Sunday, May 19, 2024

National

ਅਯੁੱਧਿਆ ਰਾਮ ਮੰਦਰ ਕੰਪਲੈਕਸ ‘ਚ ਚੱਲੀ ਗੋਲੀ

March 27, 2024 01:48 PM
SehajTimes

ਅਯੁੱਧਿਆ : ਅਯੁੱਧਿਆ ਦੇ ਸ਼੍ਰੀ ਰਾਮ ਮੰਦਰ ਕੰਪਲੈਕਸ ‘ਚ ਤਾਇਨਾਤ ਪੀਏਸੀ ਦੇ ਪਲਟੂਨ ਕਮਾਂਡਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ 53 ਸਾਲਾ ਕਮਾਂਡੈਡ ਰਾਮ ਪ੍ਰਸ਼ਾਦ ਨੂੰ ਸ਼ੱਕੀ ਹਾਲਾਤਾਂ ‘ਚ ਗੋਲੀ ਮਾਰ ਦਿੱਤੀ ਗਈ । ਕਮਾਂਡਰ ਨੂੰ ਜ਼ਖਮੀ ਹਾਲਤ ‘ਚ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇਂ ਉਸ ਨੂੰ ਲਾਈਫ ਸਪੋਹਟ ਸਿਸਟਮ ਨਾਲ ਲਖਨਊ ਟਰੌਮਾ ਸੈਂਟਰ ਰੈਂਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੀ ਆਵਾਜ਼ ਸੁਣ ਕੇ ਜਦੋਂ ਨੇੜੇ ਮੌਜੂਦ ਹੋਰ ਸੁਰੱਖਿਆ ਕਰਮਚਾਰੀ ਮੌਕੇ ‘ਤੇ ਪਹੁੰਚੇ ਤਾਂ ਰਾਮ ਪ੍ਰਸ਼ਾਦ ਦੀ ਛਾਤੀ ‘ਚ ਗੋਲੀ ਲੱਗੀ ਸੀ ਫਿਰ ਉਸ ਨੂੰ ਡਿਵੀਜ਼ਨਲ ਹਸਪਤਾਲ ਦਰਸ਼ਨ ਨਗਰ ਵਿਖੇ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਸਥਿਤੀ ਨੂੰ ਦੇਖਦੇ ਹੋਏ ਉਸ ਨੂੰ ਟਰੌਮਾ ਸੈਂਟਰ ਲਖਨਊ ਰੈਫਰ ਕਰ ਦਿੱਤਾ ਗਿਆ ਫਿਲਹਾਲ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਨਾਲ ਹੀ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ

Have something to say? Post your comment