Thursday, April 25, 2024
BREAKING NEWS
ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1,29,258 ਮੀਟਰਕ ਟਨ ਕਣਕ ਦੀ ਹੋਈ ਆਮਦ : ਪਰਨੀਤ ਸ਼ੇਰਗਿੱਲਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ :DCਚੋਣ ਤਹਿਸੀਲਦਾਰ ਨੇ ਮਨਾਇਆ ਦਿਵਿਆਂਗ ਵੋਟਰਾਂ ਨਾਲ ਆਪਣਾ ਜਨਮ ਦਿਨਮਤਦਾਨ ਦਾ ਸੰਦੇਸ਼ ਫੈਲਾਉਣ ਲਈ 481 ਬੈਂਕ ਸ਼ਾਖਾਵਾਂ ਅਤੇ ਲਗਭਗ 450 ਏ.ਟੀ.ਐਮ. ਯੋਗਦਾਨ ਦੇਣਗੇਮਾਰਕਫੈੱਡ ਦੇ ਐਮ.ਡੀ. ਨੇ ਡਿਪਟੀ ਕਮਿਸ਼ਨਰਾਂ ਦੇ ਨਾਲ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੀਆਂ ਮੰਡੀਆਂ ਦਾ ਕੀਤਾ ਦੌਰਾ ਪੰਜਾਬੀ ਯੂਨੀਵਰਸਿਟੀ ਵਿਖੇ ਕਮੇਡੀ ਨਾਟਕ ‘ਕਰ ਲਓ ਘਿਓ ਨੂੰ ਭਾਂਡਾ’ ਨਾਟਕ ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਮੰਡੀਆਂ ਦਾ ਦੌਰਾਪੰਜਾਬੀ ਯੂਨੀਵਰਸਿਟੀ ਤੋਂ ਮਿਲੀਆਂ ਚੰਗੀਆਂ ਕਦਰਾਂ ਕੀਮਤਾਂ ਨੇ ਸੱਚ ਵੱਲ ਖੜ੍ਹਨਾ ਸਿਖਾਇਆ : ਜਸਟਿਸ ਗੁਰਬੀਰ ਸਿੰਘਡੀ.ਸੀ ਵੱਲੋਂ ਖਰੜ ਮੰਡੀ ਦਾ ਦੌਰਾ ’ਤੇ ਕਣਕ ਦੀ ਖਰੀਦ ਅਤੇ ਲਿਫਟਿੰਗ ਦਾ ਜਾਇਜ਼ਾ

Entertainment

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਕੰਗਨਾ ਰਨੌਤ ਨੇ ਦਿੱਤੀ ਵਧਾਈ

September 17, 2020 10:05 AM
Surjeet Singh Talwandi

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਖ਼ਾਸ ਵਧਾਈ ਸੁਨੇਹਾ ਭੇਜਿਆ ਹੈ, ਨਾਲ ਹੀ ਅਦਾਕਾਰਾ ਨੇ ਆਖਿਆ ਕਿ ਉਨ੍ਹਾਂ ਵਰਗਾ ਪ੍ਰਧਾਨ ਮੰਤਰੀ ਹੋਣਾ ਚੰਗੇ ਭਾਗਾਂ ਵਾਲੀ ਗੱਲ ਹੈ।
ਜ਼ਿਕਰਯੋਗ ਹੈ ਕਿ ਅੱਜ 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ਪੂਰਾ ਦੇਸ਼ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇ ਰਿਹਾ ਹੈ। ਇਸ ਮੌਕੇ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਇਕ ਵੀਡੀਓ ਰਾਹੀਂ ਉਨ੍ਹਾਂ ਨੂੰ ਖ਼ਾਸ ਸੁਨੇਹਾ ਭੇਜਿਆ ਹੈ। ਕੰਗਨਾ ਨੇ ਵੀਡੀਓ ਵਿੱਚ ਕਿਹਾ ਹੈ ਕਿ ਉਨ੍ਹਾਂ ਜਿਨਾ ਪਿਆਰ ਸ਼ਾਇਦ ਹੀ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਪਹਿਲਾਂ ਮਿਲਿਆ ਹੋਵੇ।
ਵੀਡੀਓ ਵਿੱਚ ਕੰਗਨਾ ਕਹਿੰਦੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ, ਆਪ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਕਦੇ ਵੀ ਤੁਹਾਡੇ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ। ਇਹ ਦੇਸ਼ ਤੁਹਾਨੂੰ ਬਹੁਤ ਸਰਾਹੁੰਦਾ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੀਆਂ ਆਵਾਜ਼ਾਂ ਹਨ, ਬਹੁਤ ਸਾਰਾ ਸ਼ੋਰ ਹੈ। ਜਿਨ੍ਹਾ ਤੁਹਾਡੇ ਨਾਲ ਗ਼ਲਤ ਵਿਵਹਾਰ ਹੁੰਦਾ ਹੈ ਸ਼ਾਇਦ ਹੀ ਕਿਸੇ ਨੂੰ ਇੰਨੀ ਗੰਦੀ ਗੱਲ ਕਹੀ ਜਾਂਦੀ ਹੋਵੇ। ਖ਼ਾਸਤੌਰ 'ਤੇ ਕਿਸੇ ਪ੍ਰਧਾਨਮੰਤਰੀ ਨੂੰ ਤਾਂ ਸ਼ਾਇਦ ਹੀ ਕੋਈ ਇੰਨੇ ਅਭੱਦਰ ਸ਼ਬਦ ਅਤੇ ਇੰਨੀ ਗ਼ਲਤ ਗੱਲਾਂ ਬੋਲਦਾ ਹੋਵੇਗਾ। ਪਰ ਆਪ ਜਾਣਦੇ ਹੋ ਕਿ ਬਹੁਤ ਘੱਟ ਲੋਕ ਹਨ। ਉਹ ਇਕ ਪ੍ਰੋਪਗੰਡਾ ਹੈ। ਜੋ ਸਾਧਾਰਨ ਭਾਰਤੀ ਆਪ ਦੇ ਲਈ ਮਹਿਸੂਸ ਕਰਦੇ ਹਨ, ਤਾਂ ਮੈਨੂੰ ਨਹੀਂ ਲਗਦਾ ਕਿ ਇੰਨਾ ਸਨਮਾਨ, ਭਗਤੀ ਅਤੇ ਇੰਨਾ ਪਿਆਰ ਕਿਸੇ ਪ੍ਰਧਾਨ ਮੰਤਰੀ ਨੂੰ ਇਸ ਤੋਂ ਪਹਿਲਾਂ ਮਿਲਿਆ ਹੋਵੇ। ਬੱਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਰੋੜਾਂ ਭਾਰਤੀ ਜੋ ਸੋਸ਼ਲ ਮੀਡੀਆ 'ਤੇ ਨਹੀਂ ਹਨ, ਜਿਨ੍ਹਾਂ ਦੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚਦੀ ਉਹ ਸਭ ਅੱਜ ਤੁਹਾਡੀ ਲੰਮੀ ਉਮਰ ਦੀ ਪ੍ਰਾਰਥਨਾ ਕਰ ਰਹੇ ਹਨ। ਅਸੀਂ ਵੀ ਬਹੁਤ ਕਿਸਮਤ ਵਾਲੇ ਹਾਂ ਜਿਨ੍ਹਾਂ ਨੂੰ ਤੁਹਾਡੇ ਵਰਗਾ ਪ੍ਰਧਾਨ ਮੰਤਰੀ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਕੰਗਨਾ ਰਨੌਤ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਚੱਲ ਰਹੀ ਹੈ। ਉਨ੍ਹਾਂ ਦਾ ਮਹਾਰਾਸ਼ਟਰ ਸਰਕਾਰ ਨਾਲ ਵਿਵਾਦ ਕਾਫ਼ੀ ਭੱਖ ਗਿਆ ਹੈ। ਇਸੇ ਸਿਲਸਿਲੇ ਵਿੱਚ ਉਹ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਵੀ ਮਿਲੀ ਸੀ। ਕੰਗਨਾ ਬਾਲੀਵੁੱਡ ਵਿੱਚ ਡਰੱਗ ਕੁਨੈਕਸ਼ਨ 'ਤੇ ਆਵਾਜ਼ ਚੁੱਕ ਰਹੀ ਹੈ।

Have something to say? Post your comment

 

More in Entertainment

ਸਟਾਰ ਸਹਿਜਵੀਰ ਨੇ ਗਰਮੀਆਂ ਦੇ ਫੈਸ਼ਨ ਟਿਪਸ ਦਾ ਕੀਤਾ ਖੁਲਾਸਾ

ਰਾਸ਼ਟਰਪਤੀ ਤੋਂ ਨਿਰਮਲ ਰਿਸ਼ੀ ਨੂੰ ਮਿਲਿਆ ਪਦਮਸ਼੍ਰੀ ਐਵਾਰਡ

ਜ਼ੀ ਪੰਜਾਬੀ ਦੇ 'ਦਿਲਾਂ ਦੇ ਰਿਸ਼ਤੇ' ਸਟਾਰ ਹਸਨਪ੍ਰੀਤ ਨੇ ਵਿਸ਼ਵ ਧਰਤੀ ਦਿਵਸ 'ਤੇ ਧਰਤੀ ਦੀ ਸੰਭਾਲ ਦੇ ਬਾਰੇ ਗੱਲ ਕੀਤੀ

ਦੱਖਣੀ ਏਸ਼ੀਆਈ ਅਮਰੀਕੀਆਂ ਲਈ ਪਹਿਲੀ ਵਾਰ USA ਸਟੇਜ 'ਤੇ ਰਿਐਲਿਟੀ ਸ਼ੋਅ

ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਦਾ ਗੀਤ ਅੱਜ ਹੋਵੇਗਾ ਰਿਲੀਜ਼

ਜਾਣੋ ਕਿ ਇਸ ਹਫਤੇ ਤੁਹਾਡੇ ਮਨਪਸੰਦ ਸ਼ੋਅ ਵਿੱਚ ਕੀ ਹੋਣ ਵਾਲਾ ਹੈ ਨਵਾਂ

ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਨਵੇਂ ਪੰਜਾਬੀ ਸ਼ੋਅ 'ਹੀਰ ਤੇ ਟੇਢੀ ਖੀਰ' ਦੇ ਮਹਾਂ ਲਾਂਚ ਤੇ ਫਲੌਕ ਸਟੂਡੀਓ ਨੇ ਧਮਾਕੇਦਾਰ ਜਸ਼ਨ ਮਨਾਇਆ

ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਨਵਾਂ ਸ਼ੋਅ ਹੀਰ ਤੇ ਟੇਢੀ ਖੀਰ ਰਾਤ ਵਜੇ ਸਿਰਫ ਜ਼ੀ ਪੰਜਾਬੀ ਤੇ

ਹੀਰ ਤੇਰੀ ਟੇਢੀ ਖੀਰ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਆ ਰਹੀ ਹੈ ਈਸ਼ਾ ਕਲੋਆ