Sunday, May 19, 2024

Social

ਆਂਦਰਾਂ ਦਾ ਸਾਕ

March 13, 2024 02:28 PM
SehajTimes
ਮਾਂ ਸਾਨੂੰ ਰੱਬ ਨੇ ਇੱਕ ਅਜਿਹੀ ਦਾਤ ਬਖਸ਼ੀ ਹੈ ਜੋ ਹਮੇਸ਼ਾ ਸਾਡਾ ਸਾਥ ਨਿਭਾਉਂਦੀ ਹੈ। ਮਾਂ ਬੱਚੇ ਦੀ ਹਰ ਇੱਕ ਮੁਸ਼ਕਲ ਨੂੰ ਸਮਝਦੀ ਹੈ। ਮਾਂ ਜੀਵਨ ਵਿੱਚ ਇੱਕ ਹੀ ਵਾਰ ਹੀ ਮਿਲ਼ਦੀ ਹੈ। ਸਾਨੂੰ ਆਪਣੀ ਮਾਂ ਦੀ ਕਦਰ ਕਰਨੀ ਚਾਹੀਦੀ ਹੈ। ਮਾਂ ਜੋ ਵੀ ਸਾਨੂੰ ਗੱਲ ਦੱਸਦੀ ਹੈ ਸਾਡੇ ਭਲੇ ਬਾਰੇ ਹੀ ਦੱਸਦੀ ਹੈ। ਬੱਚੇ ਰੱਬ ਨਾਲੋਂ ਮਾਂ ਨੂੰ ਵੱਧ ਪਿਆਰ ਕਰਦੇ ਹਨ। ਮਾਂ ਨੂੰ ਕਦੇ ਵੀ ਬੁਰਾ ਨਹੀਂ ਕਹਿਣਾ ਚਾਹੀਦਾ। ਮਾਂ ਆਪਣੇ ਬਾਰੇ ਘੱਟ ਅਤੇ ਆਪਣੇ ਬੱਚਿਆਂ ਬਾਰੇ ਵਾਧੂ ਸੋਚਦੀ ਹੈ। ਮਾਂ ਦੀ ਦੱਸੀ ਹਰ ਗੱਲ ਕਦੇ ਨਾ ਕਦੇ ਜ਼ਿੰਦਗੀ ਵਿੱਚ ਜ਼ਰੂਰ ਕੰਮ ਆਉਂਦੀ ਹੈ। ਮਾਂ ਰੱਬ ਦਾ ਹੀ ਰੂਪ ਹੁੰਦੀ ਹੈ। ਦੁਨੀਆਂ ਦੀ ਨਜ਼ਰੇ ਬੱਚਾ ਭਾਵੇਂ ਕਿਹੋ ਜਿਹਾ ਵੀ ਹੋਵੇ ਪਰ ਮਾਂ ਲਈ ਆਪਣਾ ਉਹ ਬੱਚਾ ਹਮੇਸ਼ਾ ਸੋਹਣਾ ਹੀ ਹੁੰਦਾ ਹੈ। ਦੁੱਖ ਤਕਲੀਫ਼ਾਂ ਸਹਿੰਦੀ ਹੋਈ ਮਾਂ ਆਪਣੇ ਬੱਚੇ ਨੂੰ ਨੌ ਮਹੀਨੇ ਕੁੱਖ ਵਿੱਚ ਪਾਲਦੀ ਹੈ, ਇਸੇ ਲਈ ਸਿਆਣੇ ਮਾਂ ਨਾਲ਼ ਬੱਚੇ ਦੇ ਰਿਸ਼ਤੇ ਨੂੰ 'ਆਂਦਰਾਂ ਦਾ ਸਾਕ' ਕਹਿੰਦੇ ਹਨ। ਮਾਂ ਬਿਨਾਂ ਕੋਈ ਵੀ ਸਾਥ ਨਹੀਂ ਦਿੰਦਾ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹਾਂ।
ਲਿਖਤ:- ਰਜ਼ੀਆ ਬੇਗਮ (ਜਮਾਤ ਸੱਤਵੀਂ) 
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)
ਪ੍ਰੇਰਕ ਅਧਿਆਪਕ :- ਸ ਸੁਖਚੈਨ ਸਿੰਘ ਕੁਰੜ

Have something to say? Post your comment