Sunday, May 19, 2024

Health

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

November 28, 2023 07:13 PM
SehajTimes

ਆਂਵਲਾ ਖਾਣ ਦੇ ਬਹੁਤ ਫ਼ਾਇਦੇ ਹਨ। ਆਂਵਲਾ ਸਾਡੀਆਂ ਅੱਖਾਂ, ਵਾਲਾਂ, ਚਮੜੀ ਅਤੇ ਸਰੀਰਕ ਤਾਕਤ ਵਾਸਤੇ ਬਹੁਤ ਫਾਇਦੇਮੰਦ ਹੈ। ਅਸੀਂ ਜਾਣਦੇ ਹਾਂ ਕਿ ਆਂਵਲਾ ਖਾਣਾ ਸਾਡੇ ਸਰੀਰ ਲਈ ਕਿੰਨਾ ਕੁ ਫ਼ਾਇਦੇਮੰਦ ਹੈ। ਵੇਸੈ ਤਾਂ ਆਂਵਲਾ ਦੀ ਵਰਤੋਂ ਕਿਸੇ ਵੀ ਸੀਜ਼ਨ ਵਿੱਚ ਕੀਤੀ ਜਾ ਸਕਦੀ ਹੈ ਪਰ ਸਰਦੀ ਦੀ ਰੁੱਤ ਵਿੱਚ ਆਂਵਲੇ ਦੀ ਫ਼ਸਲ ਤਿਆਰ ਹੋ ਜਾਂਦੀ ਹੈ ਇਸ ਲਈ ਸਰਦੀਆਂ ਦੀ ਰੁੱਤੇ ਆਂਵਲਾ ਖਾਣਾ ਸਰੀਰ ਲਈ ਬਹੁਤ ਲਾਭਦਾਇਕ ਹੁੰਦਾ ਹੈ। ਮੌਸਮ ਦੀ ਤਬਦੀਲੀ ਨਾਲ ਬਿਮਾਰੀਆਂ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੰਦੀਆਂ ਹਨ ਜਿਸ ਕਾਰਨ ਸਾਡੇ ਸਰੀਰ ਨੂੰ ਇਨ੍ਹਾਂ ਬਿਮਾਰੀਆਂ ਨਾਲ ਲੜਨ ਲਈ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਆਂਵਲਾ ਇਕ ਅਜਿਹਾ ਫ਼ਲ ਹੈ ਜਿਸ ਨਾਲ ਬਿਮਾਰੀਆਂ ਨਾਲ ਲੜਨ ਦੀ ਵਧੇਰੇ ਸ਼ਕਤੀ ਸਾਡੇ ਸਰੀਰ ਵਿਚ ਪੈਦਾ ਹੁੰਦੀ ਹੈ। ਜੇਕਰ ਆਂਵਲਾ ਵਿੱਚ ਪਾਏ ਜਾਂਦੇ ਗੁਣਾਂ ਦੀ ਗੱਲ ਕੀਤੀ ਜਾਵੇ ਤਾਂ ਆਂਵਲਾ ਵਿੱਚ ਬਹੁਤ ਹੀ ਔਸ਼ਧੀ ਗੁਣ ਪਾਏ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸਰਦੀਆਂ ਦੀ ਰੁੱਤੇ ਆਂਵਲੇ ਦੀ ਫ਼ਸਲ ਤਿਆਰ ਹੋ ਜਾਂਦੀ ਹੈ ਅਤੇ ਆਂਵਲੇ ਨੂੰ ਕਿਸੇ ਵੀ ਰੂਪ ਵਿੱਚ ਖਾਧਾ ਜਾਵੇ ਤਾਂ ਇਸ ਦੇ ਸਰੀਰਕ ਨੂੰ ਬਹੁਤ ਫ਼ਾਇਦੇ ਮਿਲਦੇ ਹਨ। ਆਂਵਲਾ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਜਿਸ ਕਾਰਨ ਸਾਡਾ ਸਰੀਰ ਸਿਹਤਮੰਦ ਹੁੰਦਾ ਹੈ। ਇਸ ਤੋਂ ਇਲਾਵਾ ਆਂਵਲਾ ਮੌਸਮੀ ਫ਼ਲੂ ਅਤੇ ਇਨਫ਼ੈਕਸ਼ਨ ਨੂੰ ਰੋਕਣ ਲਈ ਸਹਾਇਕ ਹੁੰਦਾ ਹੈ।

ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰਖਦਾ ਹੈ ਆਂਵਲਾ

ਆਂਵਲੇ ਵਿੱਚ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣ ਦੇ ਗੁਣ ਪਾਏ ਜਾਂਦੇ ਹਨ। ਮਾਹਿਰਾਂ ਦਾ ਤਾਂ ਇਥੋਂ ਤੱਕ ਆਖਣਾ ਹੈ ਕਿ ਆਂਵਲਾ ਖਾਣ ਨਾਲ ਬਲੱਡ ਸ਼ੁਗਰ ਨੂੰ ਕਾਬੂ ਵਿੱਚ ਰਖਿਆ ਜਾ ਸਕਦਾ ਹੈ। ਸਿਹਤ ਮਾਹਿਰ ਕਹਿੰਦੇ ਹਨ ਕਿ ਜੇਕਰ ਸੁਵੱਖਤੇ ਖਾਲੀ ਪੇਟ ਆਂਵਲੇ ਦਾ ਜੂਸ ਪੀਤਾ ਜਾਵੇ ਤਾਂ ਇਸ ਨਾਲ ਬਲੱਡ ਸ਼ੁੂਗਰ ਦੇ ਪੱਧਰ ਨੂੰ ਕਾਬੂ ਵਿੱਚ ਰਖਿਆ ਜਾ ਸਕਦਾ ਹੈ। ਆਂਵਲੇ ਵਿੱਚ ਵਿਟਾਇਨ ਸੀ ਦੀ ਮਾਤਰਾ ਵਧੇਰੇ ਹੋਣ ਕਾਰਨ ਸੁਵੱਖਤੇ ਖਾਲੀ ਪੇਟ ਆਂਵਲੇ ਦਾ ਜੂਸ ਪੀਣ ਨਾਲ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਜਿਸ ਨਾਲ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵੱਧ ਜਾਂਦੀ ਹੈ। 

ਮਾਨਸਿਕ ਤੇ ਸਰੀਰਕ ਤਾਕਤ ਵਧਾਉਣ ਵਿਚ ਸਹਾਈ

ਆਂਵਲਾ ਮਾਨਸਿਕ ਅਤੇ ਸਰੀਰਕ ਤਾਕਤ ਵਧਾਉਣ ਵਿਚ ਸਹਾਈ ਮੰਨਿਆ ਗਿਆ ਹੈ। ਆਪਣੀ ਖ਼ੁਰਾਕ ਵਿੱਚ ਆਂਵਲਾ ਸ਼ਾਮਲ ਕਰਨ ਨਾਲ ਸਾਡੀ ਮਾਨਸਿਕ ਅਤੇ ਸਰੀਰਕ ਤਾਕਤ ਵਿਚ ਵਾਧਾ ਹੁੰਦਾ ਹੈ। ਜਿਸ ਕਾਰਨ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧੇਰੇ ਹੋ ਜਾਂਦੀ ਹੈ। ਇਸ ਤੋਂ ਇਲਾਵਾ ਆਂਵਲਾ ਦੀ ਰੋਜ਼ਾਨਾ ਵਰਤੋਂ ਸਾਡੇ ਲਈ ਬਹੁਤ ਹੀ ਫ਼ਾਇਦੇਵੰਦ ਸਾਬਤ ਹੁੰਦੀ ਹੈ।

ਝੜਦੇ ਵਾਲਾਂ ਵਾਸਤੇ ਗੁਣਕਾਰੀ ਹੈ ਆਂਵਲਾ

ਝੜਦੇ ਵਾਲਾਂ ਵਾਸਤੇ ਆਂਵਲੇ ਦੀ ਵਰਤੋਂ ਰਾਮਬਾਣ ਸਾਬਤ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਵਾਲ ਝੜਦੇ ਹੋਣ ਤਾਂ ਆਂਵਲੇ ਦਾ ਰਸ ਵਾਲਾਂ ’ਤੇ ਲਗਾਉਣ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਆਂਵਲਾ ਵਾਲ ਕਾਲੇ ਅਤੇ ਚਮਕਦਾਰ ਬਣਾਉਣ ਵਿਚ ਬਹੁਤ ਸਹਾਇਕ ਹੁੰਦਾ ਹੈ। ਆਂਵਲੇ ਦੀ ਵਰਤੋਂ ਨਾਲ ਸਾਡੀ ਸਕਿੱਨ ਵੀ ਚਮਕਦਾਰ ਬਣਦੀ ਹੈ।

ਕਿਵੇਂ ਕੀਤੀ ਜਾਵੇ ਆਂਵਲੇ ਦੀ ਵਰਤੋਂ

ਆਂਵਲੇ ਨੂੰ ਅਸੀਂ ਜੇਕਰ ਸਿੱਧੇ ਨਹੀਂ ਖਾ ਸਕਦੇ ਤਾਂ ਇਸ ਦੀ ਵਰਤੋਂ ਅਸੀਂ ਕਿਸੇ ਜੂਸ ਵਿੱਚ ਮਿਕਸ ਕਰਕੇ ਕਰ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਆਂਵਲੇ ਨੂੰ ਸਲਾਦ ਨਾਲ ਮਿਕਸ ਕਰ ਕੇ ਵੀ ਕਰ ਸਕਦੇ ਹਾਂ। ਆਂਵਲਾ ਸਵਾਦ ਵਿੱਚ ਖੱਟਾ ਅਤੇ ਮਿੱਠਾ ਹੁੰਦਾ ਹੈ। ਕੁੱਝ ਲੋਕ ਆਂਵਲੇ ਨੂੰ ਸਿੱਧੇ ਰੂਪ ਵਿਚ ਖਾਣ ਤੋਂ ਝਿੱਜਕਦੇ ਹਨ। ਇਸ ਲਈ ਆਂਵਲੇ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ। ਬਾਜ਼ਾਰ ਵਿੱਚ ਆਂਵਲੇ ਦੇ ਮੁਰੱਬੇ, ਕੈਂਡੀਆਂ ਮਿਲਦੀਆਂ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਂਵਲੇ ਦੇ ਗੁਣਾਂ ਦਾ ਲਾਭ ਲੈ ਸਕਦੇ ਹਾਂ। ਆਂਵਲਾ ਸਾਡੇ ਸਰੀਰਕ ਲਈ ਹਰ ਪੱਖੋਂ ਬਹੁਤ ਗੁਣਕਾਰੀ ਹੈ।  ਆਂਵਲੇ ਨੂੰ ਲੈ ਕੇ ਇਕ ਕਹਾਵਤ ਵੀ ਮਸ਼ਹੂਰ ਹੈ ਕਿ ‘ਸਿਆਣਿਆਂ ਦਾ ਕਿਹਾ ਅਤੇ ਆਂਵਲੇ ਦਾ ਖਾਧਾ ਦੇਰ ਬਾਅਦ ਪਤਾ ਲਗਦਾ ਹੈ’।

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ

ਸਿਵਲ ਸਰਜਨ ਵਲੋਂ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ