Sunday, May 19, 2024

Sports

ਕੇਐੱਲ ਰਾਹੁਲ ਨੇ ਵਿਕਟ ਦੇ ਪਿੱਛੇ ਸਿਰਾਜ ਦੀ ਗੇਂਦ 'ਤੇ ਮੇਹਿਦੀ ਹਸਨ ਦਾ ਸ਼ਾਨਦਾਰ ਕੈਚ ਲਿਆ

October 19, 2023 08:32 PM
SehajTimes

ਕ੍ਰਿਕਟ ਵਰਲਡ ਕੱਪ 2023 ਦੇ ਤਹਿਤ ਭਾਰਤ ਬਨਾਮ ਬੰਗਲਾਦੇਸ਼ ਦੇ ਮੈਚ 'ਚ ਭਾਰਤੀ ਵਿਕਟਕੀਪਰ ਕੇ. ਐੱਲ. ਰਾਹੁਲ ਬੰਗਲਾਦੇਸ਼ ਦੇ ਬੱਲੇਬਾਜ਼ ਮੇਹਿਦੀ ਹਸਨ ਮਿਰਾਜ਼ ਦਾ ਵਿਕਟ ਪਿੱਛੇ ਵਿਕਟ ਲੈ ਕੇ ਸੁਰਖੀਆਂ 'ਚ ਆ ਗਏ। ਸਲਾਮੀ ਬੱਲੇਬਾਜ਼ ਤਨਜਿਦ ਹਸਨ ਅਤੇ ਲਿਟਨ ਦਾਸ ਦੀ ਬਦੌਲਤ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਚੰਗੀ ਰਹੀ। ਦੋਵਾਂ ਨੇ ਪਹਿਲੀ ਵਿਕਟ ਲਈ 93 ਦੌੜਾਂ ਜੋੜੀਆਂ ਸਨ। ਪਰ ਫਿਰ ਕੁਲਦੀਪ ਯਾਦਵ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਤੰਜੀਦ 51 ਅਤੇ ਕੁਝ ਸਮੇਂ ਬਾਅਦ ਕਪਤਾਨ ਸ਼ਾਂਤੋ 9 ਦੌੜਾਂ ਬਣਾ ਕੇ ਆਊਟ ਹੋ ਗਏ। ਬੰਗਲਾਦੇਸ਼ ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕੇਐੱਲ ਰਾਹੁਲ ਨੇ ਵਿਕਟ ਦੇ ਪਿੱਛੇ ਸਿਰਾਜ ਦੀ ਗੇਂਦ 'ਤੇ ਮੇਹਿਦੀ ਹਸਨ ਦਾ ਸ਼ਾਨਦਾਰ ਕੈਚ ਲਿਆ। ਇਸ ਨਾਲ ਵੱਡੇ ਸਕੋਰ ਵੱਲ ਵਧਦਾ ਨਜ਼ਰ ਆ ਰਿਹਾ ਬੰਗਲਾਦੇਸ਼ ਦਾ ਸਕੋਰ ਰੁਕ ਗਿਆ।

 

ਰਾਹੁਲ ਨੇ ਕੈਚ ਲੈਣ ਲਈ ਆਪਣੇ ਖੱਬੇ ਪਾਸੇ ਜਾਣ ਲਈ ਸ਼ਾਨਦਾਰ ਫੁਟਵਰਕ ਦਿਖਾਇਆ ਅਤੇ ਫਿਰ ਗੋਲਕੀਪਰ ਦੀ ਤਰ੍ਹਾਂ ਗੇਂਦ ਨੂੰ ਫੜਨ ਲਈ ਪੂਰੀ ਤਰ੍ਹਾਂ ਡਾਈਵਿੰਗ ਕੀਤੀ। ਬੰਗਲਾਦੇਸ਼ ਦੀ ਟੀਮ ਜਦੋਂ ਪਹਿਲੇ 15 ਓਵਰਾਂ 'ਚ ਭਾਰਤੀ ਗੇਂਦਬਾਜ਼ਾਂ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਰਾਹੁਲ ਦੇ ਇਸ ਕੈਚ ਨੇ ਭਾਰਤ ਦਾ ਰੁਖ ਮੋੜ ਦਿੱਤਾ।

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ