Sunday, May 19, 2024

Business

ਕਣਕ ਦੀਆਂ ਵਧਦੀਆਂ ਕੀਮਤਾਂ ਵਧਾ ਸਕਦੀਆਂ ਭੋਜਨ ਦੀ ਮਹਿੰਗਾਈ

August 09, 2023 09:15 PM
SehajTimes

ਹੁਣ ਮਹਿੰਗਾਈ ਦੀ ਮਾਰ ਕਣਕ ’ਤੇ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਚੌਲਾਂ ਦੀਆਂ ਕੀਮਤਾਂ ਦੇਸ਼ ’ਚ ਅਸਮਾਨ ਨੂੰ ਛੂਹ ਰਹੀਆਂ ਹਨ, ਜਿਹਨਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਚੌਲਾਂ ਦੀਆਂ ਕੁੱਝ ਕਿਸਮਾਂ ਦੇ ਐਕਸਪੋਰਟ ’ਤੇ ਪਾਬੰਦੀ ਲਾ ਦਿੱਤੀ ਹੈ। ਡੀਲਰਸ ਮੁਤਾਬਕ ਸੀਮਤ ਸਪਲਾਈ ਅਤੇ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਮਜ਼ਬੂਤ ਮੰਗ ਕਾਰਨ ਮੰਗਲਵਾਰ ਨੂੰ ਭਾਰਤੀ ਕਣਕ ਦੀ ਕੀਮਤ 6 ਮਹੀਨਿਆਂ ਦੇ ਉੱਚ ਪੱਧਰ ’ਤੇ ਪੁੱਜ ਗਈ ਹੈ। ਦੂਜੇ ਪਾਸੇ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਸਰਕਾਰ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਅਨਾਜ ’ਤੇ ਇੰਪੋਰਟ ਡਿਊਟੀ ਨੂੰ ਖ਼ਤਮ ਕਰਨ ਵਰਗਾ ਫ਼ੈਸਲਾ ਛੇਤੀ ਲੈ ਸਕਦੀ ਹੈ। ਕਣਕ ਦੀਆਂ ਵਧਦੀਆਂ ਕੀਮਤਾਂ ਭੋਜਨ ਦੀ ਮਹਿੰਗਾਈ ਨੂੰ ਵਧਾ ਸਕਦੀਆਂ ਹਨ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਰਕਾਰ ਅਤੇ ਕੇਂਦਰੀ ਬੈਂਕ ਦੋਹਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਰਾਇਟਰਸ ਦੀ ਰਿਪੋਰਟ ਵਿੱਚ ਨਵੀਂ ਦਿੱਲੀ ਦੇ ਕਾਰੋਬਾਰੀ ਨੇ ਕਿਹਾ ਕਿ ਸਾਰੇ ਪ੍ਰਮੁੱਖ ਉਤਪਾਦਕ ਸੂਬਿਆਂ ’ਚ ਕਿਸਾਨਾਂ ਵਲੋਂ ਸਪਲਾਈ ਲਗਭਗ ਰੁਕ ਗਈ ਹੈ। ਆਟਾ ਮਿੱਲਾਂ ਬਾਜ਼ਾਰ ਵਿੱਚ ਸਪਲਾਈ ਦੀ ਉਡੀਕ ਕਰ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਇੰਦੌਰ ’ਚ ਕਣਕ ਦੀਆਂ ਕੀਮਤਾਂ ਮੰਗਲਵਾਰ ਨੂੰ 1.5 ਫ਼ੀਸਦੀ ਵਧ ਕੇ 25,446 ਰੁਪਏ (307.33 ਡਾਲਰ) ਪ੍ਰਤੀ ਮੀਟ੍ਰਿਕ ਟਨ ਹੋ ਗਈਆਂ, ਜੋ 10 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਹਨ। ਪਿਛਲੇ ਚਾਰ ਮਹੀਨਿਆਂ ਵਿੱਚ ਕੀਮਤਾਂ ਲਗਭਗ 18 ਫ਼ੀਸਦੀ ਵਧੀਆਂ ਹਨ। ਮੁੰਬਈ ਬੇਸਡ ਡੀਲਰ ਨੇ ਕਿਹਾ ਕਿ ਤਿਓਹਾਰੀ ਸੀਜ਼ਨ ਦੌਰਾਨ ਸੰਭਾਵਿਤ ਕਮੀ ਤੋਂ ਬਚਣ ਲਈ ਸਰਕਾਰ ਨੂੰ ਆਪਣੇ ਗੋਦਾਮਾਂ ’ਚੋਂ ਸਟਾਕ ਓਪਨ ਮਾਰਕੀਟ ਲਈ ਜਾਰੀ ਕਰਨਾ ਚਾਹੀਦਾ ਹੈ। 1 ਅਗਸਤ ਤੱਕ ਸਰਕਾਰੀ ਗੋਦਾਮਾਂ ਵਿੱਚ ਕਣਕ ਦਾ ਸਟਾਕ 28.3 ਮਿਲੀਅਨ ਮੀਟ੍ਰਿਕ ਟਨ ਸੀ, ਜੋ ਇਕ ਸਾਲ ਪਹਿਲਾਂ 26.6 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਹੈ।

Have something to say? Post your comment

 

More in Business

ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ

ਸੋਨਾ ਹੋਇਆ ਸਸਤਾ ਗੋਲਡ ਖਰੀਦਦਾਰਾਂ ਲਈ ਰਾਹਤ ਭਰੀ ਖ਼ਬਰ

The Visa Land Firm ਦਾ ADC ਵੱਲੋਂ ਲਾਇਸੰਸ ਰੱਦ

ADC ਵੱਲੋਂ Western World Consultants Firm ਦਾ ਲਾਇਸੰਸ ਰੱਦ

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਨ ਸੰਪਰਕ : ਜਿਲ੍ਹਾ ਰੋਜਗਾਰ ਅਫਸਰ  

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਸਪਤਾਹ- 2024 ਦਾ ਕੀਤਾ ਉਦਘਾਟਨ

ਮੋਗਾ ਵਿਖੇ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ ਦਾ ਉਦਘਾਟਨ

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਬੈਂਕ ਆਫ਼ ਬੜੌਦਾ ਲਿਆ ਹੈ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ; ਖਾਤਾ ਖੁਲ੍ਹਵਾਉਣ ’ਤੇ ਮਿਲੇਗਾ ਇਹ ਵੱਡਾ ਫ਼ਾਇਦਾ ; ਪੂਰੀ ਜਾਣਕਾਰੀ ਖ਼ਬਰ ਪੜ੍ਹੋ

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ