ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਰੈਲੀ ਦੌਰਾਨ 15,000 ਤੋਂ ਵੱਧ ਸਾਈਕਲ ਸਵਾਰਾਂ ਦੀ ਕੀਤੀ ਅਗਵਾਈ
ਪੰਜਾਬ ਵਿਧਾਨ ਸਭਾ ਚੋਣਾਂ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿਚ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਉਤੇ ਅਧਾਰਿਤ ਮੰਤਰੀ ਸਮੂਹ, ਕਨਫੈਡਰੇਸ਼ਨ ਆਫ਼ ਕਾਲਜਿਜ਼ ਐਂਡ ਸਕੂਲਜ਼ ਆਫ ਪੰਜਾਬ ਦੇ ਵਫ਼ਦ ਨਾਲ ਵਿਚਾਰ-ਚਰਚਾ ਕਰਦਾ ਹੋਇਆ।ਇਹ ਚਰਚਾ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਅਮਲ ਵਿਚ ਲਿਆਉਣ ਲਈ ਸਬੰਧਤ ਧਿਰਾਂ ਨਾਲ ਸ਼ੁਰੂ ਕੀਤੀ ਗਈ ਸੋਚ-ਵਿਚਾਰ ਦੀ ਪ੍ਰਕਿਰਿਆ ਦੇ ਤਹਿਤ ਹੋਈ। ਇਸ ਦੌਰਾਨ ਕਨਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਅਸ਼ਵਨੀ ਸ਼ੇਖੜੀ ਨੇ ਕੁਝ ਪੁਰਾਣੇ ਮਸਲਿਆਂ ਨੂੰ ਉਠਾਇਆ ਅਤੇ ਮੰਤਰੀ ਸਮੂਹ ਨੇ ਇਸ ਨੂੰ ਸੁਖਾਵੇਂ ਰੂਪ ਵਿਚ ਘੋਖਣ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਕਨਫੈਡਰੇਸ਼ਨ ਨੇ ਕਿਹਾ ਕਿ ਕਿਸੇ ਕਾਰਨ ਕਰਕੇ ਕਿਸੇ ਵੀ ਅਨੁਸੂਚਿਤ ਜਾਤੀ ਵਿਦਿਆਰਥੀ ਦਾ ਰੋਲ ਨੰਬਰ ਰੋਕਣ ਦੇ ਉਹ ਸਿਧਾਂਤਕ ਤੌਰ ਉਤੇ ਖਿਲਾਫ਼ ਹਨ ਕਿਉਂ ਜੋ ਇਹ ਵਿਦਿਆਰਥੀ ਦੇ ਹਿੱਤਾਂ ਦੇ ਵਿਰੁੱਧ ਹੈ। ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਅਕਾਦਮਿਕ ਵਰ੍ਹੇ 2020-21 ਲਈ ਵਿਦਿਆਰਥੀਆਂ ਨੂੰ ਐਸ.ਸੀ. ਸਕਾਲਰਸ਼ਿਪ ਜਾਰੀ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਹੈ। ਇਹ ਮੀਟਿੰਗ ਵੀਰਵਾਰ ਨੂੰ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਈ।
ਸਹਿਕਾਰਤਾ ਤੇ ਜੇਲ੍ਹ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਬੁੱਧਵਾਰ ਨੂੰ ਪਿੰਡ ਬਸਤੀ ਬੂਟੇ ਵਾਲੀ (ਫ਼ਿਰੋਜ਼ਪੁਰ) ਵਿਖੇ ਸਾਬਕਾ ਮੰਤਰੀ ਸ ਇੰਦਰਜੀਤ ਸਿੰਘ ਜ਼ੀਰਾ ਦੀ ਮ੍ਰਿਤਕ ਦੇਹ ਉਤੇ ਰੀਥ ਰੱਖ ਕੇ ਸ਼ਰਧਾਂਜਲੀ ਦਿੰਦੇ ਹੋਏ ਅਤੇ ਵਿਧਾਇਕ ਸ ਕੁਲਬੀਰ ਸਿੰਘ ਜ਼ੀਰਾ ਨਾਲ ਦੁੱਖ ਸਾਂਝਾ ਕਰਦੇ ਹੋਏ
ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ
ਪਿੰਡ ਪੜੌਲ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਫਾਰਮ ਨੂੰ ਜਾਂਦੀ ਸੜਕ ਤੇ ਨਾਕਾ ਲਗਾ ਕੇ ਆਵਾਜਾਈ ਰੋਕਦੀਆਂ ਹੋਈਆਂ ਪਿੰਡ ਪੜੌਲ ਦੀਆਂ ਔਰਤਾਂ। ਤਸਵੀਰ ਗੁਰਦੀਪ ਝਿੰਗੜਾਂ
ਇਤਿਹਾਸਿਕ ਕਸਬੇ ਖਿਜਰਾਬਾਦ ਵਿਖੇ ਮੁਕੰਮਲ ਬੰਦ ਦੌਰਾਨ ਬੰਦ ਪਿਆ ਬਾਜਾਰ। ਤਸਵੀਰ ਗੁਰਦੀਪ ਝਿੰਗੜਾਂ
ਬੜੌਦੀ ਟੋਲ ਪਲਾਜਾ ਵਿਖੇ ਲਗਾਏ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਸਮਾਜ ਸੇਵੀ ਸਤਵਿੰਦਰ ਸਿੰਘ ਸੁੱਖਾ ਖੈਰਪੁਰ। ਤਸਵੀਰ ਅਤੇ ਵੇਰਵਾ ਗੁਰਦੀਪ ਝਿੰਗੜਾਂ