Sunday, May 19, 2024

Business

ਹੁਣ ਗ਼ਲਤ ਜਾਣਕਾਰੀ ਦੇਣ ਵਾਲਿਆਂ 'ਤੇ ਗੂਗਲ ਕੱਸੇਗਾ ਨਕੇਲ

June 28, 2021 10:30 AM
SehajTimes

ਨਵੀਂ ਦਿੱਲੀ : ਜਦੋਂ ਕੋਈ ਜਣਾ ਗੂਗਲ ਉਤੇ ਕੁੱਝ ਵੀ ਸਰਚ ਕਰਦਾ ਹੈ ਤਾਂ ਬਹੁਤੀ ਵਾਰ ਗ਼ਲਤ ਲਿੰਕ ਸਾਹਮਣੇ ਆ ਜਾਂਦੇ ਹਨ ਪਰ ਹੁਣ ਇਸ ਤਰ੍ਹਾਂ ਨਹੀਂ ਹੋਵੇਗਾ। ਇਸੇ ਸਬੰਧ ਵਿਚ ਹੁਣ ਗੂਗਲ ਨੇ ਆਪਣੇ ਬਲਾਗ ਪੋਸਟ ’ਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਗੂਗਲ ਸਰਚ ’ਤੇ ਆਧਾਰਿਤ ਉਸ ਟਾਪਿਕ ਦੇ ਨਵੇਂ ਹੋਣ ਦੀ ਜਾਣਕਾਰੀ ਜਾਂ ਅਲਰਟ ਯੂਜ਼ਰਸ ਨੂੰ ਦਿੱਤਾ ਜਾਵੇਗਾ।ਇਸ ਅਪਡੇਟ ਦਾ ਉਦੇਸ਼ ਗਲਤ ਜਾਣਕਾਰੀ ਅਤੇ ਅਫਵਾਹਾਂ ’ਤੇ ਰੋਕ ਲਗਾਉਣਾ ਹੈ। ਦਰਅਸਲ ਗੂਗਲ ਵੱਲੋਂ ਆਪਣੇ ਸਰਚ ਇੰਜਣ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਗੂਗਲ ਸਰਚ ਨਤੀਜਿਆਂ ’ਚ ਸ਼ੋਅ ਹੋ ਰਹੀ ਸਾਰੀ ਜਾਣਕਾਰੀ ਸਹੀ ਨਹੀਂ ਹੁੰਦੀ। ਇਸੇ ਲਈ ਗੂਗਲ ਹਰ ਟਾਪਿਕ ’ਤੇ ਦਿਨ ਪ੍ਰਤੀ ਦਿਨ ਅਪਡੇਟਸ ਜਾਰੀ ਕਰਦੀ ਹੈ ਅਤੇ ਇਸ ਸਰਵਿਸ ਨੂੰ ਬਿਹਤਰ ਬਣਾਉਣ ਲਈ ਗੂਗਲ ਹੁਣ ਇਸ ਵਿਚ ਵੱਡੀ ਅਪਡੇਟ ਕਰਨ ਵਾਲੀ ਹੈ। ਇਸ ਅਪਡੇਟ ਤੋਂ ਬਾਅਦ ਸਰਚ ਇੰਜਣ ਯੂਜ਼ਰਸ ਨੂੰ ਖੁਦ ਅਲਰਟ ਕਰ ਦੇਵੇਗਾ ਕਿ ਨਤੀਜੇ ਪੇਜ ਤੇ ਦਿਸਣ ਵਾਲੇ Links ਭਰੋਸਾ ਕਰਨ ਯੋਗ ਹਨ ਜਾਂ ਉਨ੍ਹਾਂ ’ਚ ਕੋਈ ਬਦਲਾਅ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ’ਚ ਗੂਗਲ ’ਤੇ ਸਰਚ ਕਰਦੇ ਸਮੇਂ ਯੂਜ਼ਰ ਨੂੰ ਇਕ ‘About this Result Panel’ ਨਾਂ ਦੀ ਆਪਸ਼ਨ ਦਿਸੇਗੀ। ਇਸ ਤਹਿਤ ਯੂਜ਼ਰ ਨੂੰ ਦੱਸਿਆ ਜਾਵੇਗਾ ਕਿ ਨਤੀਜਿਆਂ ’ਚ ਵਿਖਾਈ ਜਾਣ ਵਾਲੀ ਜਾਣਕਾਰੀ ਦੇ ਸੋਰਚ ਕੀ ਹਨ। ਇਸ ਤਰ੍ਹਾਂ ਯੂਜ਼ਰਸ ਨੂੰ ਭਰੋਸਾ ਦਿਵਾਇਆ ਜਾਵੇਗਾ ਕਿ ਉਨ੍ਹਾਂ ਨੂੰ ਵਿਖਾਈ ਜਾ ਰਹੀ ਜਾਣਕਾਰੀ ਸਹੀ ਅਤੇ ਭਰੋਸੇਯੋਗ ਹੈ।

Have something to say? Post your comment

 

More in Business

ਖੇਤੀਬਾੜੀ ਵਿਭਾਗ ਨੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ

ਸੋਨਾ ਹੋਇਆ ਸਸਤਾ ਗੋਲਡ ਖਰੀਦਦਾਰਾਂ ਲਈ ਰਾਹਤ ਭਰੀ ਖ਼ਬਰ

The Visa Land Firm ਦਾ ADC ਵੱਲੋਂ ਲਾਇਸੰਸ ਰੱਦ

ADC ਵੱਲੋਂ Western World Consultants Firm ਦਾ ਲਾਇਸੰਸ ਰੱਦ

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਨ ਸੰਪਰਕ : ਜਿਲ੍ਹਾ ਰੋਜਗਾਰ ਅਫਸਰ  

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਸਪਤਾਹ- 2024 ਦਾ ਕੀਤਾ ਉਦਘਾਟਨ

ਮੋਗਾ ਵਿਖੇ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ ਦਾ ਉਦਘਾਟਨ

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਬੈਂਕ ਆਫ਼ ਬੜੌਦਾ ਲਿਆ ਹੈ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ; ਖਾਤਾ ਖੁਲ੍ਹਵਾਉਣ ’ਤੇ ਮਿਲੇਗਾ ਇਹ ਵੱਡਾ ਫ਼ਾਇਦਾ ; ਪੂਰੀ ਜਾਣਕਾਰੀ ਖ਼ਬਰ ਪੜ੍ਹੋ

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ