Sunday, May 19, 2024

Articles

ਚੰਦ ਪਲ ਹੱਸ ਕੇ...

January 06, 2024 12:31 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

1.ਚੰਦ ਪਲ ਹੱਸ ਕੇ 

ਚੰਦ ਪਲ ਮੁਸਕੁਰਾ ਕੇ 
 ਬੰਦਾ ਯਾਦ ਰਹਿੰਦਾ ਉਹ 
ਬਹੁਤ ਦੂਰ ਵੀ ਜਾ ਕੇ...
2.ਅਰਜ ਕੀਤੀ ਸੀ ਕਿ ਬੇਗੁਨਾਹ ਹਾਂ 
ਪਰ ਉਹਨਾਂ ਨੇ ਤਾਂ ਫੈਸਲਾ ਹੀ ਸੁਣਾ ਦਿੱਤਾ...
3.ਪਹਿਲਾਂ ਇਨਸਾਨ ਨੇ ਕਿਲੇ ਬਣਾਏ
 ਫਿਰ ਉੱਚੀਆਂ ਕੀਤੀਆਂ ਕੰਧਾਂ ,
ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ,
 ਟੁੱਟੀਆਂ ਮਨੁੱਖਤਾ ਦੀਆਂ ਫਿਰ ਤੰਦਾਂ...
4.ਰਾਹਾਂ ਵਿੱਚੋਂ ਕੀ ਲੱਭਦੇ ਹੋ ?
ਸਾਹਾਂ ਵਿੱਚ ਕੀ ਲੱਭਦੇ ਹੋ?
ਕੋਈ ਕਿਸੇ ਦਾ ਨਹੀਂ ਮਿੱਤਰੋ
ਇਸ ਜਹਾਂ ਵਿੱਚੋਂ ਕੀ ਲੱਭਦੇ ਹੋ ?
5.ਮਨ ਦੀ ਤਰੰਗ 'ਚੋਂ ਜਦੋਂ ਉੱਠਦੀ ਉਮੰਗ
ਕਈ ਫਿਰ ਚੁੱਪ ਰਹਿੰਦੇ 
ਤੇ ਕਈ ਹੁੰਦੇ ਤੰਗ ,
ਮਨ ਦੀ ਤਰੰਗ ਨਾਲ਼ 
ਕਈ ਵਾਰ ਸ਼ਾਂਤੀ ਵੀ ਹੁੰਦੀ ਭੰਗ...
6.ਫੁਰਸਤ ਤੇਰੇ ਕੋਲ ਨਹੀਂ 
ਮਿੱਠੇ ਮੇਰੇ ਬੋਲ ਨਹੀਂ ,
ਤੈਨੂੰ ਕੀ ਹੁਣ ਦੱਸਣਾ ਸੱਜਣਾ 
ਤੇਰੇ ਕੋਲ ਤਾਂ ਹੁਣ ਟਾਇਮ ਨਹੀਂ ...
7.ਜਾਂਦੇ ਨੂੰ ਅਸੀਂ ਟੋਕਦੇ ਨਹੀਂ 
ਆਉਂਦੇ ਨੂੰ ਕਦੇ ਰੋਕਦੇ ਨਹੀਂ ,
ਸੱਚ ਬੋਲਣ ਲੱਗਿਆਂ ਮਿੱਤਰੋ !
ਕਦੇ ਅਸੀਂ ਸੋਚਦੇ ਨਹੀਂ ...
8.ਖੜ੍ਹੇ ਰਹੇ ਤੇਰੇ ਕੋਲ਼
ਤੂੰ ਪਛਾਣਿਆ ਹੀ ਨਹੀਂ ,
ਗਮਾਂ ਸਾਡਿਆਂ ਨੂੰ ਤੂੰ ਕਦੇ
ਜਾਣਿਆ ਹੀ ਨਹੀਂ...
9.ਕਹਿੰਦੇ ਕੁਝ ਹੋਰ
ਤੇ ਕਰਦੇ ਕੁਝ ਹੋਰ ,
ਪਤਾ ਨਹੀਂ ਮੇਰੇ ਤੇ 
ਪਤਾ ਨਹੀਂ ਤੇਰੇ ,
ਕਿਸਦੇ ਮਨ ਵਿੱਚ ਹੈ ਚੋਰ...
10.ਚੜ੍ਹਦੇ ਨੂੰ ਸਲਾਮਾਂ ਹਰ ਕੋਈ ਕਰਦੈ 
 ਡੁੱਬੇ ਨੂੰ ਕੋਈ ਪੁੱਛੇ ਨਾ ,
ਦੋਸਤ ਅਜਿਹਾ ਹੋਵੇ ਮਿੱਤਰੋ ,
ਜੋ ਗੱਲ - ਗੱਲ 'ਤੇ ਰੁੱਸੇ ਨਾ...
11.ਕਈ ਰੂਹਾਂ ਦਾ ਪਾ ਕੇ ਪਿਆਰ 
ਧੋਖਾ ਦਿੰਦੇ ਅੱਧ ਵਿਚਕਾਰ ,
ਰੱਬ ਕਰੇ ! ਉਨ੍ਹਾਂ ਦੀ ਕਿਸਮਤ ਵੀ
ਕਰੇ ਉਨ੍ਹਾਂ ਨੂੰ ਖੱਜ਼ਲ - ਖੁਆਰ...
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )
 ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 

Have something to say? Post your comment