Sunday, May 19, 2024

Health

ਸਿਰਫ਼ ਪੇਟ ਹੀ ਨਹੀਂ ਵਾਲਾਂ ਲਈ ਵੀ ਫ਼ਾਇਦੇਮੰਦ ਹੈ ਕੱਚੀ ਸਬਜ਼ੀਆਂ

September 09, 2023 03:41 PM
SehajTimes

 ਸਬਜ਼ੀਆਂ ਨੂੰ ਹਮੇਸ਼ਾ ਸਿਹਤ ਲਈ ਬੈਸਟ ਭੋਜਨ ਮੰਨਿਆ ਜਾਂਦਾ ਹੈ। ਅੱਜਕੱਲ੍ਹ ਹਜ਼ਾਰਾਂ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਅਸੀਂ ਸਾਰੇ ਪਕਾਉਣ ਜਾਂ ਉਬਾਲ ਕੇ ਖਾਣਾ ਪਸੰਦ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚੀ ਸਬਜ਼ੀ ਖਾਣ ਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਸਰੀਰ ‘ਚ ਪਾਣੀ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਦੇ ਨਾਲ-ਨਾਲ ਹੋਰ ਚੀਜ਼ਾਂ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਆਓ ਜਾਣਦੇ ਹਾਂ ਕੱਚੀ ਸਬਜ਼ੀ ਖਾਣ ਦੇ ਫਾਇਦੇ।

ਮਿਲਦੀ ਹੈ ਐਨਰਜ਼ੀ: ਕਾਰਬੋਹਾਈਡ੍ਰੇਟ ਗੁਣਾਂ ਨਾਲ ਭਰਪੂਰ ਹੋਣ ਕਾਰਨ ਕੱਚੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਤੁਸੀਂ ਇਨ੍ਹਾਂ ਨੂੰ ਸਲਾਦ ਦੇ ਰੂਪ ‘ਚ ਖਾ ਸਕਦੇ ਹੋ।

ਪੇਟ ਲਈ ਫਾਇਦੇਮੰਦ: ਡਾਈਟ ‘ਚ ਕੱਚੀਆਂ ਸਬਜ਼ੀਆਂ ਨੂੰ ਸ਼ਾਮਲ ਕਰਨ ਨਾਲ ਤੁਹਾਡਾ ਪੇਟ ਸਿਹਤਮੰਦ ਰਹਿੰਦਾ ਹੈ। ਇਨ੍ਹਾਂ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜਿਸ ਨਾਲ ਕਬਜ਼, ਬਦਹਜ਼ਮੀ ਅਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ ਹੈ।

ਗਲੋਇੰਗ ਸਕਿਨ: ਕੱਚੀਆਂ ਸਬਜ਼ੀਆਂ ਤੁਹਾਡੀ ਸਕਿਨ ਲਈ ਫਾਇਦੇਮੰਦ ਹੁੰਦੀਆਂ ਹਨ ਕਿਉਂਕਿ ਇਹ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੀਆਂ ਹਨ। ਇਨ੍ਹਾਂ ਦਾ ਸੇਵਨ ਕੋਲੇਜਨ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ। ਇਹ ਤੁਹਾਡੀ ਸਕਿਨ ‘ਤੇ ਗਲੋਂ ਲਿਆਉਂਦਾ ਹੈ।

ਮਜ਼ਬੂਤ ਵਾਲ: ਕੱਚੀ ਸਬਜ਼ੀਆਂ ‘ਚ ਵਿਟਾਮਿਨ ਈ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਸਮੇਤ ਕਈ ਹੋਰ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਦਾ ਸੇਵਨ ਕਰਨ ਨਾਲ ਵਾਲਾਂ ਦਾ ਵਿਕਾਸ ਵਧੀਆ ਹੁੰਦਾ ਹੈ ਅਤੇ ਵਾਲ ਝੜਨੇ ਵੀ ਘੱਟ ਹੁੰਦੇ ਹਨ।

ਭਾਰ ਘਟਾਏ: ਜੇਕਰ ਤੁਸੀਂ ਵੀ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਕੱਚੀ ਸਬਜ਼ੀ ਖਾਣਾ ਸ਼ੁਰੂ ਕਰ ਦਿਓ। ਇਨ੍ਹਾਂ ਦੇ ਸੇਵਨ ਨਾਲ ਸਰੀਰ ‘ਚ ਫੈਟ ਜਮ੍ਹਾ ਨਹੀਂ ਹੁੰਦਾ।

 

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ

ਸਿਵਲ ਸਰਜਨ ਵਲੋਂ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ