਦਾ ,
ਉਤਰੀ ਗੱਡੀ ਨੂੰ ਪਟੜੀ 'ਤੇ ਲਿਆਉਣ ਲਈ ...
6. ਹੱਸਣ ਦਾ ਹੁਣ ਸਮਾਂ ਕਿੱਥੇ ?
ਹਰ ਪਾਸੇ ਦੁੱਖਾਂ ਦੀਆਂ ਹਨੇਰੀਆਂ ਨੇ ,
ਜ਼ਿੰਦਗੀ 'ਚ ਬਹੁਤ ਕੁਝ ਦੇਖਿਆ 
 ਹਰ ਪਾਸੇ ਖਾਈਆਂ ਡੂੰਘੇਰੀਆਂ ਨੇ...
7. ਕੁਝ ਦੋਸਤ ਬਣੇ
ਕੁਝ ਦੁਸ਼ਮਣ ਬਣੇ ,
ਐ ਜ਼ਿੰਦਗੀ 
ਅਸੀਂ ਕਿਸ ਲਈ ਬਣੇ ...?
8. ਮੇਰੇ ਚਿਹਰੇ ਤੋਂ ਨਾ ਦੇਖਣਾ ਮੇਰੇ ਗਮਾਂ ਨੂੰ ,
ਹਰ ਗਮ ਚਿਹਰੇ 'ਤੇ ਆਉਣ ਦੀ ਹਿੰਮਤ ਨਹੀਂ ਕਰਦਾ ,
ਕਈ ਵਾਰ ਚਿਹਰਾ ਕੁਝ ਹੋਰ ਕਹਿੰਦਾ ਤੇ ਹੁੰਦਾ ਕੁਝ ਹੋਰ ,
ਹਰ ਗਮ ਚਿਹਰੇ 'ਤੇ ਆਉਣ ਤੋਂ ਡਰਦਾ...
9. ਦੁਨੀਆ ਹੱਸੇ ਤਾਂ ਟੁੱਟਣਾ ਨਹੀਂ 
ਦੁਨੀਆ ਹੱਸੇ ਤਾਂ ਰੁਕਣਾ ਨਹੀਂ ,
ਦੁਨੀਆ ਦਾ ਤਾਂ ਕੰਮ ਹੀ ਹੈ ਹੱਸਣਾ 
ਦੁਨੀਆ ਹੱਸੇ ਤਾਂ ਮੁੱਕਣਾ ਤੇ ਸੁੱਕਣਾ ਨਹੀਂ ...
10. ਸਲਾਹਾਂ ਬਹੁਤੀਆਂ ਨਾ ਦਿਆ ਕਰੋ ਸਾਨੂੰ ,
ਅਸੀਂ ਵੀ ਸਭ ਜਾਣਦੇ ਆਂ ,
ਅਸੀਂ ਐਨੇ ਵੀ ਜ਼ਿੰਦਗੀ 'ਚ ਰੁੱਝੇ ਨਹੀਂ ਹੁੰਦੇ ;
ਬਾਜ਼ ਨੂੰ ਚਿੜੀ ਦੀ ਤੋਰ ਨਹੀਂ ਦੱਸੀ ਜਾਂਦੀ ;
ਕਿਉਂਕਿ ਦਾਈਆਂ ਤੋਂ ਪੇਟ ਕਦੇ ਗੁੱਝੇ ਨਹੀਂ ਹੁੰਦੇ ...।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ  ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ਼ ਹੈ )
9478561356 
 
 

Have something to say? Post your comment