Thursday, April 25, 2024
BREAKING NEWS
ਕੇਪੀ ਸਿੰਘ ਆਪਣੇ ਪੰਜਾਬੀ ਸਟਾਈਲ ਨੂੰ ਔਨ ਅਤੇ ਆਫ ਸਕਰੀਨ ਕਿਵੇਂ ਸੰਤੁਲਿਤ ਕਰਦੇ ਨੇ, ਸਾਂਝੇ ਕੀਤੇ ਆਪਣੇ ਵਿਚਾਰਅਰੁਣਾਂਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਾਰਨ ਨੈਸ਼ਨਲ ਹਾਈਵੇਅ 313 ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ; ਦੇਸ਼ ਨਾਲੋਂ ਸੰਪਰਕ ਟੁੱਟਿਆਅੰਮ੍ਰਿਤਸਰ ਵਿੱਚ ਸਭ ਤੋਂ ਵੱਧ 60.3 ਕਰੋੜ ਰੁਪਏ ਦੀਆਂ ਬਰਾਮਦਗੀਆਂਮੰਡੀ ਗੋਬਿੰਦਗੜ੍ਹ ਦੇ ਚੌੜਾ ਬਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰਕਣਕ ਦੇ ਸਟੋਰੇਜ ਪ੍ਰਬੰਧਾਂ ਦਾ ਐਸ.ਡੀ.ਐਮ. ਨੇ ਲਿਆ ਜਾਇਜ਼ਾਪੰਜਵੀਂ ਜਮਾਤ ਵਿੱਚ ਮੈਰਿਟ ਚ ਆਉਣ ਵਾਲੇ ਵਿਦਿਆਰਥੀਆਂ ਨੂੰ ਡੀ.ਸੀ. ਵੱਲੋਂ ਸ਼ੁਭ ਇਛਾਵਾਂਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ :DCਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨ

International

ਚਾਰ ਦੋਸਤਾਂ ਨੇ ਖ਼ਰੀਦਿਆ ਸੀ 100 ਸਾਲ ਪੁਰਾਣਾ ਖੰਡਰ, ਹੁਣ ਇਕ ਰਾਤ ਦਾ ਇਕ ਲੱਖ ਰੁਪਏ ਕਿਰਾਇਆ

July 26, 2021 07:45 PM
SehajTimes

ਵੇਲਿਗਮਾ: ਸ੍ਰੀਲੰਕਾ ਦੇ ਵੇਲਿਗਮਾ ਵਿਚ ਚਾਰ ਦੋਸਤਾਂ ਨੇ ਮਿਲ ਕੇ ਜੰਗਲ ਵਿਚ ਬਣੇ 100 ਸਾਲ ਤੋਂ ਵੱਧ ਪੁਰਾਣੇ ਬੰਗਲੇ ਨੂੰ ਖ਼ਰੀਦ ਲਿਆ। ਉਦੋਂ ਲੋਕ ਬਹੁਤ ਹੈਰਾਨ ਹੋਏ ਅਤੇ ਉਨ੍ਹਾਂ ਇਸ ਨੂੰ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਗ਼ਲਤ ਫ਼ੈਸਲਾ ਦਸਿਆ। ਪਰ ਇੰਟੀਰੀਅਰ ਡਿਜ਼ਾਈਨਰ ਡੀਨ ਸ਼ਾਰਪ ਅਤੇ ਉਸ ਦੇ ਦੋਸਤਾਂ ਨੇ ਕਿਸੇ ਦੀ ਗੱਲ ਨਾ ਸੁਣੀ। ਉਨ੍ਹਾਂ ਬੰਗਲੇ ਦੀ ਮੁਰੰਮਤ ਕੀਤੀ ਅਤੇ ਅੱਜ ਇਸ ਘਰ ਵਿਚ ਰਹਿਣ ਲਈ ਲੋਕ ਇਕ ਰਾਤ ਦਾ ਇਕ ਲੱਖ ਰੁਪਇਆ ਕਿਰਾਇਆ ਦੇ ਰਹੇ ਹਨ। ਇਹ ਬੰਗਲਾ 1912 ਵਿਚ ਕਿਸੇ ਧਨਾਢ ਵਿਅਕਤੀ ਨੇ ਅਪਣੀ ਪਤਨੀ ਲਈ ਬਣਾਇਆ ਸੀ। 2010 ਵਿਚ ਇਸ ਨੂੰ ਡੀਨ ਨੇ ਖ਼ਰੀਦ ਲਿਆ ਸੀ। ਹੁਣ ਇਸ ਨੂੰ ਹਲਾਲਾ ਕਾਂਡਾ ਨਾਮ ਦਿਤਾ ਗਿਆ ਹੈ। ਡੀਨ ਨੇ ਇਸ ਦੀ ਮੁਰੰਮਤ ਕਰਕੇ ਇਸ ਨੂੰ ਪੂਰੀ ਤਰ੍ਹਾਂ ਨਿਖਾਰ ਦਿਤਾ। ਹੁਣ ਲੋਕ ਇਥੇ ਛੁੱਟੀਆਂ ਮਨਾਉਣ ਆਉਂਦੇ ਹਨ। 12 ਜਣੇ ਇਕੱਠੇ ਛੁੱਟੀ ਮਨਾ ਸਕਦੇ ਹਨ। ਇਥੇ 5 ਬੈਡਰੂਮ, 5 ਬਾਥਰੂਮ ਹਨ ਅਤੇ ਇਕ ਰਾਤ ਦਾ ਕਿਰਾਇਆ ਇਕ ਲੱਖ ਰੁਪਏ ਹੈ। ਇਸ ਬੰਗਲੇ ਤੋਂ ਡੀਨ ਅਤੇ ਉਸ ਦੇ ਦੋਸਤਾਂ ਨੂੰ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। ਜਦ ਇਹ ਬੰਗਲਾ ਖ਼ਰੀਦਿਆ ਗਿਆ ਸੀ, ਉਦੋਂ ਇਸ ਦੀ ਹਾਲਤ ਬਹੁਤ ਮਾੜੀ ਸੀ। ਛੱਤ ’ਤੇ ਦਰੱਖ਼ਤ ਖੜੇ ਸਨ, ਕਮਰਿਆਂ ਵਿਚ ਚਮਗਿੱਦੜਾਂ ਰਹਿੰਦੀਆਂ ਸਨ, ਲੜਕੀ ਨੂੰ ਸਿਉਂਕ ਲੱਗੀ ਸੀ ਅਤੇ ਰਸੋਈ ਦੀਆਂ ਟਾਈਲਾਂ ਉਖੜੀਆਂ ਪਈਆਂ ਸਨ। 2011 ਵਿਚ ਚਾਰੇ ਦੋਸਤਾਂ ਨੇ ਬੰਗਲੇ ਦਾ ਦੌਰਾ ਕੀਤਾ ਅਤੇ ਉਸ ਦੀ ਮੁਰੰਮਤ ਦੀ ਯੋਜਨਾ ਬਣਾਈ। ਪਹਿਲੇ ਚਾਰ ਮਹੀਨਿਆਂ ਵਿਚ ਇਸ ਨੂੰ ਤੋੜਿਆ ਗਿਆ, ਫਿਰ ਦੁਬਾਰਾ ਨਿਰਮਾਣ ਕੀਤਾ ਗਿਆ। ਬਿਜਲੀ, ਪਾਣੀ ਆਦਿ ਪ੍ਰਬੰਧ ਕੀਤਾ ਗਿਆ। ਪਹਿਲਾਂ ਖੂਹ ਵਿਚੋਂ ਪਾਣੀ ਕਢਿਆ ਜਾਂਦਾ ਸੀ। ਇਹ ਬੰਗਲਾ ਉਦੋਂ ਤਿੰਨ ਕਰੋੜ 22 ਲੱਖ ਰੁਪਏ ਵਿਚ ਖ਼ਰੀਦਿਆ ਗਿਆ ਸੀ ਪਰ ਹੁਣ ਇਸ ਦੀ ਕੀਮਤ ਹੋਰ ਜ਼ਿਆਦਾ ਵਧ ਗਈ ਹੈ। ਹੁਣ ਇਥੇ ਕੋਰਟਯਾਰਡ, ਸਵਿੰਮਿੰਗ ਪੂਲ ਵੀ ਹੈ ਅਤੇ ਹੋਰ ਕਈ ਆਧੁਨਿਕ ਸਹੂਲਤਾਂ ਵੀ ਹਨ।

Have something to say? Post your comment