Sunday, May 19, 2024

Articles

ਹਰ ਰੁੱਤ ਦੇ ਆਪਣੇ ਨਜ਼ਾਰੇ...

December 21, 2023 02:47 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਮੌਸਮ ਬਦਲਿਆ , ਹੈ ਆਈ ਸਰਦੀ 
ਆਪਣੇ ਨਾਲ ਠੰਢ ਵੀ ਲਿਆਈ ਸਰਦੀ ,
ਧੁੰਦ ਨੇ ਚਾਰੇ ਪਾਸੇ ਘੇਰਾ ਹੈ ਪਾਇਆ ,
ਹਰ ਕੋਈ ਕਹੇ ਪਾਲਾ ਹੈ ਆਇਆ।
ਕੋਈ ਅੱਗ ਪਿਆ ਸੇਕੀ ਜਾਵੇ 
 ਕੋਈ ਹੀਟਰ ਲਾ ਕਮਰੇ 'ਚ ਨਿੱਘ ਪਾਵੇ ,
ਮੂੰਗਫਲੀ - ਗੱਚਕ ਦੇਖ ਮਨ ਲਲਚਾਵੇ ,
ਹਰ ਕੋਈ ਕਹੇ ਛੇਤੀ ਸੂਰਜ ਚੜ੍ਹ ਜਾਵੇ।
ਕੋਈ ਕ੍ਰਿਸਮਸ ਦਾ ਤਿਉਹਾਰ ਮਨਾਵੇ
ਕੋਈ ਸ਼ਹੀਦਾਂ ਨੂੰ ਸੀਸ ਝੁਕਾਵੇ।
ਬੱਚਿਆਂ ਨੂੰ ਛੁੱਟੀਆਂ ਦਾ ਹੈ ਚਾਅ ਚੜ੍ਹਿਆ 
 ਨਵਾਂ ਸਾਲ 2024 ਬੂਹੇ ਅੱਗੇ ਆਣ ਖੜ੍ਹਿਆ ,
ਵਾਹਨਾਂ ਦੀ ਰਫਤਾਰ ਦੇਖੋ ਧੀਮੀ ਹੋ ਗਈ 
ਸਾਰੇ ਪਾਸੇ ਧੁੰਦ ਹੀ ਧੁੰਦ ਹੋਈ ਪਈ ,
 ਲੋਹੜੀ ਦਾ ਸਭ ਨੂੰ ਹੈ ਬਹੁਤ ਇੰਤਜ਼ਾਰ 
ਗਰਮ ਕੱਪੜੇ ਪਾਓ , ਹੋਵੋ ਨਾ ਬੀਮਾਰ ,
ਬਦਲਦੀਆਂ ਰੁੱਤਾਂ ਦਿੰਦੀਆਂ ਸਭ ਨੂੰ ਸੰਦੇਸ਼ 
ਰਲ਼ - ਮਿਲ਼ ਰਹੋ , ਕਦੇ ਕਰੋ ਨਾ ਕਲੇਸ਼ ,
' ਧਰਮਾਣੀ '  ਕੁਦਰਤ ਦੇ ਇਹ ਰੰਗ ਨੇ ਨਿਆਰੇ 
ਹਰ ਰੁੱਤ ਦੇ ਨੇ ਆਪਣੇ ਨਜ਼ਾਰੇ , 
ਹਰ ਮੌਸਮ ਦੇ ਨੇ ਆਪਣੇ ਨਜ਼ਾਰੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
( ਪ੍ਰਸਿੱਧ ਲੇਖਕ - ਸ਼੍ਰੀ ਅਨੰਦਪੁਰ ਸਾਹਿਬ )
 ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਗਏ ਵਿਸ਼ੇਸ਼ ਕਾਰਜਾਂ ਲਈ  ' ਇੰਡੀਆ ਬੁੱਕ ਆੱਫ਼ ਰਿਕਾਰਡਜ਼ ' ਵਿੱਚ ਦਰਜ ਹੈ। 9478561356 
 
 
 

Have something to say? Post your comment