Sunday, May 19, 2024

Education

ਸਕੂਲ ਵੱਲੋਂ ਮੈਨਟੀਨੈਸ ਫੰਡ ਵਸੂਲਣ ਦੇ ਖਿਲਾਫ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

April 30, 2024 05:52 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਇੱਥੋਂ ਦੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆ ਨੇ ਸਕੂਲ ਵੱਲੋਂ ਨਵੇਂ ਸੈਸ਼ਨ ਵਿੱਚ ਫੀਸਾਂ ਦੇ ਵਾਧੇ ਨਾਲ ਲਗਾਏ ਗਏ ਮੈਨਟੀਨੈਸ ਫੰਡ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਨਾਮ ਸਹਾਇਕ ਕਮਿਸ਼ਨਰ (ਜ) ਹਰਬੰਸ ਸਿੰਘ ਨੂੰ ਪੱਤਰ ਸੌਪ ਕੇ ਸਕੂਲ ਵੱਲੋਂ ਫੀਸਾਂ ਵਿੱਚ ਕੀਤਾ ਵਾਧਾ ਅਤੇ ਮੈਨਟੀਨੈਸ ਫੰਡ ਵਾਪਸ ਲੈਣ ਦੇ ਨਾਦਰਸਾ਼ਹੀ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ । ਮੰਗ ਪੱਤਰ ਦੇਣ ਉਪਰੰਤ ਵਿਦਿਆਰਥੀਆਂ ਦੇ ਮਾਪਿਆ ਰਾਜੇਸ਼ ਕੁਮਾਰ, ਜਤਿੰਦਰ ਸਿੰਘ, ਅਸ਼ਵਨੀ ਸਿੰਘ, ਰੁਪਿੰਦਰ ਕੌਰ, ਮਨੋਜ਼ ਕੁਮਾਰ, ਮੁਹੰਮਦ ਨਸੀਮ, ਗੁਰਮੀਤ ਸਿੰਘ, ਸੁਲਤਾਨ, ਗੁਰਵੀਰ ਸਿੰਘ, ਅਜੀਤ ਸਿੰਘ, ਮੁਹੰਮਦ ਯਾਕੂਬ,ਦਲੀਪ ਕੁਮਾਰ, ਇਰਸ਼ਾਦ ਆਦਿਕ ਨੇ ਫੀਸ ਸਲਿੱਪਾ ਵਿਖਾਉਂਦੇ ਹੋਏ ਦੱਸਿਆ ਕਿਹਾ ਉਹਨਾਂ ਦੇ ਬੱਚੇ ਸਾਹਿਬਜਾਦਾ ਫਤਿਹ ਸਿੰਘ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੱਖ-ਵੱਖ ਜਮਾਤਾਂ ਵਿੱਚ ਪੜ੍ਹਾਈ ਕਰਦੇ ਹਨ ਅਤੇ ਜਿਸ ਕਰਕੇ ਉਹ ਸਕੂਲ ਦੀਆਂ ਹਦਾਇਤਾਂ `ਤੇ ਹੀ ਸਕੂਲ ਵੱਲੋਂ ਨਿਰਧਾਰਿਤ ਕੀਤੀਆਂ ਦੁਕਾਨਾਂ ਤੋਂ ਹੀ ਕਿਤਾਬਾਂ, ਕਾਪੀਆਂ ਅਤੇ ਵਰਦੀਆਂ ਤੈਅ ਸੁਦਾ ਰੇਟਾਂ ਤੇ ਖਰੀਦਦੇ ਆ ਰਹੇ ਹਨ ਅਤੇ ਜਦੋਂ ਵੀ ਸਕੂਲ ਵੱਲੋਂ ਕੋਈ ਹੋਰ ਪੇਪਰਾਂ ਜਾਂ ਕੋਈ ਸਮਾਗਮ ਕਰਨ ਸਬੰਧੀ ਫੀਸ਼ ਦੇਣ ਨੂੰ ਹਦਾਇਤ ਕੀਤੀ ਜਾਂਦੀ ਹੈ ਉਹ ਅਸੀਂ ਜਮ੍ਹਾ ਕਰਵਾਉਂਦੇ ਆ ਰਹੇ ਹਾਂ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਕਿ ਪ੍ਰਾਈਵੇਟ ਸਕੂਲ ਵਾਧੂ ਫੀਸਾਂ ਨਹੀਂ ਲੈਣਗੇ ਪਰ ਸਕੂਲ ਵੱਲੋਂ ਮਾਪਿਆਂ ਨੂੰ ਬੱਚਿਆਂ ਰਾਹੀਂ ਭੇਜੀਆਂ ਫੀਸ ਸਲਿੱਪਾਂ ਵਿਚ ਜਿੱਥੇ ਫੀਸਾਂ ਵਿੱਚ ਵਾਧਾ ਕੀਤਾ ਗਿਆ ਹੈ ਉਥੇ ਹੀ ਮੈਨਟੀਨੈਸ ਫੰਡ ਜੋੜ ਕੇ ਭੇਜ ਦਿੱਤਾ ਹੈ, ਅਜਿਹਾ ਕਰਨ ਨਾਲ ਮਾਪਿਆਂ ਤੇ ਹਜਾਰਾਂ ਰੁਪਏ ਦਾ ਭਾਰੀ ਆਰਥਿਕ ਬੋਝ ਪੈ ਗਿਆ ਹੈ ਕਿਉਂਕਿ ਇੱਕ ਹੀ ਪਰਿਵਾਰ ਦੇ ਕਈ ਕਈ ਬੱਚੇ ਇਸੇ ਸਕੂਲ ਵਿੱਚ ਪੜ੍ਹਦੇ ਹਨ ।ਉਨ੍ਹਾਂ ਦੱਸਿਆ ਕਿ ਪਿਛਲੇ ਸੈਸ਼ਨ ਵਿੱਚ ਵੀ ਸਕੂਲ ਨੇ ਮੈਨਟੀਨੈਸ ਫੰਡ ਜਮ੍ਹਾ ਕਰਵਾਉਣ ਲਈ ਕਿਹਾ ਸੀ ਜਿਸ ਦੇ ਵਿਰੋਧ ਵਿੱਚ ਮਾਪਿਆ ਨੇ ਡਿਪਟੀ ਕਮਿਸਨਰ ਮਾਲੇਰਕੋਟਲਾ ਨੂੰ ਪੱਤਰ ਸੌਪਿਆ  ਮਾਪਿਆ ਤੋਂ ਮੰਗ ਪੱਤਰ ਪ੍ਰਾਪਤ ਕਰਕੇ ਸਹਾਇਕ ਕਮਿਸ਼ਨਰ (ਜ) ਹਰਬੰਸ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਾਰਵਾਈ ਕਰਨ ਲਈ ਦਰਖਾਸਤ ਅੱਗੇ ਭੇਜ਼ ਦਿੱਤਾ ਹੈ।

 

 

  

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ