Sunday, May 19, 2024

National

ਮੁਖਤਾਰ ਅੰਸਾਰੀ ਦੀ ਮੌਤ ਤੋਂ ਬਾਅਦ ਯੂਪੀ ‘ਚ ਧਾਰਾ 144 ਲਾਗੂ

March 29, 2024 04:29 PM
SehajTimes

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਬੀਤੀ ਰਾਤ ਮੌਤ ਹੋ ਗਈ। ਮੁਖਤਾਰ ਨੂੰ ਉਲਟੀ ਦੀ ਸ਼ਿਕਾਇਤ ਤੇ ਬੇਹੋਸ਼ੀ ਦੀ ਹਾਲਤ ਵਿਚ ਰਾਤ ਜੇਲ੍ਹ ਤੋਂ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੈਰਕ ਵਿਚ ਮੁਖਤਾਰ ਅੰਸਾਰੀ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ ਸੀ। ਮੁਖਤਾਰ ਨੂੰ ਅੱਜ ਗਾਜੀਪੁਰ ਦੇ ਕਾਲੀ ਬਾਗ ਕਰਬਿਸਤਾਨ ਵਿਚ ਸਪੁਰਦ-ਏ-ਖਾਕ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮਊ ਤੇ ਗਾਜੀਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨਾਲ ਹੀ ਬਾਂਦਾ ਵਿਚ ਵੀ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡੀਜੀਪੀ ਮੁੱਖ ਦਫਤਰ ਨੇ ਵੀ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਮੰਗਲਵਾਰ ਨੂੰ ਮੁਖਤਾਰ ਦੀ ਤਬੀਅਤ ਵਿਗੜੀ ਸੀ ।14 ਘੰਟੇ ਹਸਪਾਤਲ ਵਿਚ ਭਰਤੀ ਰਹਿਣ ਦੇ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ। ਮੁਖਤਾਰ ਅੰਸਾਰੀ 2005 ਤੋਂ ਸਜ਼ਾ ਕੱਟ ਰਿਹਾ ਸੀ।

Have something to say? Post your comment