Saturday, April 20, 2024
BREAKING NEWS
ਖਾਲਸਾ ਸਾਜਨਾ ਦਿਵਸ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਗਿਆਰੀਜਨਲ ਟਰਾਂਸਪੋਰਟ ਅਫ਼ਸਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਸਕੂਲ ਫਾਰ ਬਲਾਇੰਡ ਮਾਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂਭਗਵਾਨ ਮਹਾਂਵੀਰ ਜੈਯੰਤੀ ਮੌਕੇ 21 ਅਪ੍ਰੈਲ ਨੂੰ ਮੀਟ-ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ : ਜ਼ਿਲ੍ਹਾ ਮੈਜਿਸਟਰੇਟਬਲਾਤਕਾਰ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਪੁਲਿਸ : ਪੰਜਾਬ ਸਟੂਡੈਂਟਸ ਯੂਨੀਅਨਸੱਤਾ ਹਥਿਆਉਣ ਲਈ ਕਾਂਗਰਸ ਕਰ ਰਹੀ ਕੂੜ ਪ੍ਰਚਾਰ : ਸੈਣੀ, ਬਾਂਸਲਕੇਜਰੀਵਾਲ ਦੇ ਦੇਸ਼ ਵਿਰੋਧੀ ਲੋਕਾਂ ਨਾਲ ਸਬੰਧਾਂ ਦੀ ਹੋਵੇ ਜਾਂਚ : ਗੋਇਲ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਸਬੰਧੀ ਖੇਤ ਦਿਵਸ ਦਾ ਆਯੋਜਨਭਗਵਾਨ ਮਹਾਂਵੀਰ ਜਯੰਤੀ ਮੌਕੇ ਮੀਟ,ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਸਲਾਟਰ ਹਾਊਸਾਂ ਨੂੰ ਬੰਦ ਕਰਨ ਦੇ ਹੁਕਮ

Entertainment

ਆਪਣੀ ਪਹਿਚਾਣ ਬਣਾਉਣ ’ਚ ਮਗਨ : ਅਦਾਕਾਰ ਮਾਲਵਿੰਦਰ ਨਾਥ

April 08, 2021 01:12 PM
johri Mittal Samana

ਕਲਾ ਦੇ ਅਲੱਗ-ਅਲੱਗ ਖੇਤਰਾਂ ਵਿੱਚ ਭਾਵੇਂ ਅਨੇਕਾਂ ਹੀ ਕਲਾਕਾਰ/ਗਾਇਕ ਅਤੇ ਰੰਗ ਮੰਚ,ਟੈਲੀਵਿਜਨ/ਛੋਟਾ ਪਰਦਾ ਅਤੇ ਫਿਲਮੀ ਖੇਤਰ ਵਿੱਚ ਆਪੋ-ਆਪਣੀ ਪਹਿਚਾਣ ਬਣਾਉਣ ’ਚ ਲੱਗੇ ਹੋਏ ਹਨ,ਚਾਹੇ ਮਾਲਵਿੰਦਰ ਨਾਥ ਵੀ ਉਨਾਂ ਅਨੇਕਾਂ ਕਲਾਕਾਰਾਂ/ਗਾਇਕਾਂ/ਅਦਾਕਾਰਾਂ ਵਿੱਚੋਂ ਇੱਕ ਹੈ। ਪਰ ਉਸ ਦਾ ਗੱਲਬਾਤ ਕਰਨ ਦਾ ਢੰਗ ਹੀ ਅਲੱਗ ਹੈ। ਉਸ ਦੇ ਚਿਹਰੇ ਦੇ ਹਾਵ-ਭਾਵ ਤੇ ਸਲੀਕੇ ਤੋਂ ਇੰਝ ਪ੍ਰਤੀਤ ਹੰੁਦਾ ਹੈ ਕਿ ਉਸ ਨੂੰ ਕੀਤੇ ਜਾ ਰਹੇ ਕਲਾ ਪ੍ਰਤੀ ਕੰਮਾਂ ਦੀ ਗਿਣਤੀ ਵਧਾਉਣ ਵਿੱਚ ਕੋਈ ਦਿਲਚਸਪੀ ਜਾਂ ਕਾਹਲ ਨਹੀ ਹੈ। ਜੇਕਰ ਕੋਈ ਕੰਮ ਕਰਨਾ ਹੈ ਤਾਂ ਚੰਗਾ ਸਲਾਘਾਯੋਗ ਕਰਨਾ ਹੈ। ਸਮਾਂ ਘੱਟ ਲੱਗੇ ਜਾਂ ਵੱਧ ਉਸ ਦੀ ਕੋਈ ਚਿੰਤਾਂ ਨਹੀ ਹੈ। ਸੁਭਾਅ ਪੱਖੋਂ ਮਾਲਵਿੰਦਰ ਨਾਥ ਬਹੁਤ ਹੀ ਭੋਲਾ-ਭਾਲਾ ਅਤੇ ਸਾਦਗੀ ਵਾਲਾ ਇਨਸਾਨ ਹੈ। ਜਿਸ ਨੇ ਜਨਮ ਤੋਂ ਹੀ ਕਲਾ ਨਾਲ ਰਿਸਤਾ ਅਜਿਹਾ ਬਣਾ ਲਿਆ ਸੀ ਕਿ ਪਿੰਡ ਦੀਆਂ ਗਲੀਆਂ ਵਿੱਚ ਖੇਡਦਿਆਂ ਪੜਾਈ ਸਮੇਂ ਕਲਾ ਦੇ ਖੇਤਰ ਵਿੱਚ ਕਈ ਤਰਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕਰਦਿਆਂ ਮਾਲਵਿੰਦਰ ਕਦੋਂ ਉਚ ਪਾਏ ਦਾ ਕਲਾਕਾਰ ਬਣ ਗਿਆ। ਇਸ ਬਾਰੇ ਉਸ ਨੂੰ ਵੀ ਸਾਇਦ ਪਤਾ ਨਹੀ। ਪਿੰਡ ਹਰਦਿੱਤਪੁਰਾ ਤਹਿ : ਭਵਾਨੀਗੜ, ਜਿਲਾ ਸੰਗਰੂਰ ਦੇ ਜੰਮਪਲ ਮਾਲਵਿੰਦਰ ਨਾਥ ਦਾ ਜਨਮ ਪਿਤਾ ਬੀਰਬਲ ਨਾਥ ਦੇ ਘਰ ਸਾਢੇ ਕੁ ਤਿੰਨ ਦਹਾਕੇ ਪਹਿਲਾਂ ਮਾਤਾ ਕਸਮੀਰ ਕੌਰ ਦੀ ਕੁੱਖੋਂ ਹੋਇਆ। ਮਾਲਵਿੰਦਰ ਨਾਥ ਸਕੂਲ/ਕਾਲਜ ਪੜਦਿਆਂ ਕਲਾ ਰੰਗ ਮੰਂਚ ਦੇ ਖੇਤਰ ਵਿੱਚ ਕੁੱਦ ਪਿਆ। ਜੀਵਨ ਦੇ ਕਈ ਚੰਗੇ-ਮਾੜੇ ਪੜਾਵਾਂ ਵਿੱਚੋਂ ਲੰਘਦਿਆਂ ਸਟੇਜੀ ਨਾਟਕ ਤੇ ਕਈ ਲਘੂ ਫਿਲਮਾਂ ਵਿੱਚ ਅਨੇਕਾਂ ਹੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਮਾਲਵਿੰਦਰ ਨੇ ਦਸਵੀਂ ਤੱਕ ਦੀ ਪੜਾਈ ਨਦਾਮਪੁਰ ਸਕੂਲ ਤੋਂ ਕੀਤੀ । ਪੜਾਈ ਸਮੇਂ ਤੋਂ ਹੀ ਰੰਗ ਮੰਚ ਕਰਨ ਅਤੇ ਗਾਉਣ ਦਾ ਸੌਂਕ ਪੈਦਾ ਹੋ ਗਿਆ। ਮਾਲਵਿਦਰ ਨਾਥ ਦਾ ਵਿਆਹ ਉਘੀ ਗਾਇਕਾ ਤੇ ਰੰਗ ਮੰਂਚ ਦੀ ਅਦਾਕਾਰਾ ਵੰਦਨਾ ਸਿੰਘ ਨਾਲ ਹੋਇਆ। ਦੋਵੇਂ ਜਣੇ ਕਲਾ ਨੂੰ
ਪੂਰੀ ਤਰਾਂ ਸਮੱਰਪਿਤ ਹੋਣ ਕਰਕੇ ਹਮੇਸ਼ਾ ਹੀ ਇੱਕ ਦੂਜੇ ਦਾ ਸਾਥ ਦਿੰਦੇ ਆ ਰਹੇ ਹਨ। ਮਲਵਿੰਦਰ ਨਾਥ ਕਹਿੰਦਾ ਹੈ ਕਿ ਉਹ ਮੈਡਮ ਸੁਨੀਤਾ ਸੰਨੀ ਦਾ ਬੇਹੱਦ ਸੁਕਰਗੁਜਾਰ ਹੈ। ਜਿਸ ਦੇ ਰੰਗ ਮੰਚ ਨਾਲ ਜੁੜ ਕੇ ਉਸ ਨੇ ਧਾਰਮਿਕ ਨਾਟਕ ਪ੍ਰਗਟਿਓ ਖਾਲਸਾ,ਗੂਰੂ ਮਾਨਿਉ ਗ੍ਰੰਂਥ ਅਤੇ ਕੁੱਖਾਂ ਦੀ ਕਾਤਲ ਤੇ ਕਰਜ ਆਦਿ ਖੇਡੇ ਅਤੇ ਉਨਾਂ ਦੀ ਕਲਾ ਤੋ ਪ੍ਰੇਰਿਤ ਹੋ ਕੇ ਕੁਝ ਲਘੂ ਫਿਲਮਾਂ ਕੀਤੀਆਂ। ਜਿਨਾਂ ਵਿੱਚ ਵਲੈਤੀ ਲਾੜਾ,ਪੰਜਾਬ ਦੇ ਗੁਲਾਬ,ਯਾਰੀਆਂ, ਪਿਉ ਦਾ ਸੁਪਨਾ ਆਦਿ ਤੇ ਵੱਖ-ਵੱਖ ਪ੍ਰਸਿੱਧ ਪੰਜਾਬੀ ਗਾਇਕਾਂ ਜਿਵੇਂ ਕਿ ਗਾਇਕ ਏਕ ਨੂਰ ਸਿੱਧੂ ਦੇ ਗੀਤ ਨੱਚ ਲੈ,ਵਿੱਚ ਕਾਮੇਡੀ ਕਲਾਕਾਰ ਦਾ ਰੋਲ ਅਦਾ ਕੀਤਾ ਅਤੇ ਗਾਇਕ ਵੀਰਦਵਿੰਦਰ ਦੇ ਗੀਤ ਟਰਾਲਾ,ਥਾਪੀ, ਕਲਾਕਾਰ ਸੁਰਜੀਤ ਮਾਜਰੀ,ਮਿੱਸ ਪੂਜਾ, ਗੀਤ ਡਰਾਈਵਰੀ,ਸੁਰਜੀਤ ਸਾਗਰ ਤੇ ਊਸਾ ਸਾਗਰ ਦੇ ਗੀਤ ਪੈਗ-ਸੈਗ,ਗਾਇਕ ਮੰਨਦੀਪ ਰੰਧਾਵਾ,ਨੌਕਰੀਆਂ ਸਿੰਦਾ ਸੌਕੀ ਤੇ ਮਿੱਸ ਪੂਜਾ ਆਦਿ ਨਾਲ ਕੀਤੇ। ਮਾਲਵਿੰਦਰ ਨਾਥ ਭੰਗੜੇ ਦਾ ਬਹੁਤ ਵਧੀਆ ਕਲਾਕਾਰ ਹੈ। ਜਿਸ ਨੂੰ ਕਈ ਸਾਲਾਂ ਦਾ ਤਜਰਬਾ ਹੈ। ਇਸ ਦੀਆਂ ਬਤੌਰ ਡਾਈਰੈਕਸ਼ਨ ਆਉਣ ਵਾਲੀਆਂ ਫਿਲਮਾਂ ਮਾਫੀਆ, ਜੋ ਨਸੇ ’ਤੇ ਅਧਾਰਿਤ ਹੈ ਆਦਿ ਦਰਸਕਾਂ ਨੂੰ ਛੇਤੀ ਹੀ ਵੇਖਣ ਨੂੰ ਮਿਲਣਗੀਆਂ। ਮਾਲਵਿੰਦਰ ਨਾਥ ਨੂੰ ਇੱਕ ਗਿਲਾ ਹੈ ਕਿ ਅੱਜ ਦੇ ਸਮੇਂ ਕਲਾ ਰੱਖਣ ਵਾਲੇ ਕਲਾਕਾਰਾਂ ਦੀ ਕੋਈ ਕਦਰ ਨਹੀ ਹੈ। ਸਿਰਫ ਪੈਸੇ ਦੇ ਸਿਰ ’ਤੇ ਕਲਾ ਚਮਕ ਰਹੀ ਹੈ ਤੇ ਉਸ ਵਰਗੇ ਹੋਰ ਵੀ ਬਹੁਤ ਸਾਰੇ ਕਲਾਕਾਰ ਅਜਿਹੇ ਕਾਰਨਾਂ ਕਰਕੇ ਹੀ ਆਪਣਾ ਸਿਤਾਰਾ ਨਹੀ ਚਮਕਾ ਸਕੇ। ਉਸ ਦਾ ਕਹਿਣਾ ਹੈ ਕਿ ਉਸ ਦੀ ਕਈ ਵਾਰ ਫਿਲਮ ਪ੍ਰੋਜੈਕਟਾਂ ਵਿੱਚ ਸਲੈਕਸ਼ਨ ਹੋਣ ਤੋਂ ਬਾਅਦ ਵੀ ਰਿਜੈਕਸ਼ਨ ਹੋ ਜਾਂਦੀ ਸੀ ਤੇ ਸੂਟਿੰਗ ਤੋ ਵਾਪਿਸ ਮੋੜ ਦਿੱਤਾ ਜਾਂਦਾ ਸੀ। ਉਸ ਸਮੇਂ ਉਸ ਨੂੰ ਕਾਫੀ ਨਿਰਾਸਤਾ ਪੈਦਾ ਹੰੁਦੀ ਸੀ ਅਤੇ ਮਨ ਭਰ ਜਾਂਦਾ ਸੀ ਤੇ ਉਦਾਸ ਮਨ ਸੋਚਦਾ ਸੀ, ਕਿ ਸੱਚੀ ਕਲਾ ਤੇ ਟੈਲੇਟਿਡ ਵਾਲੇ ਕਲਾਕਾਰਾਂ ਦੀ ਅੱਜ ਕੱਲ ਕਦਰ ਨਹੀ ਹੈ ਅਤੇ ਇਹ ਕਦਰ ਕਦੋਂ ਪਵੇਗੀ?।
ਜੌਹਰੀ ਮਿੱਤਲ ਪਿੰਡ ਤੇ ਡਾਕ : ਬੁਜਰਕ ਤਹਿ :ਸਮਾਣਾ ਜਿਲਾ ਪਟਿਆਲਾ 98762-20422

Have something to say? Post your comment

 

More in Entertainment

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ

ਹੀਰ ਤੇਰੀ ਟੇਢੀ ਖੀਰ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ ਈਸ਼ਾ ਕਲੋਆ

ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਯਾਦਗਾਰ ’ਤੇ ਰਮਨਦੀਪ ਸਿੰਘ ਸੁਰ ਤੇ ਜਸਮੀਤ ਕੌਰ ਨੇ ਕੀਤੀ ਸ਼ਰਧਾਂਜਲੀ ਭੇਟ

Zee Punjabi ਦੇ "ਦਿਲਾਂ ਦੇ ਰਿਸ਼ਤੇ" ਦੇ ਸਟਾਰ ਹਰਜੀਤ ਮੱਲ੍ਹੀ ਨੇ ਪਰਿਵਾਰ ਨਾਲ ਮਨਾਇਆ ਹੋਲੀ ਦਾ ਜਸ਼ਨ

ਸਿਤਾਰਿਆਂ ਨਾਲ ਭਰੀ ਸ਼ਾਮ ਨਾਲ 'ਮਜਨੂੰ' ਦਾ ਸ਼ਾਨਦਾਰ ਪ੍ਰੀਮੀਅਰ