Friday, April 19, 2024
BREAKING NEWS
ਨਵ ਦੁਰਗਾ ਮੰਦਿਰ ਮਾੜੀ ਕੰਬੋ ਕੇ ਵਿਖੇ ਸਲਾਨਾ ਜਾਗਰਣ ਕਰਵਾਇਆ ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗSRS Vidyapith ਦੇ ਚੇਅਰਮੈਨ Amit Singla ਨੂੰ Rotary Club ਦੇ ਡਿਸਟ੍ਰਿਕਟ ਗਵਰਨਰ ਬਣਨ 'ਤੇ ਕੀਤਾ ਸਨਮਾਨਿਤਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮਾਣਕੀ ਵਿਖੇ ਦਸਵੀਂ ਦਾ ਦਿਹਾੜਾ ਮਨਾਇਆਜੈ ਜਵਾਨ ਕਲੋਨੀ ਵਾਸੀਆਂ ਦਾ ਵਫ਼ਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ਬਣਾਉਣਗੇ ਐਨ.ਕੇ ਸ਼ਰਮਾ ਦੀ ਜਿੱਤ ਨੂੰ ਯਕੀਨੀ : ਅਬਲੋਵਾਲਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਨਹੀਂ ਕੋਈ ਕਿਰਦਾਰ : ਐਨ.ਕੇ. ਸ਼ਰਮਾਜਖੇਪਲ ਰੋਡ ਦੀ ਖ਼ਸਤਾ ਹਾਲਤ ਤੋਂ ਖ਼ਫ਼ਾ ਲੋਕਾਂ ਨੇ ਕੀਤੀ ਨਾਅਰੇਬਾਜ਼ੀDSGMC ਨੇ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਸੱਦਾ ਪੱਤਰ

Entertainment

ਕਲਾਂ ਖੇਤਰ ਵਿਚ ਚਮਕਦਾ ਸਿਤਾਰਾ : ਸੰਨੀ ਡੰਡਵਾਲ

September 21, 2020 08:19 PM
johri Mittal Samana

ਜੇਕਰ ਕਿਸੇ ਖੇਤਰ ਵਿਚ ਮੁਕਾਮ ਹਾਸਲ ਕਰਨਾ ਹੋਵੇ ਤਾਂ ਉਸ ਲਈ ਘੋਰ ਤਪੱਸਿਆ ਕਰਨੀ ਪੈਂਦੀ ਹੈ। ਜਿਉ ਜਿਉ ਬੰਦਾ ਆਪਣੇ ਖੇਤਰ ਲਈ ਦਿਨ ਰਾਤ ਮੇਹਨਤ ਕਰਦਾ ਰਹਿੰਦਾ ਹੈ, ਉਵੇ ਹੀ ਤਰੱਕੀ ਉਸ ਦੀਆਂ ਬਰੂਹਾਂ ਤੇ ਖੜੀ ਨਜਰ ਆਉਦੀ ਹੈ ਪਰ ਇਹ ਕਹਾਵਤ ਕਿ ”ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ” ਦੁਆਬੇ ਦੇ ਜਿਲ੍ਹਾ ਹੁਸਿਆਰਪੁਰ ਵਿੱਚ ਪੈਂਦੇ ਪਿੰਡ ਡੰਡੋਹ ਦੇ ਨੋਜਵਾਨ ਗੱਭਰੂ ਤੇ ਯਾਰਾਂ ਦੇ ਯਾਰ ਸੰਨੀ ਡੰਡਵਾਲ ਤੇ ਪੂਰੀ ਤਰ੍ਹਾ ਢੁੱਕਦੀ ਹੈ। ਇਸ ਨੌਜਵਾਨ ਨੇ ਆਪਣੀ ਦਿਨ ਰਾਤ ਦੀ ਕੀਤੀ ਮੇਹਨਤ ਤੇ ਕਲਾ ਜਰੀਏ ਪੰਜਾਬੀ ਤੇ ਹਰਿਆਣਵੀ ਸੰਗੀਤ ਖੇਤਰ ਵਿਚ ਖੂਬ ਨਾਮਣਾ ਖੱਟਿਆ ਹੈ ਤੇ ਆਪਣੀ ਕਲਾ ਦਾ ਛਿੱਕਾ ਕਾਇਮ ਕੀਤਾ । ਅਦਾਕਾਰੀ ਦੇ ਬੱਲਬੁਤੇ ਤੇ ਸੰਨੀ ਹੁਣ ਤੱਕ ਬਹੁਤ ਸਾਰੇ ਨਾਮਵਰ ਪੰਜਾਬੀ ਤੇ ਹਿੰਦੀ ਗਾਇਕਾਂ ਦੇ ਗੀਤਾਂ ਦੀਆ ਵੀਡਿਊਜ ਵਿਚ ਨਾਇਕ ਖਲਨਾਇਕ ਦੀਆ ਭੁਮਿਕਾਵਾ ਵਿੱਚ ਦਮਦਾਰ ਅਦਾਕਾਰੀ ਰਾਹੀ ਨਜਰ ਆ ਚੁੱਕਾ ਹੈ। ਇਸ ਅਦਾਕਾਰ ਦਾ ਜਨਮ ਪਿਤਾ ਰਣਜੀਤ ਸਿੰਘ ਦੇ ਘਰ ਮਾਤਾ ਪਰਮਿਲਾ ਦੇਵੀ ਦੀ ਕੁੱਖ ਵਿੱਚੋ ਹੋਇਆ। ਬਚਪਨ ਵਿਚ ਸਕੂਲ ਪੜਦਿਆਂ ਉਸ ਨੂੰ ਕਲਾ ਦੀ ਚੇਟਕ ਲੱਗ ਗਈ ਜੋ ਕਿ ਹੌਲੀ ਹੌਲੀ ਉਸ ਨੂੰ ਇਸ ਖੇਤਰ ਵਿਚ ਅੱਗੇ ਵਧਾਉਣ ਵਿਚ ਕਾਰਗਰ ਸਾਬਤ ਹੋਈ। ਸੰਨੀ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜੋਂ ਇਕ ਇਨਸਾਨ ਵਿਚ ਹੋਣੇ ਜਰੂਰੀ ਹੁੰਦੇ ਹਨ। ਪਰਿਵਾਰ ਦੀ ਹੱਲਾਸੇਰੀ ਨੇ ਉਸ ਨੂੰ ਕਦੇ ਵੀ ਪਿੱਛੇ ਮੁੜਨ ਨਹੀ ਦਿੱਤਾ ਤੇ ਉਸ ਦੇ ਹਰ ਇਕ ਸ਼ੌਂਕ ਨੂੰ ਪੂਰਾ ਕਰਨ ਲਈ ਮਾਪਿਆ ਨੇ ਹਰ ਤਰ੍ਹਾਂ ਦੀ ਮਦਦ ਕੀਤੀ। ਸੰਨੀ ਇੱਕ ਕਲਾਕਾਰ ਹੋਣ ਦੇ ਨਾਲ -ਨਾਲ ਇੱਕ ਸਮਾਜ ਸੇਵੀ ਦੇ ਤੌਰ ਤੇ ਵੀ ਆਪਣੇ ਇਲਾਕੇ ਵਿਚ  ਵੱਖਰੀ ਪਹਿਚਾਣ ਰੱਖਦਾ ਹੈ। ਯਾਰਾਂ ਦੋਸਤਾਂ ਨਾਲ ਮਿਲ ਕੇ ਲਗਾਏ ਜਾਂਦੇ ਕੈਂਪਾਂ ਅਤੇ ਕੀਤੀ ਜਾਂਦੀ ਲੋੜਵੰਦਾਂ ਦੀ ਸਹਾਇਤਾ ਦਾ ਫਲ ਸੰਨੀ ਨੂੰ ਕਲਾ ਦੇ ਖੇਤਰ ਵਿਚ ਮਿਲ ਰਿਹਾ ਹੈ।ਕਿਉਕਿ ਉਸ ਵੱਲੋਂ ਫਿਲਮਾਂ ਗੀਤਾਂ ਆਦਿ ਵਿਚ ਕੀਤੇ ਗਏ, ਉਸ ਦੇ ਕੰਮ ਦੀ ਖੁਬ ਸਰਾਹਣਾ ਹੁੰਦੀ ਰਹੀ ਹੈ। ਸੰਨੀ ਦੀ ਸ਼ਰੀਰਕ ਦਿੱਖ ਨੇ ਉਸ ਨੂੰ ਕਲਾ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਦਿੱਤੀ । ਉਸ ਦੇ ਕੱਦ ਕਾਠ ਨੂੰ ਦੇਖ ਕੇ ਕਿਸੇ ਤੋਂ ਵੀ ਇਹ ਕਹੇ ਬਿਨ੍ਹਾ ਨਹੀ ਰਿਹਾ ਜਾ ਸਕਦਾ ਕਿ ਇਹ ਗੱਭਰੂ ਇਕ ਦਿਨ ਉੱਚ ਪਾਏ ਦਾ ਕਲਾਕਾਰ ਬਣੇਗਾ। ਸੰਨੀ ਹੁਣ ਤੱਕ ਚਾਰ ਦਰਜਨ ਦੇ ਕਰੀਬ ਗੀਤਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੋਂ ਇਲਾਵਾ ਆਪਣੀ ਪਹਿਲੀ ਪੰਜਾਬੀ ਫਿਲਮ ਅੰਬਰਸਰੀਆ ਰਾਹੀ ਦਰਸ਼ਕਾਂ ਨੂੰ ਵੱਡੇ ਪਰਦੇ ਤੇ ਨਜਰ ਆਇਆ ਸੀ। ਜਿਸ ਤੋਂ ਬਾਅਦ ਉਸ ਨੇ ਫਿਲਮ, ”ਯਾਰਾ ਦੇ ਯਾਰ ” ਤੇ ਹਿੰਦ ਕੀ ਚਾਦਰ ਵਿੱਚ ਵੀ ਅਦਾਕਾਰੀ ਵਿਖਾ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿਚ ਉਸ ਦੇ ਦਰਜਨ ਗੀਤ ਤੇ ਤਿੰਨ ਫਿਲਮਾਂ ਵੀ ਰੀਲੀਜ ਲਈ ਤਿਆਰ ਹਨ । ਜਿਸ ਵਿੱਚ ਵੀ ਦਰਸ਼ਕਾਂ ਨੂੰ ਵੱਖਰੀ ਦਿੱਖ ਰਾਹੀ ਨਜਰ ਆਵੇਗਾ। ਸੰਨੀ ਕਲਾ ਦੇ ਖੇਤਰ ਦੇ ਕੰਮ ਤੋਂ ਬੇਸ਼ੱਕ ਸੰਤੁਸਟ ਹੈ ਪਰ ਭਵਿੱਖ ਵਿਚ ਉਹ ਕਿਸੇ ਪ੍ਰਭਾਵਸਾਲੀ ਤੇ ਯਾਦਗਾਰੀ ਅਦਾਕਾਰੀ ਰਾਹੀ ਦਰਸ਼ਕਾ ਦੇ ਮਨ ਟੁੰਬਣ ਲਈ ਕਾਹਲਾ ਹੈ ਤੇ ਉਹ ਦਰਸਕਾਂ ਦੇ ਮਨਾਂ ਵਿਚ ਡੂੰਘੀ ਤੇ ਅਮਿੱਟ ਛਾਪ  ਛੱਡਣੀ ਚਾਹੁੰਦਾ ਹੈ। ਉਹ ਬੇਹੱਦ ਸੁਕਰਗੁਜਾਰ ਹੈ ਆਪਣੇ ਸੰਗੀ ਸ਼ਾਥੀਆਂ ਕਲਾਕਾਰਾਂ, ਗੀਤਕਾਰਾਂ ਹਰਡਿਕ ਜੋਸਨ, ਗੀਤਕਾਰ ਪਵਨ ਚੋਟੀਆ, ਗਾਇਕ ਸੁਖਵੰਤ ਲਵਲੀ, ਜੋਤ ਹਰਜੋਤ, ਸੁਖਦੀਪ ਸੁੱਖੀ, ਰੈਡ ਲਾਇਫ ਟੀਮ, ਕੁਲਜੀਤ ਸਿੰਘ, ਗਗਨ ਵੈਦ, ਅਜੈ ਸਿੰਘ, ਦੁਪੇਸ ਗੋਇਲ,ਰਮੇਸ ਸੁਵਾਮੀ, ਜੱਗੂ ਮਹਿਰਾ, ਰਾਣਾ ਰੰਗੀ ਦਾ ਤਹਿ ਦਿੱਲੋਂ ਧੰਨਵਾਦ ਕਰਦਾ ਹੈ ਜਿਨ੍ਹਾ ਨੇ ਉਸ ਨੂੰ ਇਸ ਕਲਾ ਦੇ ਖੇਤਰ ਵਿਚ ਹਰ ਤਰ੍ਹਾ ਦਾ ਸਹਿਯੋਗ ਦਿੱਤਾ।

Have something to say? Post your comment

Readers' Comments

Sonali Sharma 9/22/2020 10:45:19 AM

Very Wldn

Johri mittal samana 5/15/2021 5:23:59 PM

ਸੰਨੀ ਡਡਵਾਲ ਤੁਸੀ ਵਧੀਆਂ ਕੰਮ ਕਰ ਰਹੇ ਹੋ

 

More in Entertainment

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ

ਹੀਰ ਤੇਰੀ ਟੇਢੀ ਖੀਰ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ ਈਸ਼ਾ ਕਲੋਆ

ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਯਾਦਗਾਰ ’ਤੇ ਰਮਨਦੀਪ ਸਿੰਘ ਸੁਰ ਤੇ ਜਸਮੀਤ ਕੌਰ ਨੇ ਕੀਤੀ ਸ਼ਰਧਾਂਜਲੀ ਭੇਟ

Zee Punjabi ਦੇ "ਦਿਲਾਂ ਦੇ ਰਿਸ਼ਤੇ" ਦੇ ਸਟਾਰ ਹਰਜੀਤ ਮੱਲ੍ਹੀ ਨੇ ਪਰਿਵਾਰ ਨਾਲ ਮਨਾਇਆ ਹੋਲੀ ਦਾ ਜਸ਼ਨ

ਸਿਤਾਰਿਆਂ ਨਾਲ ਭਰੀ ਸ਼ਾਮ ਨਾਲ 'ਮਜਨੂੰ' ਦਾ ਸ਼ਾਨਦਾਰ ਪ੍ਰੀਮੀਅਰ