Sunday, May 19, 2024

Business

ਟੈਸਲਾ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਐਲਨ ਮਸਕ ਦੀ ਨੈੱਟਵਰਥ ਡਿੱਗੀ

October 21, 2023 08:25 PM
SehajTimes

ਦੁਨੀਆ ਦੇ ਸਭ ਤੋਂ ਵੱਡੇ ਅਮੀਰ ਐਲਨ ਮਸਕ ਦੀ ਨੈੱਟਵਰਥ 'ਚ ਗਿਰਾਵਟ ਦਾ ਸਿਲਸਿਲਾ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਵੀਰਵਾਰ ਉਨ੍ਹਾਂ ਦੀ ਨੈੱਟਵਰਥ ’ਚ 16.1 ਅਰਬ ਡਾਲਰ ਦੀ ਭਾਰੀ ਗਿਰਾਵਟ ਆਈ ਸੀ, ਜਦ ਕਿ ਸ਼ੁੱਕਰਵਾਰ ਉਨ੍ਹਾਂ ਨੂੰ 5.81 ਅਰਬ ਡਾਲਰ ਦਾ ਚੂਨਾ ਲੱਗਾ। ਇਸ ਤਰ੍ਹਾਂ 2 ਦਿਨਾਂ ’ਚ ਉਨ੍ਹਾਂ ਦੀ ਨੈੱਟਵਰਥ ’ਚ ਕਰੀਬ 22 ਅਰਬ ਡਾਲਰ ਦੀ ਗਿਰਾਵਟ ਆਈ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਮਸਕ ਦੀ ਨੈੱਟਵਰਥ ਹੁਣ 204 ਅਰਬ ਡਾਲਰ ਰਹਿ ਗਈ ਹੈ।

 

ਟੈਸਲਾ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਐਲਨ ਮਸਕ ਦੀ ਨੈੱਟਵਰਥ ਡਿੱਗੀ ਹੈ। ਇਸ ਕੰਪਨੀ ਦੇ ਸ਼ੇਅਰਾਂ ’ਚ 2 ਦਿਨਾਂ ’ਚ ਕਰੀਬ 13 ਫ਼ੀਸਦੀ ਦੀ ਗਿਰਾਵਟ ਆਈ ਹੈ। ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਨੈੱਟ ਪ੍ਰੋਫਿਟ ’ਚ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ 44 ਫ਼ੀਸਦੀ ਗਿਰਾਵਟ ਆਈ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਉਸ ਦੇ ਸ਼ੇਅਰਾਂ ’ਚ ਗਿਰਾਵਟ ਆ ਰਹੀ ਹੈ।

Have something to say? Post your comment

 

More in Business

ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ

ਸੋਨਾ ਹੋਇਆ ਸਸਤਾ ਗੋਲਡ ਖਰੀਦਦਾਰਾਂ ਲਈ ਰਾਹਤ ਭਰੀ ਖ਼ਬਰ

The Visa Land Firm ਦਾ ADC ਵੱਲੋਂ ਲਾਇਸੰਸ ਰੱਦ

ADC ਵੱਲੋਂ Western World Consultants Firm ਦਾ ਲਾਇਸੰਸ ਰੱਦ

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਨ ਸੰਪਰਕ : ਜਿਲ੍ਹਾ ਰੋਜਗਾਰ ਅਫਸਰ  

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਸਪਤਾਹ- 2024 ਦਾ ਕੀਤਾ ਉਦਘਾਟਨ

ਮੋਗਾ ਵਿਖੇ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ ਦਾ ਉਦਘਾਟਨ

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਬੈਂਕ ਆਫ਼ ਬੜੌਦਾ ਲਿਆ ਹੈ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ; ਖਾਤਾ ਖੁਲ੍ਹਵਾਉਣ ’ਤੇ ਮਿਲੇਗਾ ਇਹ ਵੱਡਾ ਫ਼ਾਇਦਾ ; ਪੂਰੀ ਜਾਣਕਾਰੀ ਖ਼ਬਰ ਪੜ੍ਹੋ

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ