Sunday, May 19, 2024

Health

ਪੇਟ ਦੇ ਭਾਰ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਪੈਂਦਾ ਬੁਰਾ ਪ੍ਰਭਾਵ

September 21, 2023 07:46 PM
SehajTimes

ਕੁਝ ਲੋਕ ਆਪਣੀ ਪਿੱਠ ਦੇ ਭਾਰ ਸੌਣਾ ਪਸੰਦ ਕਰਦੇ ਹਨ ਤਾਂ ਕਿਸੇ ਨੂੰ ਢਿੱਡ ਦੇ ਭਾਰ ਸੌਣਾ ਜ਼ਿਆਦਾ ਆਰਾਮਦਾਇਕ ਲਗਦਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਢਿੱਡ ਦੇ ਭਾਰ ਸੌਣਾ ਕਾਫੀ ਚੰਗਾ ਤੇ ਵਧੇਰੇ ਆਰਾਮਦਾਇਕ ਲੱਗਦਾ ਹੈ। ਪਰ ਕੀ ਪੇਟ ਦੇ ਭਾਰ ਸੌਣਾ ਸਰੀਰ ਅਤੇ ਸਿਹਤ ਲਈ ਫਾਇਦੇਮੰਦ ਹੈ? ਕੀ ਇਹ ਸੌਣ ਦੀ ਸਥਿਤੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ? ਆਓ ਜਾਣਦੇ ਹਾਂ...


ਡਾਕਟਰਾਂ ਦਾ ਕਹਿਣਾ ਹੈ ਕਿ ਪੇਟ ਦੇ ਭਾਰ ਸੌਣਾ ਭਾਵੇਂ ਕਿੰਨਾ ਵੀ ਆਰਾਮਦਾਇਕ ਕਿਉਂ ਨਾ ਹੋਵੇ, ਇਹ ਚੰਗੀ ਨੀਂਦ ਨਹੀਂ ਹੈ। ਸਿਰਫ 7 ਫੀਸਦੀ ਲੋਕ ਹਨ ਜੋ ਸੌਣ ਲਈ ਇਸ ਪੋਜੀਸ਼ਨ ਨੂੰ ਚੁਣਦੇ ਹਨ। ਜਦ ਕਿ ਦੂਜੇ ਲੋਕ ਪਿੱਠ ਦੇ ਭਾਰ ਸੌਣ ਦੀ ਸਥਿਤੀ ਨੂੰ ਸਭ ਤੋਂ ਵਧੀਆ ਸਥਿਤੀ ਸਮਝਦੇ ਹਨ। ਕਲੀਵਲੈਂਡ ਕਲੀਨਿਕ ਦੇ ਅਧਿਐਨ ਅਨੁਸਾਰ ਪੇਟ ਦੇ ਭਾਰ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਰੀੜ੍ਹ ਦੀ ਹੱਡੀ ਝੁਕ ਜਾਂਦੀ ਹੈ। ਵਿਅਕਤੀ ਦਾ ਸਰੀਰ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ।


ਜਦੋਂ ਤੁਸੀਂ ਆਪਣੇ ਪੇਟ ਦੇ ਭਾਰ ਸੌਂਦੇ ਹੋ, ਤਾਂ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ 'ਤੇ ਤਣਾਅ ਪੈਦਾ ਹੁੰਦਾ ਹੈ। ਇੰਨਾ ਹੀ ਨਹੀਂ ਗਰਦਨ ਨੂੰ ਇਕ ਪਾਸੇ ਕਰ ਕੇ ਸੌਣ ਨਾਲ ਗਰਦਨ 'ਚ ਅਕੜਾਅ ਹੋਣ ਦੇ ਨਾਲ-ਨਾਲ ਦਰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਸਕਦੀ ਹੈ। ਮਾਹਰਾਂ ਅਨੁਸਾਰ ਢਿੱਡ ਦੇ ਭਾਰ ਸੌਣ ਨਾਲ ਮੋਢੇ ਦੇ ਗੰਭੀਰ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਕਿਉਂਕਿ ਇਸ ਪੋਜੀਸ਼ਨ 'ਚ ਸੌਂਦੇ ਸਮੇਂ ਜ਼ਿਆਦਾਤਰ ਲੋਕ ਆਪਣੀਆਂ ਬਾਹਾਂ ਨੂੰ ਉੱਪਰ ਵੱਲ ਚੁੱਕ ਲੈਂਦੇ ਹਨ।

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ

ਸਿਵਲ ਸਰਜਨ ਵਲੋਂ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ