Sunday, May 19, 2024

Life Style

ਮਰਸਡੀਜ਼-ਬੈਂਜ਼ ਭਾਰਤ 'ਚ ਕਰਨ ਵਾਲੀ ਹੈ ਵੱਡਾ ਧਮਾਕਾ, ਲਾਂਚ ਕਰੇਗੀ ਨਵੀਆਂ ਇਲੈਕਟ੍ਰਿਕ ਕਾਰਾਂ

September 16, 2023 07:25 PM
SehajTimes

 

 ਮਰਸਡੀਜ਼ ਬੈਂਡ ਇਕ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਹੈ ਜਿਸ ਦੀਆਂ ਕਾਰਾਂ ਨੂੰ ਆਪਣੀ ਆਕਰਸ਼ਕ ਲੁੱਕ ਅਤੇ ਪ੍ਰੀਮੀਅਮ ਫੀਚਰਜ਼ ਲਈ ਪਸੰਦ ਕੀਤਾ ਜਾਂਦਾ ਹੈ। ਉਂਝ ਤਾਂ ਕੰਪਨੀ ਦੀਆਂ ਕਾਰਾਂ ਬਾਜ਼ਾਰ 'ਚ ਕਾਫੀ ਪ੍ਰਸਿੱਧ ਹਨ ਪਰ ਦੇਸ਼ 'ਚ ਵਧਦੇ ਇਲੈਕਟ੍ਰਿਕ ਵਾਹਨ ਬਾਜ਼ਾਰ ਨੂੰ ਦੇਖਦੇ ਹੋਏ ਹੁਣ ਕੰਪਨੀ ਇਸ ਸੈਗਮੈਂਟ 'ਤੇ ਵੱਡਾ ਦਾਅ ਲਗਾਉਣ ਜਾ ਰਹੀ ਹੈ। ਕੰਪਨੀ ਦੀ ਯੋਜਨਾ ਤਿੰਨ ਸਾਲਾਂ 'ਚ ਆਪਣੀ ਕੁੱਲ ਵਿਕਰੀ ਦਾ 25 ਫੀਸਦੀ ਹਿੱਸਾ ਈ.ਵੀ. ਕਾਰੋਬਾਰ ਤੋਂ ਪ੍ਰਾਪਤ ਕਰਨ ਦੀ ਹੈ। ਇਸਦਾ ਸਿੱਧਾ ਮਤਲਬ ਹੈ ਕਿ ਕੰਪਨੀ ਆਉਣ ਵਾਲੇ ਸਮੇਂ 'ਚ ਜੇਕਰ ਆਪਣੀਆਂ 4 ਕਾਰਾਂ ਵੇਚਦੀ ਹੈ ਤਾਂ ਉਸ ਵਿਚ ਇਕ ਇਲੈਕਟ੍ਰਿਕ ਕਾਰ ਹੋਵੇਗੀ। 

3 ਤੋਂ 4 ਇਲੈਕਟ੍ਰਿਕ ਵਾਹਨ ਹੋਣਗੇ ਲਾਂਚ

ਮਰਸਡੀਜ਼ ਬੈਂਚ  ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਤੋਸ਼ ਅਈਅਰ ਦੀ ਮੰਨੀਏ ਤਾਂ ਕੰਪਨੀ ਦੀ ਯੋਜਨਾ ਆਉਣ ਵਾਲੇ ਇਕ-ਡੇਢ ਸਾਲ 'ਚ 3 ਤੋਂ 4 ਇਲੈਕਟ੍ਰਿਕ  ਵਾਹਨ ਪੇਸ਼ ਕਰਨ ਵਾਲੀ ਹੈ ਅਤੇ ਕੰਪਨੀ ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਨਵੀਆਂ ਕਾਰਾਂ ਭਾਰਤੀ ਬਾਜ਼ਾਰ 'ਚ ਆਉਣਗੀਆਂ ਲੋਕ ਇਨ੍ਹਾਂ ਨੂੰ ਪਸੰਦ ਕਰਨਗੇ। 

ਉਨ੍ਹਾਂ ਕਿਹਾ ਕਿ ਸਾਡੀ ਯੋਜਨਾ ਆਉਣ ਵਾਲੇ 12 ਤੋਂ 18 ਮਹੀਨਿਆਂ 'ਚ 3 ਤੋਂ 4 ਨਵੇਂ ਇਲੈਕਟ੍ਰਿਕ ਵਾਹਨਾਂ ਨੂੰ ਲਾਂਚ ਕਰਨ ਦੀ ਹੈ। ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਗਲੇ ਤਿੰਨ ਸਾਲਾਂ 'ਚ ਭਾਰਤ 'ਚ ਸਾਡੀ 25 ਫੀਸਦੀ ਵਿਕਰੀ ਇਲੈਕਟ੍ਰਿਕ ਵਾਹਨਾਂ ਦੀ ਹੋ ਸਕਦੀ ਹੈ। 

 

 

Have something to say? Post your comment