Friday, March 29, 2024
BREAKING NEWS
6250 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂਪਿੰਡ ਹੰਸਾਲਾ ਦੀ ਪੰਚਾਇਤੀ ਜ਼ਮੀਨ ਵਿਚੋਂ ਨਾਜਾਇਜ਼ ਮਿੱਟੀ ਦੀ ਮਾਈਨਿੰਗ ਦਾ ਗੋਰਖਧੰਦਾ ਪੂਰੇ ਜ਼ੋਰਾਂ ਨਾਲਡੇਰਾਬੱਸੀ 'ਚ ਸਰੇਆਮ ਕੱਟੀਆਂ ਜਾ ਰਹੀਆਂ ਨੇ ਨਜਾਇਜ ਕਾਲੋਨੀਆਂਅੰਡਿਆਂ ਦੇ ਵਪਾਰੀ ਦਾ ਸਮਾਨ ਖੁਰਦ ਬੁਰਦ ਅਤੇ ਠੱਗੀ ਮਾਰਨ ਖਿਲਾਫ ਮਾਮਲਾ ਦਰਜPSPCL ਦਾ ਸਹਾਇਕ ਲਾਈਨ ਮੈਨ 15,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂਲੋਕ ਸਭਾ ਚੋਣਾਂ ਸਬੰਧੀ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਣਾਈਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲਮੁਸਲਿਮ ਫ਼ਰੰਟ ਦੇ ਵਫ਼ਦ ਨੇ ਅਕਾਲੀ ਦਲ ਆਗੂ ਨੂੰ ਸੌਂਪਿਆ ਮੰਗ ਪੱਤਰ ਮੁਸਲਿਮ ਜਥੇਬੰਦੀਆਂ ਨੇ ਜਿ਼ਲ੍ਹਾ ਪੁਲਿਸ ਮੁੱਖੀ ਨੂੰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਦਿੱਤਾ ਮੰਗ ਪੱਤਰ

Majha

ਸਿਹਤ ਵਿਭਾਗ ਦੇ ਮੁਲਾਜ਼ਮਾਂ ਅਧੂਰੇ ਪੇ ਕਮਿਸ਼ਨ ਵਿਰੁੱਧ ਪੰਜਾਬ ਸਰਕਾਰ ਖਿਲਾਫ ਕੀਤੀ ਜੰਮਕੇ ਨਾਅਰੇਬਾਜ਼ੀ

July 09, 2021 09:55 PM
SehajTimes

ਚੋਹਲਾ ਸਾਹਿਬ/ਤਰਨ ਤਾਰਨ, : ਹੈਲਥ ਇੰਪਲਾਈਜ਼ ਐਸੋਸੀਏਸ਼ਨ ਤਰਨ ਤਾਰਨ ਦੇ ਸੱਦੇ ’ਤੇ ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੀਆਂ ਸਮੂਹ ਸੀ.ਐਚ.ਸੀ. ਦੇ ਮੁਲਾਜ਼ਮਾਂ ਵੱਲੋਂ ਸ਼ੁੱਕਰਵਾਰ ਨੂੰ ਅਧੂਰੇ ਪੇ ਕਮਿਸ਼ਨ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਹੈਲਥ ਇੰਸਪੈਕਟਰ ਬਿਹਾਰੀ ਲਾਲ ਅਤੇ ਪ੍ਰਧਾਨ ਜਸਪਿੰਦਰ ਸਿੰਘ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਸਿਹਤ ਮੁਲਾਜ਼ਮਾਂ ਵੱਲੋਂ ਅਧੂਰੇ ਪੇ ਕਮਿਸ਼ਨ ਵਿਰੁੱਧ ਜਮਕੇ ਨਾਹਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੇ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਅਤੇ ਹੋਰ ਤਰੁੱਟੀਆਂ ਨੂੰ ਦੂਰ ਕਰਨ ਲਈ ਇੱਕ ਪਾਸੇ ਤਾਂ ਸਰਕਾਰ ਵੱਲੋਂ ਅਫ਼ਸਰਾਂ ਤੇ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ ਅਤੇ ਦੂਜੇ ਪਾਸੇ ਸਰਕਾਰੀ ਧੱਕੇਸ਼ਾਹੀ ਵਰਤਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੋਂ ਬਿਨਾਂ ਹੀ ਜਲਦਬਾਜ਼ੀ ਵਿੱਚ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਜੋ ਕਿ ਗਲਤ ਹੈ ਅਤੇ ਅਸੀਂ ਸਮੂਹ ਕਰਮਚਾਰੀ ਇਸਨੂੰ ਮੁੱਢੋਂ ਹੀ ਰੱਦ ਕਰਦੇ ਹਾਂ ਅਤੇ ਸਰਕਾਰੀ ਧੱਕੇਸ਼ਾਹੀ ਦੀ ਭਰਪੂਰ ਨਿੰਦਾ ਕਰਦੇ ਹਾਂ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਸੁਣਕੇ, ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਨੂੰ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਬਾਜ ਆਵੇ। ਇਸ ਰੋਸ ਪ੍ਰਦਰਸ਼ਨ ਵਿੱਚ ਸੁਪਰਵਾਈਜਰ ਸਰਬਜੀਤ ਸਿੰਘ, ਸੁਖਦੀਪ ਸਿੰਘ ਔਲਖ, ਬਲਰਾਜ ਸਿੰਘ ਗਿੱਲ, ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ, ਪ੍ਰਧਾਨ ਪਰਮਿੰਦਰ ਢਿਲੋਂ,ਸਵਿੰਦਰ ਸਿੰਘ, ਅਮਨਦੀਪ ਸਿੰਘ ਫਤਿਹਾਬਾਦ, ਅਮਨਦੀਪ ਸਿੰਘ ਭੈਲ, ਵਿਕਾਸ ਤੇਜਪਾਲ, ਰਾਜੀਵ ਕੁਮਾਰ, ਪ੍ਰਦੀਪ ਸਿੰਘ, ਸੰਦੀਪ ਸਿੰਘ ਚੰਬਾ, ਜਤਿੰਦਰ ਕੁਮਾਰ ਸੋਨੂੰ, ਗੁਰਦੀਪ ਸਿੰਘ ਫਤਿਹਗੜ੍ਹ ਚੂੜੀਆਂ ਆਦਿ ਹਾਜਰ ਸਨ।

Have something to say? Post your comment

 

More in Majha

ਤਰਨ ਤਾਰਨ ਪੁਲਿਸ ਵੱਲੋ 500 ਗ੍ਰਾਮ ਹੈਰੋਇਨ ਸਮੇਤ 32 ਗ੍ਰਾਮ ਪੈਕਿੰਗ ਮਟੀਰੀਅਲ ਬ੍ਰਾਮਦ

ਖਾਲੜਾ ਕਰਿਆਨਾ ਯੂਨੀਅਨ ਵੱਲੋ 25 ਤੇ 26 ਮਾਰਚ 2024 ਨੂੰ ਕਰਿਆਨਾ ਦੁਕਾਨਾਂ ਬੰਦ

ਦਲਬੀਰ ਉਧੋਕੇ ਨੇ ਬੱਚਿਆਂ ਨੂੰ ਚੋਕਲੇਟ ਵੰਡੀਆਂ

ਆਮ ਆਦਮੀ ਪਾਰਟੀ ਪੱਟੀ ਹਲਕਾ ਇੰਚਾਰਜ ਵਿਪਨ ਕੁਮਾਰ ਦੇ ਜਨਮ ਦਿਨ ਤੇ ਦੀਪਕ ਸ਼ਰਮਾ (ਗੋਲਡੀ) ਨੇ ਦਿੱਤੀ ਵਧਾਈ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕ ਸਭਾ ਚੋਣਾਂ ਲਈ ਲਿਸਟ ਕੀਤੀ ਜਾਰੀ

ਐਮ ਐਲ ਏ ਸਰਵਨ ਸਿੰਘ ਨੇ ਪਿੰਡ ਮੁਗਲ ਚੱਕ ਨਵੇਂ ਪੁੱਲ ਦਾ ਰੱਖਿਆ ਨੀਂਹ ਪੱਥਰ

ਭੀਮ ਯੂਥ ਫੈਡਰੇਸ਼ਨ ਟੀਮ ਵੱਲੋਂ ਲਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ ਮੀਟਿੰਗ

JE Satnam Singh Khalra ਦੀ Funeral Prayers ਵਿੱਚ ਵੱਡੀ ਗਿਣਤੀ ਵਿੱਚ ਉੱਘੀਆਂ ਸ਼ਖਸ਼ੀਅਤਾ ਪੁੱਜੀਆਂ

ਦਿਨ ਦਿਹਾੜੇ ਦੋ ਲੁਟੇਰਿਆਂ ਵੱਲੋਂ SBI ਝਬਾਲ Branch 'ਚ ਮਾਰਿਆ 9 ਲੱਖ ਦਾ ਡਾਕਾ

Cabinet Minister Harbhajan Singh ETO ਨੇ ਰੱਖਿਆ ਬਿਜਲੀ ਘਰ Sur Singh ਦੀ ਨਵੀਂ ਇਮਾਰਤ ਦਾ ਨੀਹ ਪੱਥਰ