Sunday, May 19, 2024

Sports

ਵਰਲਡ ਕੱਪ 2023 : ਅਫ਼ਗਾਨਿਸਤਾਨ ਹੱਥੋਂ ਹਾਰਿਆ ਪਾਕਿਸਤਾਨ, ਅਫ਼ਗਾਨਿਸਤਾਨ ਨੇ ਰਚਿਆ ਇਤਿਹਾਸ

October 23, 2023 10:57 PM
SehajTimes

ਵਰਲਡ ਕੱਪ 2023 ਦੇ ਚੇਨਈ ਵਿੱਚ ਖੇਡੇ ਜਾ ਰਹੇ ਅਫ਼ਗਾਨਿਸਤਾਨ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਵਿੱਚ ਅਫ਼ਗਾਨਿਸਤਾਨ ਨੇ ਪਾਕਿਸਤਾਨ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਇਤਿਹਾਸ ਰੱਚ ਦਿਤਾ ਹੈ। ਅਫ਼ਗਾਨਿਸਤਾਨ ਦੀ ਟੀਮ ਨੂੰ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਟੀਮ ਨੇ 283 ਦੌੜਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਅਫ਼ਗਾਨਿਸਤਾਨ ਦੀ ਟੀਮ ਨੇ 49 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ 286 ਦੌੜਾਂ ਬਣਾ ਕੇ ਪੂਰਾ ਕਰ ਲਿਆ।
ਪਾਕਿਸਤਾਨੀ ਟੀਮ ਵੱਲੋਂ ਦਿੱਤੇ 283 ਦੌੜਾਂ ਦੇ ਟੀਚੇ ਨੂੰ ਸਰ ਕਰ ਲਈ ਅਫ਼ਗਾਨਿਸਤਾਨ ਦੀ ਟੀਮ ਦੇ ਓਪਨਰ ਰਹਿਮਾਨਉੱਲਾ ਗੁਰਬਾਜ ਅਤੇ ਇਬਰਾਹੀਮ ਜਦਰਾਨ ਨੇ 130 ਦੌੜਾਂ ਤੱਕ ਸਾਂਝੇਦਾਰੀ ਨਿਭਾਈ। ਰਹਿਮਾਨਉੱਲਾ ਗੁਰਬਾਜ ਨੇ 53 ਗੇਂਦਾਂ ’ਤੇ 65 ਦੌੜਾਂ ਬਣਾਈਆਂ ਅਤੇ ਸ਼ਾਹੀਨ ਅਫ਼ਰੀਦੀ ਹੱਥੋਂ ਆਉਟ ਹੋ ਗਿਆ। ਰਹਿਮਾਨ ਉਲਾ ਨੇ 9 ਚੌਕੇ ਅਤੇ 1 ਛੱਕਾ ਮਾਰਿਆ ਜਦਕਿ ਇਬਰਾਹੀਮ ਜਦਰਾਨ ਨੇ 113 ਗੇਂਦਾਂ ’ਤੇ 87 ਦੌੜਾਂ ਬਣਾਈਆਂ ਅਤੇ ਹਸਨ ਅਲੀ ਹੱਥੋਂ ਆਊਟ ਹੋ ਗਿਆ। ਇਬਰਾਹੀਮ ਜਦਰਾਨ ਦੇ 10 ਚੌਕਿਆਂ ਨੇ ਪਾਕਿਸਤਾਨ ਟੀਮ ਨੂੰ ਹਿਲਾ ਕੇ ਰੱਖ ਦਿਤਾ।  ਅਫ਼ਗਾਨਿਸਤਾਨ ਟੀਮ ਦੇ ਕਪਤਾਨ ਹਸ਼ਮਤੂਲਾਹ ਸ਼ਾਹੀਦੀ ਅਤੇ ਰਹਿਮਤ ਸ਼ਾਹ ਨੇ 96 ਦੌੜਾਂ ਦੀ ਸਾਂਝੇਦਾਰੀ ਨਿਭਾਈ। ਰਹਿਮਤ ਸ਼ਾਹ ਨੇ 87 ਗੇਂਦਾਂ ’ਤੇ 77 ਦੌੜਾਂ ਬਣਾਈਆਂ ਅਤੇ 5 ਚੌਕੇ ਅਤੇ 2 ਸ਼ਾਨਦਾਰ ਛੱਕੇ ਆਪਣੀ ਟੀਮ ਦੀ ਝੋਲੀ ਵਿੱਚ ਪਾਏ ਜਦਕਿ ਕਪਤਾਨ ਸ਼ਾਹੀਦੀ ਨੇ 45 ਗੇਂਦਾਂ ’ਤੇ 48 ਦੌੜਾਂ ਬਣਾਈਆਂ। ਕਪਤਾਨ ਸ਼ਾਹੀਦੀ ਨੇ 4 ਚੌਕਿਆਂ ਨਾਲ ਆਪਣੀ ਟੀਮ ਨੂੰ ਲੀਡ ਦਿਵਾਈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਟੀਮ ਦੇ ਕਪਤਾਨ ਬਾਬਰ ਆਜਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜਮ ਨੇ ਸੱਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਬਾਬਰ ਆਜਮ ਨੇ 75 ਗੇਂਦਾਂ ਵਿੱਚ 74 ਦੌੜਾਂ ਬਣਾਈਆਂ। ਬਾਬਰ ਨੇ 4 ਚੌਕੇ ਅਤੇ 1 ਛੱਕਾ ਮਾਰਿਆ। ਓਪਨਰ ਅਬਦੁੱਲਾ ਸ਼ਫ਼ੀਕ ਨੇ 75 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਅਬਦੁੱਲਾ ਸ਼ਫ਼ੀਕ ਨੇ 5 ਚੌਕੇ ਅਤੇ 2 ਛੱਕੇ ਜੜ੍ਹੇ। ਇਫ਼ਤਿਖ਼ਾਰ ਅਹਿਮਦ ਨੇ 27 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਅਹਿਮਦ ਨੇ 2 ਚੌਕੇ ਅਤੇ 4 ਛੱਕਿਆਂ ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਸ਼ਦਾਬ ਖ਼ਾਨ ਨੇ 38 ਗੇਂਦਾਂ ਵਿੱਚ 40 ਦੌੜਾਂ ਬਣਾਈਆਂ।

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ