Sunday, May 19, 2024

Sports

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਸ ਸਫਰ 'ਚ ਖੁਦ 'ਯੂਨੀਵਰਸਲ ਬੌਸ' ਤੋਂ ਪ੍ਰੇਰਨਾ ਲਈ

October 13, 2023 09:02 AM
SehajTimes

ਅੰਤਰਰਾਸ਼ਟਰੀ ਕ੍ਰਿਕਟ 'ਚ ਕ੍ਰਿਸ ਗੇਲ ਦੇ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਤੋੜਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਫਰ 'ਚ ਖੁਦ 'ਯੂਨੀਵਰਸਲ ਬੌਸ' ਤੋਂ ਪ੍ਰੇਰਨਾ ਲਈ ਹੈ। ਅਫਗਾਨਿਸਤਾਨ ਖਿਲਾਫ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡੇ ਗਏ ਵਿਸ਼ਵ ਕੱਪ ਮੈਚ 'ਚ ਰੋਹਿਤ ਨੇ 81 ਗੇਂਦਾਂ 'ਤੇ 131 ਦੌੜਾਂ ਬਣਾਈਆਂ। ਉਸ ਨੇ ਪੰਜ ਛੱਕੇ ਲਗਾ ਕੇ ਤਿੰਨੋਂ ਫਾਰਮੈਟਾਂ ਵਿੱਚ 556 ਛੱਕੇ ਪੂਰੇ ਕੀਤੇ, ਜੋ ਗੇਲ ਤੋਂ ਤਿੰਨ ਵੱਧ ਹਨ। ਰੋਹਿਤ ਨੇ 453 ਮੈਚਾਂ 'ਚ ਇਹ ਅੰਕੜਾ ਛੂਹਿਆ, ਜੋ ਗੇਲ ਤੋਂ 30 ਮੈਚ ਘੱਟ ਹੈ।

ਰੋਹਿਤ ਨੇ ਬੀ. ਸੀ. ਸੀ. ਆਈ. ਦੁਆਰਾ ਪੋਸਟ ਕੀਤੇ ਗਏ ਵੀਡੀਓ ਵਿੱਚ ਕਿਹਾ, 'ਯੂਨੀਵਰਸਲ ਬੌਸ ਤਾਂ ਯੂਨੀਵਰਸਲ ਬੌਸ ਹੁੰਦਾ ਹੈ। ਮੈਂ ਉਸ ਤੋਂ ਹੀ ਪ੍ਰੇਰਨਾ ਲਈ ਹੈ। ਸਾਲਾਂ ਦੌਰਾਨ ਅਸੀਂ ਦੇਖਿਆ ਹੈ ਕਿ ਉਹ ਇੱਕ ਛੱਕਾ ਮਾਰਨ ਵਾਲੀ ਮਸ਼ੀਨ ਹੈ। ਉਸ ਨੇ ਕਿਹਾ, 'ਉਹ ਵੀ ਉਹੀ ਜਰਸੀ (ਨੰਬਰ 45) ਪਹਿਨਦਾ ਹੈ। ਮੈਨੂੰ ਯਕੀਨ ਹੈ ਕਿ ਉਹ ਖੁਸ਼ ਹੋਵੇਗਾ ਕਿਉਂਕਿ ਜਰਸੀ ਨੰਬਰ 45 ਉਸ ਦੇ ਨਾਂ ਵਿਸ਼ਵ ਰਿਕਾਰਡ ਹੈ। ਰੋਹਿਤ ਨੇ ਕਿਹਾ ਕਿ ਛੱਕੇ ਮਾਰਨ ਦੀ ਸਮਰੱਥਾ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ। 

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ