Sunday, May 19, 2024

Articles

ਕਈ ਦਿਲ ਤੋੜਦੇ ਮੇਰਾ...

January 09, 2024 01:23 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
1. ਬਚਪਨ ਦੀਆਂ ਉਹ ਸਰਦੀਆਂ ਵੀ
ਬਹੁਤ ਹੁੰਦੀਆਂ ਸੀ ਨਿਆਰੀਆਂ ,
ਬੈਠ 'ਕੱਠੇ ਅੱਗ ਸੇਕਦੇ ਸੀ
ਤੇ ਧੁੱਪਾਂ ਲਗਦੀਆਂ ਸੀ ਪਿਆਰੀਆਂ...
2.ਸ਼ੀਸ਼ਾ ਤੇ ਦਿਲ ਟੁੱਟ ਕੇ ਕਦੇ ਜੁੜਦੇ ਨੀਂ
ਫੱਕਰ ਆਪਣੇ ਰਸਤੇ ਤੋਂ ਪਿੱਛੇ ਕਦੇ ਮੁੜਦੇ ਨੀਂ ,
ਜਿਹੜੇ ਕਹਿੰਦੇ ਸਾਡੇ ਬਿਨ੍ਹਾਂ ਕੰਮ ਨੀਂ ਸਰਨਾ ,
ਦੱਸ ਦੇਈਏ ਉਨ੍ਹਾਂ ਨੂੰ 
ਕਿ ਰੱਬ ਦੇ ਭਰੋਸੇ ਰਹਿਣ ਵਾਲਿਆਂ ਦੇ
ਆਸਰੇ ਕਦੇ ਥੁੜਦੇ ਨੀਂ...
3.ਉਹੀ ਛੇਤੀ ਥਿੜਕ ਜਾਂਦੇ 
ਜਿਹਨਾਂ ਨੇ ਔਖਾ ਸਮਾਂ ਨਹੀਂ ਦੇਖਿਆ ,
ਜਿਹੜੇ ਖੜ੍ਹੇ ਰਹੇ ਤੇਜ਼ ਤੂਫ਼ਾਨਾਂ ਅੱਗੇ 
ਉਹ ਛੇਤੀ ਦਰਕਦੇ ਨਹੀਂ ...
4.ਕਈ ਦਿਲ ਤੋੜ ਦਿੰਦੇ ਮੇਰਾ
ਕਈ ਕੱਢਦੇ ਕਸੂਰ ਵੀ ਮੇਰਾ , 
ਪਰ ਜਿੰਨਾ ਵੀ ਕੀਤਾ ਤੇ ਜਿਸਦਾ ਵੀ ਕੀਤਾ ,
ਕੀਤਾ ਹੱਦੋਂ ਵੱਧਕੇ ਵਧੇਰਾ...
5.ਜਿਸ ਬੰਦੇ ਦਾ ਕੋਈ ਨਹੀਂ ਹੁੰਦਾ 
ਉਸਦਾ ਕੇਵਲ ਰੱਬ ਹੁੰਦਾ 
ਤੇ ਜਿਸਦਾ ਮਿੱਤਰੋ ਰੱਬ ਹੀ ਹੁੰਦਾ ,
ਉਸਦਾ ਫਿਰ ਕੰਮ ਸਭ ਹੁੰਦਾ ...
6.ਜਿਨ੍ਹਾਂ ਡੋਰਾਂ ਬਾਬੇ 'ਤੇ ਸੁੱਟੀਆਂ
ਸਮੱਸਿਆਵਾਂ ਉਨ੍ਹਾਂ ਦੀਆਂ ਸਭ ਮੁੱਕੀਆਂ ,
ਕਰ ਲਓ ਭਰੋਸਾ ਪੌਣਾਹਾਰੀ ਬਾਬੇ 'ਤੇ
ਆਫ਼ਤਾਂ ਕਦੇ ਨਾ ਉਨ੍ਹਾਂ ਅੱਗੇ ਢੁੱਕੀਆਂ...
7.ਪੁੱਛੀਂ ਨਾ ਮੇਰੇ ਦੁੱਖਾਂ ਦੀ ਕਹਾਣੀ
ਤੇਰੀਆਂ ਅੱਖਾਂ 'ਚ ਆ ਜਾਣਾ ਪਾਣੀ ,
ਬੱਸ ! ਕੁਝ ਅਜਿਹੀ ਹੀ ਹੈ 
ਮੇਰੀ ਤੇ ਮੇਰੀ ਜ਼ਿੰਦਗੀ ਦੀ ਕਹਾਣੀ ...
8.ਮੈਂ ਜਿੱਥੇ ਹਾਂ 
ਮੈਨੂੰ ਰਹਿਣ ਦਿਓ ,
ਮੇਰੇ ਵਿਰੁੱਧ ਜੋ ਕਹਿੰਦਾ
ਉਸਨੂੰ ਕਹਿਣ ਦਿਓ...
9.ਥਾਂ  - ਥਾਂ ਲੱਗ ਗਏ ਸੀ.ਸੀ.ਟੀ.ਵੀ. ਕੈਮਰੇ 
ਨਹੀਂ ਰਿਹਾ ਮਨੁੱਖ ਨੂੰ ਮਨੁੱਖ 'ਤੇ ਵਿਸ਼ਵਾਸ ,
ਜਦ ਆਪਣੇ ਹੀ ਸਾਥ ਛੱਡ ਜਾਣ 
ਤਾਂ ਹੋਰ ਕਿਸ 'ਤੇ ਰੱਖਣੀ ਆਸ...
10. ਜ਼ਿੰਦਗੀ ਵਿੱਚ ਜਿਵੇਂ ਖੁਸ਼ੀ ਜ਼ਰੂਰੀ 
ਉਵੇਂ ਹੀ ਸਮਝੋ ਦੂਜੇ ਦੀ ਮਜ਼ਬੂਰੀ ,
ਬਹੁਤਾ ਰੋਅਬ ਜਮਾਓ ਨਾ ,
ਨਹੀਂ ਤਾਂ ਵੱਧ ਜਾਂਦੀ ਦੂਰੀ...
11.ਕਲਪਨਾ ਵਿੱਚ ਰਹਿੰਦੇ ਆਂ
ਬਹੁਤ ਕੁਝ ਸਹਿੰਦੇ ਆਂ ,
ਆਪਣਿਆਂ ਨਾਲੋਂ ਤਾਹੀਓਂ ਤਾਂ 
ਬੇਗਾਨਿਆਂ ਕੋਲ ਬਹਿੰਦੇ ਆਂ..
12.ਜਦੋਂ ਮਾਰ ਪੈਂਦੀ ਤਾਂ ਸਭ ਪਾਸਿਓਂ ਪੈਂਦੀ 
ਵਖਤ ਦੀ ,  ਸਥਾਨ ਦੀ ਤੇ ਯਾਰ ਦੀ ,
ਪਰ ਫਿਰ ਵੀ ਜੋ ਰੱਬ ਆਸਰੇ ਰਹਿੰਦਾ ,
ਕਦੇ ਉਸਦੀ ਕਿਸਮਤ ਨਹੀਂ ਹਾਰਦੀ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
9478561356 

Have something to say? Post your comment