Sunday, May 19, 2024

Sports

ਪੰਜਾਬੀ ਯੂਨੀਵਰਸਿਟੀ ਸਾਈਕਲਿਸਟਾਂ ਨੇ ਅੰਤਰਵਰਸਿਟੀ ਟਰੈਕ ਸਾਈਕਲਿੰਗ ਮੁਕਾਬਲਿਆਂ ਵਿਚ ਮੈਡਲ ਜਿੱਤੇ

March 07, 2024 09:33 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਸਾਈਕਲਿਸਟਾਂ ਨੇ ਅੰਤਰਵਰਸਿਟੀ ਟਰੈਕ ਸਾਈਕਲਿੰਗ ਮੁਕਾਬਲਿਆਂ ਵਿਚ ਮੈਡਲ ਜਿੱਤ ਕੇ ਆਪਣੀ ਜੇਤੂ ਸ਼ੁਰੂਆਤ ਦਰਜ ਕਰਵਾ ਦਿੱਤੀ ਹੈ। ਇੱਕ ਕਿਲੋਮੀਟਰ ਟਾਇਮ ਟਰਾਇਲ ਵਿਅਕਤੀਗਤ ਮੁਕਾਬਲਿਆਂ ਵਿਚ ਮੰਜੂ ਨਾਥਨ ਸੀ. ਨੇ ਚਾਂਦੀ ਅਤੇ ਅਜੈਪਾਲ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚਾਰ ਕਿਲੋਮੀਟਰ ਟੀਮ ਪਰਸੂਟ ਮੁਕਾਬਲਿਆਂ ਵਿਚ ਵੀ ਅਜੈਪਾਲ ਸਿੰਘ, ਪੁਨੀਤ ਕੁਮਾਰ, ਮੰਜੂ ਨਾਥਨ ਸੀ. ਅਤੇ ਹੁਸਨਪ੍ਰੀਤ ਸਿੰਘ 'ਤੇ ਅਧਾਰਤ ਟੀਮ ਨੇ ਚਾਂਦੀ ਦਾ ਤਗ਼ਮਾ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਇਹ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਕਰਵਾਏ ਜਾ ਰਹੇ ਹਨ, ਜੋ 5 ਮਾਰਚ ਤੋਂ ਸ਼ੁਰੂ ਹੋਏ ਹਨ ਅਤੇ 8 ਮਾਰਚ ਤੱਕ ਚੱਲਣਗੇ।
 ਉਪ ਕੁਲਪਤੀ ਪ੍ਰੋ. ਅਰਵਿੰਦ, ਖੇਡ ਨਿਰਦੇਸ਼ਕ ਡਾ. ਅਜੀਤਾ ਅਤੇ ਸਮੂਹ ਖੇਡ ਵਿਭਾਗ ਵੱਲੋਂ ਖਿਡਾਰੀਆਂ ਅਤੇ ਟੀਮ ਦੇ ਕੋਚ ਡਾ. ਮਿੱਤਰਪਾਲ ਸਿੰਘ ਸਿੱਧੂ ਅਤੇ ਸਹਾਇਕ ਕੋਚ ਸੁਖਵਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।

Have something to say? Post your comment

 

More in Sports

ਡੀ.ਸੀ. ਬਰਨਾਲਾ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਟੀ-20 ਵਿਸ਼ਵ ਕੱਪ ਅੱਜ ਹੋ ਸਕਦਾ ਹੈ ਟੀਮ ਦਾ ਐਲਾਨ

ਵਰਲਡ ਕੱਪ ਸਟੇਜ-1'ਚ ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ

ਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ

ਕੋਲਕਾਤਾ ਨਾਈਟ ਰਾਈਡਰਜ਼ ਕੇਕੇਆਰ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਦੇ 16 ਵੇਂ ਮੈਚ ਵਿੱਚ

ਵਿਰਾਟ ਕੋਹਲੀ ਨੇ ਟੀ-20 ‘ਚ 12 ਹਜ਼ਾਰ ਦੌੜਾਂ ਬਣਾ ਕੇ ਰਚਿਆ ਇਤਿਹਾਸ

3 ਮਹੀਨਿਆਂ ਤੱਕ ਚੱਲੇਗਾ IPL : 10 ਟੀਮਾਂ 94 ਮੈਚ 2047 ਤੱਕ ਖੇਡਣਗੀਆਂ

ਗੋਲਡ ਮੈਡਲਿਸਟ ਰੁਪੇਸ਼ ਕੁਮਾਰ ਬੇਗੜਾ ਨੇ ਬਤੌਰ ਜ਼ਿਲ੍ਹਾ ਖੇਡ ਅਧਿਕਾਰੀ ਅਹੁਦਾ ਸੰਭਾਲਿਆ

ਧਨੌਲਾ ਵਿਖੇ 39ਵਾਂ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ 15 ਮਾਰਚ ਤੋਂ

ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੀਮਾਂ ਦੇ ਟਰਾਇਲ 13 ਮਾਰਚ ਨੂੰ