Sunday, May 19, 2024

Education

ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਤਹਿਤ 10+2 ਨਾਨ-ਮੈਡੀਕਲ ਪਾਸ ਵਿਦਿਆਰਥੀ ਵੀ ਦਾਖ਼ਲ ਕਰਨ ਦੀ ਪ੍ਰਵਾਨਗੀ

March 07, 2024 09:30 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਤਹਿਤ 10+2 ਨਾਨ-ਮੈਡੀਕਲ ਪਾਸ ਵਿਦਿਆਰਥੀ ਨੂੰ ਵੀ ਬੀ.ਟੈੱਕ. ਭਾਗ ਪਹਿਲਾ ਵਿੱਚ ਦਾਖ਼ਲ ਕਰਨ ਦਾ ਫੈਸਲਾ ਲਿਆ ਹੈ। ਇਹ ਦਾਖ਼ਲੇ ਇਸ ਅਕਾਦਮਿਕ ਸੈਸ਼ਨ ਤੋਂ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਿਖੇ ਹੋ ਸਕਣਗੇ। ਜ਼ਿਕਰਯੋਗ ਹੈ ਕਿ ਐੱਨ. ਆਰ. ਆਈ. ਭਾਈਚਾਰੇ ਦੇ ਵਿੱਤੀ ਸਹਿਯੋਗ ਨਾਲ਼ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਇੰਜਨੀਅਰਿੰਗ ਖੇਤਰ ਵਿੱਚ ਪੜ੍ਹਾਈ ਕਰਵਾਉਣ ਦੇ ਮਨਸ਼ੇ ਨਾਲ਼ ਚਲਦੀ ਪੰਜਾਬੀ ਯੂਨੀਵਰਸਿਟੀ ਦੀ ਇਸ ਸਕੀਮ ਰਾਹੀਂ ਪਹਿਲਾਂ ਸਿਰਫ਼ ਦਸਵੀਂ ਜਮਾਤ ਉਪਰੰਤ ਹੀ ਦਾਖ਼ਲਾ ਸੰਭਵ ਸੀ ਜਿਸ ਕਾਰਨ ਬਹੁਤ ਸਾਰੇ ਉਹ ਵਿਦਿਆਰਥੀ ਜੋ 10+2 ਮੈਰੀਟੋਰੀਅਸ ਸਕੂਲ ਜਾਂ ਕਿਸੇ ਹੋਰ ਥਾਂ ਤੋਂ ਕਰਦੇ ਸਨ, ਉਹ ਇਸ ਸਕੀਮ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਸਨ। ਹੁਣ ਉਪ-ਕੁਲਪਤੀ ਪ੍ਰੋ. ਅਰਵਿੰਦ ਵੱਲੋਂ ਇਸ ਸੰਬੰਧੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰੋ. ਅਰਵਿੰਦ ਨੇ ਕਿਹਾ ਕਿ ਇਹ ਫ਼ੈਸਲਾ ਵਿਦਿਆਰਥੀਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ।
 ਕੈਂਪਸ ਡਾਇਰੈਕਟਰ ਡਾ. ਕੰਵਲਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲਡਨ ਹਾਰਟ ਸਕੀਮ ਅਧੀਨ ਬੀ.ਟੈੱਕ. ਛੇ ਸਾਲਾ ਦੇ ਪਹਿਲੇ ਮਡਿਊਲ ਵਿੱਚ 90 ਸੀਟਾਂ ਤੇ ਇੰਜੀਨੀਅਰਿੰਗ ਡਿਪਲੋਮੇ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ ਅਤੇ ਨੱਬੇ ਸੀਟਾਂ ਤੇ 10+1 ਨਾਨ-ਮੈਡੀਕਲ ਵਿੱਚ ਵਿਦਿਆਰਥੀਆਂ ਨੂੰ ਪਹਿਲਾ ਦੀ ਤਰ੍ਹਾਂ ਹੀ ਦਾਖਲਾ ਦਿੱਤਾ ਜਾਵੇਗਾ। ਪਹਿਲਾ ਮਡਿਊਲ ਸਫਲਤਾਪੂਰਵਕ ਪਾਸ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਉਪਰੰਤ ਬੀ.ਟੈੱਕ. ਛੇ ਸਾਲਾ ਕੋਰਸ ਦੇ ਦੂਜੇ ਮਡਿਊਲ (ਬੀ.ਟੈੱਕ. ਪਹਿਲਾ ਸਾਲਾ ਈ.ਸੀ.ਈ., ਐੱਮ.ਈ., ਸੀ.ਐੱਸ.ਈ.) ਵਿੱਚ ਦਾਖਲਾ ਦਿੱਤਾ ਜਾਵੇਗਾ। ਪ੍ਰਮੋਟ ਕਰਨ ਉਪਰੰਤ ਗੋਲਡਨ ਹਾਰਟਸ ਸਕੀਮ ਦੇ ਦੂਸਰੇ ਮਡਿਊਲ ਬੀ.ਟੈੱਕ. ਚਾਰ ਸਾਲਾ ਕੋਰਸ ਦੀਆਂ ਖਾਲੀ ਰਹਿ ਗਈਆਂ ਸੀਟਾਂ ਲਈ ਸਰਕਾਰੀ ਸਕੂਲਾਂ, ਮੈਰੀਟੋਰੀਅਸ ਸਕੂਲਾਂ, ਸਰਕਾਰੀ ਐਮੀਨੈੱਸ ਸਕੂਲ, ਆਦਰਸ਼ ਸਕੂਲਾ, ਜਵਾਹਰ ਨਵੋਦਿਆ ਅਤੇ ਸਰਕਾਰੀ ਮਾਡਲ ਸਕੂਲਾਂ ਤੋਂ 10+2 ਨਾਨ-ਮੈਡੀਕਲ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਗੋਲਡਨ ਹਾਰਟਸ ਸਕੀਮ ਦੀਆਂ ਸ਼ਰਤਾਂ ਅਧੀਨ (ਜੇਕਰ 10ਵੀਂ ਕਲਾਸ ਤੱਕ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ) ਦੂਸਰੇ ਮਡਿਊਲ ਬੀ.ਟੈੱਕ. ਚਾਰ ਸਾਲਾ ਕੋਰਸ ਵਿੱਚ ਦਾਖਲੇ ਦੇ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਭਾਗ ਅਤੇ ਕੈਂਪਸ ਵਿਖੇ ਚਲ ਰਹੇ ਹੋਰ ਕੋਰਸਾਂ ਦੇ ਦਾਖਲਿਆਂ ਸਬੰਧੀ ਜਾਣਕਾਰੀ ਵੈੱਬਸਾਈਟ www.pugkc.ac.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਇਸ ਕੈਂਪਸ ਦੀ ਪ੍ਰਫੁੱਲਤਾ ਪ੍ਰਤਿ ਨਿੱਜੀ ਦਿਲਚਸਪੀ ਅਤੇ ਯੋਗ ਅਗਵਾਈ ਹੇਠ ਗੋਲਡਨ ਹਾਰਟ ਸਕੀਮ ਅਧੀਨ ਇਨ੍ਹਾਂ ਕੋਰਸਾਂ ਦਾ ਪੇਂਡੂ ਖਿੱਤੇ ਦੇ ਦਸਵੀਂ ਅਤੇ ਬ੍ਹਾਰਵੀਂ ਪਾਸ ਲੋੜਵੰਦ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ। ਅੱਜ ਦੇ ਤਕਨੀਕੀ ਯੁੱਗ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀਆਂ ਵਿੱਚ ਤਕਨੀਕੀ ਮੁਹਾਰਤ ਪ੍ਰਫੁੱਲਤ ਕਰਨ ਲਈ ਇਹ ਕੋਰਸ ਸੁਰੂ ਕੀਤੇ ਗਏ ਹਨ। ਕੈਂਪਸ ਡਾਇਰੈਕਟਰ ਵੱਲੋਂ ਹਰ ਤਰ੍ਹਾਂ ਦੇ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੇ ਕੋਰਸਾਂ ਦੀ ਵੱਖ-ਵੱਖ ਵਿਭਾਗਾਂ ਦੇ ਵੱਖ-ਵੱਖ ਵਿਿਸ਼ਆਂ ਦੀ ਇੱਕ ਲੰਮੀ ਸੂਚੀ ਵੀ ਜਾਰੀ ਕੀਤੀ ਗਈ ਹੈ। ਪ੍ਰੋ. ਕੰਵਲਜੀਤ ਸਿੰਘ ਦੇ ਨਾਲ ਮੌਜੂਦ ਕੋਆਰਡੀਨੇਟਰ ਦਾਖਲੇ ਪ੍ਰੋ. ਹਜੂਰ ਸਿੰਘ, ਕੋ-ਕੋਆਰਡੀਨੇਟਰ ਦਾਖਲੇ ਪ੍ਰੋ. ਨਵਦੀਪ ਗੋਇਲ ਵੱਖ-ਵੱਖ ਵਿਭਾਗਾਂ ਦੇ ਮੁਖੀ ਡਾ. ਸਿੰਪਲ ਰਾਣੀ, ਡਾ. ਅੰਜੂ ਸੈਣੀ, ਡਾ. ਅਨੰਦ ਬਾਂਸਲ, ਡਾ. ਸੁਸ਼ੀਲ ਕੁਮਾਰ, ਡਾ. ਬਲਦੇਵ ਸਿੰਘ ਨੇ ਇਹ ਕੋਰਸ ਸੁਰੂ ਕਰਨ ਦੀ ਪ੍ਰਵਾਨਗੀ ਦੇਣ ਤੇ ਖੁਸ਼ੀ ਜਾਹਰ ਕਰਦੇ ਹੋਏ ਯੂਨੀਵਰਸਿਟੀ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ।

Have something to say? Post your comment

 

More in Education

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਬੱਸਾਂ ਦੀ ਚੈਕਿੰਗ

ਸਕੂਲੀ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਦਾ ਸੁਨੇਹਾ ਦਿੰਦੇ ਨੁੱਕੜ ਨਾਟਕ ਖੇਡੇ

ਸਰਕਾਰੀ ਨਰਸਿੰਗ ਕਾਲਜ ਵਿੱਚ 6 ਮਈ ਤੋਂ 14 ਮਈ ਤੱਕ ਅੰਤਰਰਾਸ਼ਟਰੀ ਨਰਸ ਹਫ਼ਤਾ ਮਨਾਇਆ

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਦਸਵੀਂ ਦੇ ਨਤੀਜੇ ਰਹੇ ਸ਼ਾਨਦਾਰ

ਸਰਕਾਰੀ ਮਿਡਲ ਸਕੂਲ ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਚ ਸਾਇੰਸ ਵਿਸ਼ੇ ਵਿੱਚੋ ਕੀਤਾ ਸ਼ਾਨਦਾਰ ਪ੍ਰਦਰਸ਼ਨ

ਸਕਾਲਰ ਫੀਲਡਜ਼ ਪਬਲਿਕ ਸਕੂਲ ਦੀ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸਾਹਿਤਕਾਰਾਂ ਨੇ ਸੁਰਜੀਤ ਪਾਤਰ ਦੇ ਅਕਾਲ ਚਲਾਣੇ ਤੇ ਦੁੱਖ ਵੰਡਾਇਆ 

ਸਿਵਾਲਕ ਮਾਲਟੀਪਰਪਜ ਪਬਲਿਕ ਸਕੂਲ ਵੱਲੋਂ ਮਾਂ ਦਿਵਸ ਮਨਾਇਆ

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਬੀ.ਐਨ. ਖਾਲਸਾ ਸਕੂਲ ਪਹੁੰਚ ਕੇ ਸਟਾਫ ਨੂੰ ਭੇਂਟ ਕੀਤੀਆਂ ਧਾਰਮਕ ਪੁਸਤਕਾਂ

ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ