Sunday, May 19, 2024

Sports

ਬਾਸਕਟਬਾਲ : ਪੰਜਾਬ ਦੀ ਟੀਮ ਨੇ ਪਹਿਲੇ ਮੈਚ ਵਿੱਚ ਗੁਜਰਾਤ ਨੂੰ 95-27 ਅੰਕਾਂ ਨਾਲ ਹਰਾਇਆ

January 07, 2024 06:59 PM
SehajTimes

ਪਟਿਆਲਾ : 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਬਾਸਕਟਬਾਲ ਲੜਕੇ ਅੰਡਰ 19 ਮੁਕਾਬਲਿਆਂ ਦੇ ਪਹਿਲੇ ਦਿਨ ਮੈਚ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੰਡਰੀ ਸਕੂਲ ਹਾਈ ਬ੍ਰਾਂਚ ਪੰਜਾਬੀ ਬਾਗ ਵਿੱਚ ਬਾਸਕਟਬਾਲ ਦੇ ਦੋ ਕੋਰਟਾਂ ਵਿੱਚ ਖੇਡੇ ਗਏ।  ਪਹਿਲਾ ਲੀਗ ਮੈਚ ਪੰਜਾਬ ਅਤੇ ਗੁਜਰਾਤ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਦੇ ਮੁੱਖ ਮਹਿਮਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਸਨ। ਇਸ ਵਿੱਚ ਪੰਜਾਬ ਦੀ ਟੀਮ ਨੇ ਗੁਜਰਾਤ ਨੂੰ 95-27 ਅੰਕਾਂ ਦੇ ਫਰਕ ਨਾਲ ਹਰਾ ਕੇ ਲੀਗ ਮੈਚ ਜਿੱਤਿਆ। ਸਪੋਰਟਸ ਕੋਆਰਡੀਨੇਟਰ ਪਟਿਆਲਾ ਦਲਜੀਤ ਸਿੰਘ ਨੇ ਦੱਸਿਆ ਕਿ ਇਸਤੋਂ ਇਲਾਵਾ ਬਾਕੀ ਲੀਗ ਮੈਚਾਂ ਵਿੱਚ ਆਈਬੀਐਸਓ ਅਤੇ ਡੀਏਵੀ ਦੇ ਮੈਚ ਵਿੱਚ ਨੇ ਆਈਬੀਐਸਓ ਨੇ 69-16 ਅੰਕਾਂ ਨਾਲ ਮੈਚ ਜਿੱਤਿਆ। ਝਾਰਖੰਡ ਨੇ ਕੇਰਲਾ ਨੂੰ ਬਹੁਤ ਹੀ ਜਿਆਦਾ ਰੋਮਾਂਚਕ ਮੈਚ ਵਿੱਚ 55-52 ਅੰਕਾਂ ਨਾਲ ਹਰਾਇਆ। ਆਂਧਰਾ ਪ੍ਰਦੇਸ਼ ਅਤੇ ਸੀਆਈਐਸਸੀਈ ਮੈਚ ਵਿੱਚ ਸੀਆਈਐਸਸੀਈ ਨੇ ਆਂਧਰਾ ਪ੍ਰਦੇਸ਼ ਨੂੰ 77-42 ਅੰਕਾਂ ਨਾਲ ਹਰਾਇਆ। ਤੇਲੰਗਾਨਾ ਨੇ ਆਈਪੀਐਸਸੀ ਨੂੰ 77-45 ਅੰਕਾਂ ਨਾਲ ਹਰਾਇਆ।  ਚੰਡੀਗੜ੍ਹ ਨੇ ਹਿਮਾਚਲ ਪ੍ਰਦੇਸ਼ ਨੂੰ 64-54 ਅੰਕਾਂ ਨਾਲ ਹਰਾਇਆ।

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ