Sunday, May 19, 2024

Health

ਭੁੱਜੇ ਛੋਲੇ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ

October 02, 2023 02:34 PM
SehajTimes

ਭੁੱਜੇ ਛੋਲਿਆਂ ਨੂੰ ਸਰੀਰ ਲਈ ਰਾਮਬਾਣ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਹਰ ਰੋਜ਼ ਭੁੱਜੇ ਛੋਲੇ ਖਾਣ ਨਾਲ ਨਾ ਸਿਰਫ਼ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ ਸਗੋਂ ਦਿਲ ਦੀ ਸਿਹਤ ਵੀ ਠੀਕ ਹੁੰਦੀ ਹੈ। ਭੁੱਜੇ ਛੋਲਿਆਂ ‘ਚ ਪ੍ਰੋਟੀਨ, ਫਾਈਬਰ, ਮੈਂਗਨੀਜ਼, ਫੋਲੇਟ, ਫਾਸਫੋਰਸ, ਕਾਪਰ, ਫੈਟੀ ਐਸਿਡ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਕਈ ਫਾਇਦੇ ਹੁੰਦੇ ਹਨ।

ਭੁੱਜੇ ਛੋਲੇ ਖਾਣ ਦੇ ਫਾਇਦੇ


ਆਪਣੇ ਦਿਲ ਨੂੰ ਸਿਹਤਮੰਦ ਰੱਖੋ


ਭੁੱਜੇ ਛੋਲਿਆਂ ਨੂੰ ਦਿਲ ਦਾ ਸਾਥੀ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਭੁੱਜੇ ਛੋਲਿਆਂ ‘ਚ ਭਰਪੂਰ ਮਾਤਰਾ ‘ਚ ਮੈਂਗਨੀਜ਼, ਫਾਸਫੋਰਸ, ਫੋਲੇਟ ਅਤੇ ਕਾਪਰ ਹੁੰਦਾ ਹੈ, ਜੋ ਖੂਨ ਸੰਚਾਰ ਨੂੰ ਠੀਕ ਰੱਖਣ ਅਤੇ ਸਿਹਤ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ


ਛੋਲਿਆਂ ਵਿੱਚ ਫੈਟ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪ੍ਰੋਟੀਨ ਅਤੇ ਫਾਈਬਰ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਭੁੱਜੇ ਛੋਲਿਆਂ ਵਿੱਚ ਤਾਂਬਾ, ਮੈਂਗਨੀਜ਼ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜਿਸ ਨਾਲ ਸੋਜ ਘੱਟ ਹੁੰਦੀ ਹੈ ਅਤੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਮਿਲਦਾ ਹੈ। ਮੈਂਗਨੀਜ਼ ਆਕਸੀਟੇਟਿਵ ਤਣਾਅ ਨੂੰ ਘਟਾਉਣ ਦਾ ਕੰਮ ਕਰਦਾ ਹੈ। ਭੁੱਜੇ ਛੋਲੇ ਫਾਸਫੋਰਸ ਦਾ ਵੀ ਇੱਕ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਸ਼ੂਗਰ ਵਿਚ ਲਾਭਦਾਇਕ


ਜੇ ਕਿਸੇ ਨੂੰ ਸ਼ੂਗਰ ਹੈ ਤਾਂ ਉਸ ਲਈ ਭੁੰਨੇ ਹੋਏ ਛੋਲੇ ਫਾਇਦੇਮੰਦ ਮੰਨੇ ਜਾਂਦੇ ਹਨ। ਮਾਹਿਰਾਂ ਮੁਤਾਬਕ ਭੁੱਜੇ ਛੋਲਿਆਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਜਿਸ ਕਾਰਨ ਇਸ ਨੂੰ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਭਾਰ ਘਟਾਉਣ ਵਿੱਚ ਫਾਇਦੇਮੰਦ


ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਡਾਈਟ ‘ਚ ਭੁੱਜੇ ਛੋਲਿਆਂ ਨੂੰ ਸ਼ਾਮਲ ਕਰੋ। ਇਸ ਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਹ ਬਾਰ ਬਾਰ ਖਾਣ ਤੋਂ ਬਚਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਪਾਚਨ ਸ਼ਕਤੀ ਮਜ਼ਬੂਤ ਬਣੀ ਰਹਿੰਦੀ ਹੈ।

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ

ਸਿਵਲ ਸਰਜਨ ਵਲੋਂ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ