Saturday, May 18, 2024

Haryana

ਕਮਿਸ਼ਨ ਨੇ ਖੇਤੀਬਾੜੀ ਪ੍ਰਬੰਧਕ 'ਤੇ ਲਗਾਇਆ 10 ਹਜਾਰ ਰੁਪਏ ਦਾ ਜੁਰਮਾਨਾ

May 03, 2024 04:35 PM
SehajTimes

ਚੰਡੀਗੜ੍ਹ : ਹਰਿਆਣਾ ਸੇਵਾ ਦਾ ਅਧਿਕਾਰ ਆਯੋਗ ਨੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੇ ਖੇਤੀਬਾੜੀ ਪ੍ਰਬੰਧਕ 'ਤੇ ਨੋਟੀਫਾਇਡ ਸੇਵਾ ਨਿਰਧਾਰਿਤ ਸਮੇਂਸੀਮਾ ਵਿਚ ਨਾ ਦੇਣ 'ਤੇ 10 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ, ਬਿਨੈਕਾਰ ਨੂੰ 5 ਹਜਾਰ ਰੁਪਏ ਦਾ ਮੁਆਵਜਾ ਦੇਣ ਦਾ ਵੀ ਫੈਸਲਾ ਸੁਣਾਇਆ ਗਿਆ ਹੈ। ਆਯੋਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਯੋਗ ਦੇ ਮੁੱਖ ਕਮਿਸ਼ਨਰ ਸ੍ਰੀ ਟੀਸੀ ਗੁਪਤਾ ਨੇ ਇਸ ਮਾਮਲੇ ਵਿਚ ਆਪਣੇ ਆਪ ਐਕਸ਼ਨ ਲਿਆ ਅਤੇ ਇਸ ਮਾਮਲੇ ਦੇ ਨਿਪਟਾਨ ਦੇ ਲਈ ਇਕ ਸੁਣਵਾਈ ਕੀਤੀ ਗਈ। ਦਸਿਆ ਗਿਆ ਹੈ ਕਿ ਇਸ ਮਾਮਲੇ ਵਿਚ ਭਿਵਾਨੀ ਜਿਲ੍ਹਾ ਵਿਚ ਪੰਜਾਬ ਨੈਸ਼ਨਲ ਬੈਂਕ, ਬਹਿਲ ਦੇ ਬ੍ਰਾਂਚ ਮੈਨੇਜਰ ਮੰਜੀਤ ਅਤੇ ਖੇਤੀਬਾੜੀ ਮੈਨੇਜਰ ਮੁਲਾਇਮ ਸਿੰਘ ਸਮੇਤ ਟੇਲੀਫੋਨ ਰਾਹੀਂ ਬਿਨੈਕਾਰ ਓਮਵੀਰ ਸ਼ਾਮਿਲ ਹੋਏ। ਬਿਨੈਕਾਰ ਨੂੰ ਸਮੇਂ 'ਤੇ ਕਰਜਾ ਦੀ ਅਦਾਇਗੀ ਨਹੀਂ ਕੀਤੀ ਗਈ ਸੀ ਜਿਸ ਦੇ ਲਈ ਆਯੋਗ ਨੇ ਐਕਸ਼ਨ ਲਿਆ।

ਬੁਲਾਰੇ ਨੇ ਅੱਗੇ ਦਸਿਆ ਕਿ ਆਯੋਗ ਵੱਲੋਂ ਪੰਜਾਬ ਨੈਸ਼ਨਲ ਬੈਂਕ ਰੋਹਤਕ ਦੇ ਸਰਕਲ ਹੈਡ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਇਹ ਰਕਮ ਮੁਲਾਇਮ ਸਿੰਘ ਦੇ ਅਪ੍ਰੈਲ ਮਹੀਨੇ ਦੇ ਤਨਖਾਹ ਵਿੱਚੋਂ ਕੱਟੀ ਜਾਵੇ ਜੋ ਕਿ ਤਨਖਾਹ ਦੇ ਇਕ ਤਿਹਾਈ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਬਾਕੀ ਰਕਮ ਦੀ ਕਟੌਤੀ ਅਗਲੇ ਮਹੀਨੇ ਵਿਚ ਕੀਤੀ ਜਾਵੇ। ਆਯੋਗ ਨੇ ਆਪਣੇ ਫੈਸਲੇ ਵਿਚ ਇਹ ਵੀ ਕਿਹਾ ਹੈ ਕਿ ਇੰਨ੍ਹਾਂ ਆਦੇਸ਼ਾਂ ਦੀ ਪਾਲਣਾ ਤਹਿਤ ਚਾਲਾਨ ਆਦਿ ਦੀ ਫੋਟੋ ਕਾਪੀਆਂ ਈਮੇਲ ਰਾਹੀਂ ਭਿਜਵਾਈ ਜਾਵੇ। ਇਸ ਤੋਂ ਇਲਾਵਾ ਆਯੋਗ ਨੇ ਮਨਜੀਤ, ਬ੍ਰਾਂਚ ਮੈਨੇਜਰ, ਪੀਐਨਬੀ ਬਹਿਲ, ਹਰਿਆਣਾ ਦੇ ਖਿਲਾਫ ੳਪਯੁਕਤ ਅਨੁਸਾਸ਼ਨਾਤਮਕ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਜੋਨਲ ਮੈਨੇਜਰ, ਪੀਐਨਬੀ, ਚੰਡੀਗੜ੍ਹ ਨੂੰ ਅਪੀਲ ਕੀਤੀ ਗਈ ਹੈ ਕਿ ਇੰਨ੍ਹਾਂ ਆਦੇਸ਼ਾਂ ਦੇ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਇਸ ਸਬੰਧ ਵਿਚ ਕੀਤੀ ਗਈ ਕਾਰਵਾਈ ਦੇ ਬਾਰੇ ਵਿਚ ਆਯੋਗ ਨੂੰ ਸੂਚਿਤ ਕੀਤਾ ਜਾਵੇ। ਗੌਰਤਲਬ ਹੈ ਕਿ ਮਨਜੀਤ ਅਗਸਤ, 2021 ਤੋਂ ਅਤੇ ਮੁਲਾਇਮ ਸਿੰਘ 09 ਜੂਨ, 2022 ਤੋਂ ਇਸ ਬ੍ਰਾਂਚ ਵਿਚ ਤੈਨਾਤ ਹਨ। ਆਯੋਗ ਨੇ ਪੀਐਨਬੀ ਨੂੰ ਇਹ ਵੀ ਕਿਹਾ ਹੈ ਕਿ ਇੰਨ੍ਹਾਂ ਅਧਿਕਾਰੀਆਂ ਨੁੰ ਇਸ ਬ੍ਰਾਂਚ ਵਿਚ ਰੱਖਣ ਦੀ ਜਰੂਰਤ ਦੀ ਜਾਂਚ ਕਰਨ।

Have something to say? Post your comment

 

More in Haryana

ACB ਦੀ ਟੀਮ ਨੇ ਜੇਈ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਹਰਿਆਣਾ ਵਿਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜਾਰ ਤੋਂ ਹੈ ਵੱਧ : ਅਨੁਰਾਗ ਅਗਰਵਾਲ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ : ਚੋਣ ਅਧਿਕਾਰੀ

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ