Sunday, May 19, 2024

Social

ਮਿਲ਼ਣ ਦੀ ਕੋਸ਼ਿਸ਼ ਨਾ ਕਰੀਂ...

March 07, 2024 07:15 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

1. ਫੁੱਲਾਂ ਨਾਲ਼ ਨਫ਼ਰਤ ਹੈ 

ਹੁਣ ਕੰਡਿਆਂ ਨਾਲ਼ ਹੀ ਯਾਰੀ ਸਾਡੀ 
ਸਾਨੂੰ ਸਾਡੇ ਹਾਲ 'ਤੇ ਰਹਿਣ ਦਿਓ ,
ਹੁਣ ਕਿਆ ਕਾਮਯਾਬੀ 
ਤੇ ਕਿਆ ਖੱਜਲ਼ - ਖੁਆਰੀ ਸਾਡੀ...
2. ਕਈ ਮੇਰੇ 'ਤੇ ਇਲਜ਼ਾਮ ਲਗਾਉਂਦੇ ਨੇ
 ਉਹ ਬੱਸ ! ਮੈਨੂੰ ਹੀ ਝੂਠਾ ਠਹਿਰਾਉਂਦੇ ਨੇ
 ਹੋਰ ਤਾਂ ਕਿੱਧਰੇ ਉਹ ਟਕਰਾ ਨੀਂ ਸਕਦੇ 
ਥੱਕ - ਹਾਰ ਬੱਸ ! ਮੈਨੂੰ ਹੀ ਸਤਾਉਂਦੇ ਨੇ...
3. ਝੂਠਾ ਲਾਰਾ ਅਸੀਂ 
ਕਿਸੇ ਨੂੰ ਕਦੇ ਲਾਇਆ ਨਾ 
ਕਿਸੇ ਗਲਤ ਕੰਮ ਲਈ 
ਕਿਸੇ 'ਤੇ ਦਬਾਅ ਕਦੇ ਪਾਇਆ ਨਾ...
4.ਰੋਂਦੇ ਨੂੰ ਚੁੱਪ ਕਰਾਇਆ ਨਹੀਂ 
ਡਿੱਗੇ ਨੂੰ ਉਠਾਇਆ ਨਹੀਂ 
ਕਿਹੜੇ ਮੂੰਹ ਨਾਲ਼ ਮੈਨੂੰ ਆਪਣਾ ਕਹਿੰਦੇ 
ਤੁਸੀਂ ਇੱਕ ਵੀ ਫ਼ਰਜ ਮੇਰੇ ਨਾਲ਼ ਨਿਭਾਇਆ ਨਹੀਂ
5.ਤੋੜਦੇ ਰਹੇ ਜੋ ਵਾਰ - ਵਾਰ ਦਿਲ ਮੇਰਾ
ਹੁਣ ਮੇਰੇ ਨਾਲ਼ ਰਿਸ਼ਤਾ ਕੋਈ ਰੱਖਣ ਨਾ
ਮੈਂ ਵੀ ਹੁਣ ਉਨ੍ਹਾਂ ਨੂੰ ਬੁਲਾਉਂਦਾ ਨਹੀਂ 
ਉਹ ਵੀ ਹੁਣ ਮੇਰੇ ਵੱਲ ਤੱਕਣ ਨਾ...
6. ਬਦਲ ਜਾਣ ਲਈ ਮੈਨੂੰ 
ਕੀਤਾ ਗਿਆ ਮਜ਼ਬੂਰ 
ਐਨਾ ਮਾੜਾ ਕਦੇ ਨਹੀਂ ਸੀ ਮੈਂ 
ਮਾੜਾ ਬਣਨ ਲਈ ਕੀਤਾ ਮਜ਼ਬੂਰ ...
7. ਇੱਕ ਦਿਨ ਮੈਂ ਵੀ ਟੁੱਟਿਆ ਸੀ
ਰੋਇਆ ਵੀ ਸੀ
ਪਰ ਕਿਸੇ ਆਪਣੇ ਦਾ 
ਮੇਰੇ ਲਈ ਦਿਲ ਨਹੀਂ ਸੀ ਪਸੀਜਿਆ...
8. ਠੋਕਰਾਂ ਖਾ - ਖਾ ਕੇ 
ਪੱਥਰ ਹੋ ਗਿਆ ਹਾਂ ਮੈਂ 
ਹਰੇ - ਭਰੇ ਮੈਦਾਨ ਦੀ ਗੱਲ ਨਾ ਕਰੋ
ਹੁਣ ਰੇਤ ਕੱਕਰ ਹੋ ਗਿਆ ਹਾਂ ਮੈਂ...
9. ਕਿਸੇ 'ਤੇ ਕਦੇ ਆਸ ਨਾ ਰੱਖਣਾ 
ਆਪਣਾ ਧਨ ਕਿਸੇ ਦੇ ਪਾਸ ਨਾ ਰੱਖਣਾ 
ਹੋ ਸਕੇ ਤਾਂ ਜ਼ਿੰਦਗੀ 'ਚ 
ਕਿਸੇ 'ਤੇ ਵਿਸ਼ਵਾਸ ਨਾ ਰੱਖਣਾ...
10. ਰਸਤੇ ਤਾਂ ਕਈ ਮਿਲਣਗੇ 
ਪਰ ਸ਼ਾਇਦ ਮੰਜ਼ਿਲ ਨਾ ਮਿਲੇ ਤੈਨੂੰ , 
ਮੰਜ਼ਿਲ ਜੇ ਮਿਲ ਵੀ ਗਈ 
ਤਾਂ ਮਿਲ਼ਣ ਦੀ ਕੋਸ਼ਿਸ਼ ਨਾ ਕਰੀਂ ਮੈਨੂੰ...
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
  ਸਾਹਿਤ ਵਿੱਚ ਕੀਤੇ ਹੋਏ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ )
 9478561356 

Have something to say? Post your comment